ਇੱਕੋ heel ਦੇ ਨਾਲ਼ ਮੈਂ ਕੱਟਿਆ ਏ ਇੱਕ ਸਾਲ ਵੇ
ਮੈਨੂੰ ਕਦੇ ਤਾਂ ਲੈ ਜਾਇਆ ਕਰ ਤੂੰ shopping mall ਵੇ
ਮੇਰੇ ਨਾਲ਼ ਦੀਆਂ ਸੱਭ parlour ਸਜਦੀਆਂ ਰਹਿੰਦੀਆਂ
ਹਾਏ, highlight ਕਰਾਦੇ ਮੇਰੇ ਕਾਲ਼ੇ ਵਾਲ਼ ਵੇ
ਵੇ ਕਿੱਥੋਂ ਸਜਾਂ ਤੇਰੇ ਲਈ?
ਸਾਰੇ ਸੂਟ ਪੁਰਾਣੇ ਆਂ, ਹਾਏ, ਪੁਰਾਣੇ ਆਂ
ਤੈਨੂੰ ਲਹਿੰਗਾ...
ਤੈਨੂੰ ਲਹਿੰਗਾ ਲੈ ਦੂੰ ਮਹਿੰਗਾ ਜਿਹਾ, ਦਿਲ-ਜਾਨੀਆ
ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ?
ਤੈਨੂੰ ਲਹਿੰਗਾ ਲੈ ਦੂੰ ਮਹਿੰਗਾ ਜਿਹਾ, ਦਿਲ-ਜਾਨੀਆ
ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ?
ਹੋ, ਵੇ ਦਿਲ-ਜਾਨੀਆ, ਹਾਂ, ਵੇ ਦਿਲ-ਜਾਨੀਆ, ਹਾਂ-ਹਾਂ
♪
ਯਾਰੋਂ ਪੇ ਤੂੰ note ਉੜਾਂਦਾ ਰਹਿੰਦਾ ਐ
ਮੇਰੀ ਵਾਰੀ, "ਬਟੂਆ ਖ਼ਾਲੀ," ਕਹਿੰਦਾ ਐ
ਮੇਰੇ ਨਾਲ਼ ਬਹਿ ਜਾ ਵੇ, ਬਾਹਰ ਕਿਤੇ ਤੈਨੂੰ ਜਾਣਾ ਜੇ
ਤੇਰਾ ਕੋਈ ਨਾ ਕੋਈ ਨਵਾਂ ਬਹਾਨਾ ਰਹਿੰਦਾ ਏ
Movie ले जा या पास मेरे रह जा
जो दिल में है वो कह जा
ਮੈਂ ਵੀ ਦਿਲ ਦਾ ਹਾਲ ਸੁਣਾਣਿਆ
ਤੈਨੂੰ ਲਹਿੰਗਾ...
ਤੈਨੂੰ ਲਹਿੰਗਾ ਲੈ ਦੂੰ ਮਹਿੰਗਾ ਜਿਹਾ, ਦਿਲ-ਜਾਨੀਆ
ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ?
ਮੈਨੂੰ ਲਹਿੰਗਾ ਲਾ ਦੇ ਮਹਿੰਗਾ ਵੇ, ਮਰਜਾਣਿਆ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ?
ਵੇ ਦਿਲ-ਜਾਨੀਆ, ਹਾਂ-ਹਾਂ
♪
Sad ਮੈਂ ਪੂਰੇ ਦਿਨ ਤੇਰੇ ਬਿਨ ਰਹਿਨੀਆਂ
ਸੁਬਹ-ਸ਼ਾਮ ਬਸ ਨਾਮ ਤੇਰਾ ਹੀ ਕਹਿਨੀਆਂ
ਹੋ, ਤੂੰ ਵੀ ਸਹੇਲੀਆਂ ਨਾਲ਼ ਸਾਰੀ ਰਾਤ party'an ਕਰਦੀ ਏ
ਹੋ, ਕਿਤੇ ਬਾਹਰ ਨਈਂ ਜਾਣਾ, ਫ਼ਿਰ ਕਿਉਂ ਮੈਨੂੰ ਕਹਿਨੀ ਏ?
ਤੂੰ ਕੰਜੂਸ ਐ, ਵੇ ਪੂਰਾ ਮੱਖੀਚੂਸ ਐ
Nature ਤੋਂ ਬੜਾ ਖੜੂਸ ਐ
ਕਭੀ ਹੱਸ ਦਿਆ ਕਰ, ਮਰਜਾਣਿਆ
ਤੈਨੂੰ ਲਹਿੰਗਾ...
ਤੈਨੂੰ ਲਹਿੰਗਾ ਲੈ ਦੂੰ ਮਹਿੰਗਾ ਜਿਹਾ, ਦਿਲ-ਜਾਨੀਆ
ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ?
ਮੈਨੂੰ ਲਹਿੰਗਾ ਲਾ ਦੇ ਮਹਿੰਗਾ ਵੇ, ਮਰਜਾਣਿਆ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ?
ਵੇ ਦਿਲ-ਜਾਨੀਆ, ਹਾਂ, ਵੇ ਦਿਲ-ਜਾਨੀਆ, ਹਾਂ-ਹਾਂ
Поcмотреть все песни артиста
Sanatçının diğer albümleri