ਨਾ ਰਾਤ ਵਿਖਦੀ ਐ, ਨਾ ਦਿਨ ਵਿਖਦਾ ਐ
ਮੈਨੂੰ ਤੇ ਕੁੱਝ ਵੀ ਨਾ ਤੇਰੇ ਬਿਨ ਵਿਖਦਾ ਐ
ਮੇਰਾ ਦਮ-ਦਮ ਘੁਟਦਾ ਪਿਆ ਏ
ਮੇਰਾ ਸੱਭ-ਕੁੱਝ ਲੁੱਟਦਾ ਰਿਹਾ ਏ
ਦੱਸ ਤੇਰਾ ਕੀ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਆਸ਼ਿਕਾਂ ਨੂੰ ਤਨਹਾਈ ਵਿਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ
ਅੱਖਾਂ ਵਿਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ
ਚੰਗਿਆਂ ਨਾ' ਮਾੜੀ ਹੁੰਦੀ ਆਉਂਦੀ ਇਸ ਜੱਗ 'ਤੇ
ਨਾ ਤੇਰੇ 'ਤੇ ਯਕੀਨ ਰਿਹਾ, ਨਾ ਹੀ ਰਿਹਾ ਰੱਬ 'ਤੇ
ਮੇਰਾ ਦਿਲ ਹਾਏ ਟੁੱਟ ਜਿਹਾ ਗਿਆ ਏ
ਮੇਰਾ ਸੱਭ-ਕੁੱਝ ਲੁੱਟਦਾ ਰਿਹਾ ਏ
ਤੂੰ ਤਾ ਸੌਖਾ ਹੀ ਜੀ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
♪
ਚੱਲ ਮੈਂ ਤੇ ਚੁੱਪ ਹੋ ਜੂ, ਪਰ ਦੁਨੀਆ ਨੇ ਵੇਖਿਆ
ਕੀਹਨੂੰ ਰੱਬ ਕਹਿ ਕੇ ਤੂੰ ਕੀਹਨੂੰ ਮੱਥਾ ਟੇਕਿਆ
ਅੱਜ ਤੇਰਾ ਐ ਤੇ ਕੱਲ ਆਉਣਾ ਮੇਰਾ ਏ
ਇਹ ਵਕਤ ਵੀ ਚੰਦਰਾ ਬਥੇਰਾ ਏ
ਅੱਜ ਤੇਰਾ ਐ ਤੇ ਕੱਲ ਆਉਣਾ ਮੇਰਾ ਏ
ਇਹ ਵਕਤ ਵੀ ਚੰਦਰਾ ਬਥੇਰਾ ਏ
Jaani ਬੁੱਲ੍ਹੀਆਂ ਸੀਹ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਮੈਂ ਹਾਲੇ ਤਕ ਐਨਾ ਪਾਣੀ ਵੀ ਨਹੀਂ ਪੀਤਾ
ਜਿੰਨੇ ਕੁ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਮੇਰੇ ਹਾਣੀਆ, ਮੇਰੇ ਦੋਸਤਾ
ਮੈਨੂੰ ਜਾਂਦੇ ਵੇਖ ਲਈਂ
ਸਾਰੀ ਉਮਰ ਨਾ ਖੜ੍ਹਿਆ ਨਾਲ ਮੇਰੇ
ਮੇਰਾ ਸਿਵਾ ਤਾਂ ਸੇਕ ਲਈਂ
Поcмотреть все песни артиста
Sanatçının diğer albümleri