ਨੈਣ ਨੈਣਾਂ ਦੇ ਕੁੜਮ ਕਬੀਲੇ
ਤੇ ਨੈਣ ਨੈਣਾਂ ਦੇ ਸਾਲੇ
ਨੈਣਾਂ ਦੀ ਗੱਲ ਨੈਣ ਹੀ ਬੁੱਝਦੇ
ਤੇ ਨੈਣ ਨਾ ਜਾਂਦੇ ਟਾਲੇ
ਤੇ ਨੈਣ ਨਾ ਜਾਂਦੇ ਟਾਲੇ
ਕਿੱਥੇ ਲਾਈਆਂ ਤੇ ਕਿੱਥੇ ਪੁੱਗੀਆਂ
ਇਹ ਨੈਣ ਨਾ ਜਾਣ ਸੰਭਾਲੇ
Gurnam, ਸਿਆਹ ਇਹ ਨੈਣ ਹੀ ਜਾਨਣ
ਨੈਣਾਂ ਦੇ ਘਾਲੇ-ਮਾਲੇ
ਗੱਭਰੂ ਜੱਟਾਂ ਦਾ ਪੁੱਤ ਛੈਲ-ਛਬੀਲਾ
(ਪੁੱਤ ਛੈਲ-ਛਬੀਲਾ)
ਗੱਭਰੂ ਜੱਟਾਂ ਦਾ ਪੁੱਤ ਛੈਲ-ਛਬੀਲਾ
ਕੋਲ਼ੋਂ ਦੀ ਲੰਘ ਗਿਆ ਚੁੱਪ ਕਰਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
♪
ਹੰਨੇ-ਬੰਨੇ ਤੱਕ-ਤੱਕ ਲੰਘਦਾ ਨੀ
ਜਾਣ-ਜਾਣ ਖੰਘ ਵਿੱਚ ਖੰਘਦਾ ਨੀ
ਹੰਨੇ-ਬੰਨੇ ਤੱਕ-ਤੱਕ ਲੰਘਦਾ ਨੀ
ਜਾਣ-ਜਾਣ ਖੰਘ ਵਿੱਚ ਖੰਘਦਾ ਨੀ
ਮੈਨੂੰ ਲੁੱਟੀ ਜਾਂਦਾ ਹਾਸਾ ਤਲ਼ੀ ਉੱਤੇ ਧਰ ਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
♪
ਨੈਣਾਂ ਨਾਲ਼ ਨੈਣਾਂ ਦੀਆਂ ਬੁੱਝੀ ਜਾਂਦਾ ਐ
ਮੱਲੋ-ਮੱਲੀ ਦਿਲ ਮੇਰਾ ਟੁੰਬੀ ਜਾਂਦਾ ਐ
ਨੈਣਾਂ ਨਾਲ਼ ਨੈਣਾਂ ਦੀਆਂ ਬੁੱਝੀ ਜਾਂਦਾ ਐ
ਮੱਲੋ-ਮੱਲੀ ਦਿਲ ਮੇਰਾ ਟੁੰਬੀ ਜਾਂਦਾ ਐ
ਆਵੇ ਕੋਲ਼ ਜਦੋਂ ਤੱਤੜੀ ਦਾ ਦਿਲ ਧੜਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
Поcмотреть все песни артиста
Sanatçının diğer albümleri