ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਐ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ
ਗੱਲ-ਗੱਲ 'ਤੇ ਸ਼ੱਕ ਕਰਦੈ
ਇਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖੀਆਂ 'ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨਈਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਐ, ਯਾਰਾ
♪
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝ ਕੇ ਬੈਠੈ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝ ਕੇ ਬੈਠੈ
ਤੂੰ ਵਕਤ ਨਹੀਂ ਦਿੰਦਾ ਮੈਨੂੰ ਅਜਕਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦੈ
Jaani, ਲੋਕਾਂ ਅੱਗੇ ਬਣ ਨਾ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਐ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ
♪
ਤੂੰ ਸੱਭ ਜਾਣਦਾ ਐ, ਮੈਂ ਛੱਡ ਨਈਂ ਸਕਦੀ ਤੈਨੂੰ
ਤਾਂਹੀ ਤਾਂ ਉਂਗਲਾਂ 'ਤੇ ਰੋਜ਼ ਨੱਚਾਉਨੈ ਮੈਨੂੰ
ਤੂੰ ਸੱਭ ਜਾਣਦਾ ਐ, ਮੈਂ ਛੱਡ ਨਈਂ ਸਕਦੀ ਤੈਨੂੰ
ਤਾਂਹੀ ਤਾਂ ਉਂਗਲਾਂ 'ਤੇ ਰੋਜ਼ ਨੱਚਾਉਨੈ ਮੈਨੂੰ
ਅਗਲੇ ਜਨਮ ਵਿੱਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਨਾਕੇ ਭੇਜੇ, ਤੈਨੂੰ ਮੈਂ ਬਨਾਕੇ ਭੇਜੇ
ਵੇ ਫ਼ਿਰ ਤੈਨੂੰ ਪਤਾ ਲੱਗਣਾ
ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਐ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ
Поcмотреть все песни артиста
Sanatçının diğer albümleri