Kishore Kumar Hits

Fateh Shergill - Ohnu Nahi Dise şarkı sözleri

Sanatçı: Fateh Shergill

albüm: Ohnu Nahi Dise


ਰੋਏ ਆਂ ਬਥੇਰੇ, ਓਹਨੂੰ ਨਹੀਂ ਦਿੱਸੇ
ਗ਼ਮ ਸਾਡੇ ਜਿਹੜੇ, ਓਹਨੂੰ ਨਹੀਂ ਦਿੱਸੇ
ਓਹਨੂੰ ਮੇਰਾ ਕੋਈ ਫਿਕਰ ਵੀ ਨਹੀਂ
ਓਹਦੇ ਮੂੰਹ ਤੇ ਮੇਰਾ ਜ਼ਿਕਰ ਵੀ ਨਹੀਂ
ਓਹਦੇ ਜ਼ੁਲਮ ਦੀ ਕੋਈ ਸਿਖਰ ਵੀ ਨਹੀਂ
ਓਹਨੇ ਸਾਬਿਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨਹੀਂ
ਓਹਦੀ ਰੋਈ ਹੋਣੀ ਅੱਖ ਵੀ ਨਹੀਂ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨਹੀਂ
ਓਹਨੇ ਸਾਬਿਤ ਕਰ ਦਿਤਾ
ਹਾਂ, ਰੋਏ ਆਂ ਬਥੇਰੇ

ਹੀਰਿਆਂ ਦੇ ਵਾਂਗੂ ਸਾਂਭ-ਸਾਂਭ ਕੇ
ਰੱਖਿਆ ਹੋਇਆ ਸੀ ਓਹਦਾ ਪਿਆਰ ਮੈਂ
ਹਾਂ, ਹੀਰਿਆਂ ਦੇ ਵਾਂਗੂ ਸਾਂਭ-ਸਾਂਭ ਕੇ
ਰੱਖਿਆ ਹੋਇਆ ਸੀ ਓਹਦਾ ਪਿਆਰ ਮੈਂ
ਨੌਂਹ ਤੋਂ ਲੈ ਕੇ ਸਿਰ ਤੱਕ ਆਪਣਾ
ਮੰਨਿਆਂ ਸੀ ਓਹਨੂੰ ਹੱਕਦਾਰ ਮੈਂ
ਮੰਨਿਆਂ ਸੀ ਓਹਨੂੰ ਹੱਕਦਾਰ ਮੈਂ
ਹਾਲੇ ਹੋਈ ਸੀ ਸ਼ੁਰੂਆਤ ਮੇਰੀ
ਕਿਓਂ ਪਹਿਲਾਂ ਹੀ ਮੁੱਕ ਗਈ ਬਾਤ ਮੇਰੀ?
ਓਹਦੀ ਨਜ਼ਰ 'ਚ ਕੀ ਔਕਾਤ ਮੇਰੀ
ਓਹਨੇ ਸਾਬਿਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨਹੀਂ
ਓਹਦੀ ਰੋਈ ਹੋਣੀ ਅੱਖ ਵੀ ਨਹੀਂ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨਹੀਂ
ਓਹਨੇ ਸਾਬਿਤ ਕਰ ਦਿਤਾ
ਹਾਂ, ਰੋਏ ਆਂ ਬਥੇਰੇ

ਸਾਰਾ ਕੁੱਝ ਸੱਜਣਾਂ ਦੇ ਹੱਥ ਸੀ
ਓਹ ਜੇ ਚਾਹੁੰਦੇ ਪੈਂਦੀਆਂ ਨਾ ਦੂਰੀਆਂ
ਸਾਰਾ ਕੁੱਝ ਸੱਜਣਾਂ ਦੇ ਹੱਥ ਸੀ
ਓਹ ਜੇ ਚਾਹੁੰਦੇ ਪੈਂਦੀਆਂ ਨਾ ਦੂਰੀਆਂ
ਜਿਥੇ ਵੀ ਖੜਾਇਆ ਓਹਨੇ ਖੜਿਆ
ਕਦੇ ਨਹੀਂ ਗਿਣਾਈਆਂ ਮਜਬੂਰੀਆਂ
ਕਦੇ ਨਹੀਂ ਗਿਣਾਈਆਂ ਮਜਬੂਰੀਆਂ
ਟੁੱਟਣੇ ਹੀ ਸੀ ਅਰਮਾਨ Fateh
ਓਹਦਾ ਕੁੱਛ ਦਿਨ ਸੀ ਮਹਿਮਾਨ Fateh
ਦੁਸ਼ਮਣ ਸੀ ਯਾਂ ਓਹਦੀ ਜਾਨ Fateh
ਓਹਨੇ ਸਾਬਿਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨਹੀਂ
ਓਹਦੀ ਰੋਈ ਹੋਣੀ ਅੱਖ ਵੀ ਨਹੀਂ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨਹੀਂ
ਓਹਨੇ ਸਾਬਿਤ ਕਰ ਦਿਤਾ
ਹਾਂ, ਰੋਏ ਆਂ ਬਥੇਰੇ

Поcмотреть все песни артиста

Sanatçının diğer albümleri

Benzer Sanatçılar