Kishore Kumar Hits

AP Dhillon - All Night (Live) şarkı sözleri

Sanatçı: AP Dhillon

albüm: Two Hearts Never Break The Same

ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਅੱਖੀਂ ਰੜ੍ਹਕੇ ਨੀਂਦਰ, ਮੈਨੂੰ ਸੌਣ ਨਾ ਦੇਵੇ ਬੇਚੈਨੀ
ਬਸ ਮੈਂ ਹੀ ਨਹੀਂ ਆਂ ਕੱਲਾ, ਅੱਜ ਤੇਰੇ ਚੰਨ ਨਾਲ਼ ਤਾਰੇ ਹੈਂ ਨਈਂ
ਕੈਸਾ ਹੋਇਆ ਐ ਮਾਹੌਲ?
ਸੱਨਾਟਿਆਂ ਦਾ ਸ਼ੋਰ ਮੇਰੇ ਕੰਨ ਤਕ ਗੂੰਜੇ, ਮੈਨੂੰ ਖਾਣ ਤੀਕ ਜਾਵੇ
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ

ਮੈਂ ਖੁਦ ਵਿੱਚ ਖੋਈ ਜਾਨਾ ਆਂ, ਮੈਨੂੰ ਲੱਭਣ ਵਾਲ਼ਾ ਕੋਈ ਨਹੀਂ
ਖਿਜਿਆ ਜਿਹਾ ਕਿਉਂ ਫ਼ਿਰਦਾ ਆਂ? ਅੱਖ ਹਜੇ ਤੀਕ ਤਾਂ ਰੋਈ ਨਹੀਂ
ਹਜੇ time ਨਾ ਕੁਝ ਵੀ ਹੋਇਆ ਐ, ਹਜੇ ਰਾਤ ਵੀ ਮੇਰੀ ਖਲੋਈ ਨਹੀਂ
ਤੈਨੂੰ ਆਪਣਾ ਕਹਿਣ ਦੀ ਗਲਤੀ ਮੈਂ ਹਜੇ ਕਿਸੇ ਦੇ ਕੋਲ਼ੋਂ ਲਕੋਈ ਨਹੀਂ
ਪਿਆਰ ਹੋਇਆ ਡਾਵਾਂਡੋਲ
ਕਰਾਂ ਹੁਣ ਕੀ? ਕਿਤੇ ਲੱਭਦੀ ਨਾ ਲੀਹ, ਕੋਈ ਰਾਹ ਤੇ ਦਿਖਾਵੇ
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ

ਚੈਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਇਉਂ ਜਾਪੇ, ਜਾਂ ਜਾਗਦਾ ਮੈਂ, ਜਾਂ ਜਗਣ ਸ਼ਹਿਰ ਦੀਆਂ ਬੱਤੀਆਂ
ਪਿਆਰ ਦੇ ਮਹਿਲ ਨਾ ਢਾਹ ਜਾਣ ਜੋ ਵਗਣ ਹਵਾਵਾਂ ਤੱਤੀਆਂ
ਹੱਥੋਂ ਇਸ਼ਕ ਦੇ ਛੁੱਟ ਗਏ ਧਾਗੇ ਤੇ ਬਸ ਆਸਾਂ ਰਹਿ ਗਈਆਂ ਕੱਤੀਆਂ
ਮੈਂ ਨਾ ਰਿਹਾ ਤੇਰੇ ਕੋਲ, ਤੇਰੇ ਕੰਨ ਵਿੱਚ ਰਹਿ ਗਈਆਂ ਦਿੱਤੀਆਂ ਨੱਤੀਆਂ
ਬਸ ਪੈਂਦੇ ਹੁਣ ਹੌਲ, ਸਬਰ ਨਾ ਕੀਤਾ
ਦਿਲ ਨਾਲ਼ ਜ਼ਬਰ ਸੀ ਕੀਤਾ ਤੇ ਹੁਣ ਦਿਲ ਹੀ ਨਚਾਵੇ
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls, ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ...
ਸਾਰੀ ਰਾਤ ਮੈਂ ਲਾਈਆਂ calls

Поcмотреть все песни артиста

Sanatçının diğer albümleri

Benzer Sanatçılar