ਝੜ ਗਏ ਲੱਗਦੇ ਰੁੱਖਾਂ ਦੇ ਟਾਹਣੇ
ਹਾਲ ਕੋਈ ਨੀ ਪੱਤੀਆਂ ਦਾ
ਖੜ੍ਹ ਗਏ ਜਦ ਦੇ ਸੜਕਾਂ ਤੇ ਪਾਣੀ
ਰਸਤਾ ਰੋਕਦੇ ਹੱਟੀਆਂ ਦਾ
ਤੌਬਾ ਤੌਬਾ ਤੌਬਾ ਤਬਾਹੀ
ਕੀ ਦੇਖਣੇ ਨੂੰ ਰਹਿ ਗਿਆ ਏ ਆਹ ਹੀ?
ਉੱਪਰੋਂ ਮਹੀਨਾ ਕੱਤੀਆਂ ਦਾ
ਝੜ ਗਏ ਲੱਗਦੇ ਰੁੱਖਾਂ ਦੇ ਟਾਹਣੇ
ਹਾਲ ਕੋਈ ਨੀ ਪੱਤੀਆਂ ਦਾ
ਖੜ੍ਹ ਗਏ ਜਦ ਦੇ ਸੜਕਾਂ ਤੇ ਪਾਣੀ
ਰਸਤਾ ਰੋਕਦੇ ਹੱਟੀਆਂ ਦਾ
ਹੁਣ ਸ਼ਾਮਾਂ ਨੂੰ ਕਦੇ
ਨਹੀਓਂ ਮਿਲਦੀ ਜਗ੍ਹਾ
ਹਰ ਪਾਸੇ ਰੌਲਾ
ਮੈਂ ਜਾਵਾਂ ਤਾਂ ਦੱਸੋ,
ਦੱਸੋ ਜਾਵਾਂ ਕਿੱਥੇ
ਦਿਲ ਹੋਵੇ ਹੌਲ਼ਾ
ਝੌਲ਼ਾ-ਝੌਲ਼ਾ ਦਿਸਦਾ ਏ ਮੈਨੂੰ
ਝੌਲ਼ਾ-ਝੌਲ਼ਾ ਦਿਸਦਾ ਏ ਮੈਨੂੰ
ਅੱਥਰੂ ਆਖਦੈ ਅੱਖੀਆਂ ਦਾ
ਝੜ ਗਏ ਲੱਗਦੇ ਰੁੱਖਾਂ ਦੇ ਟਾਹਣੇ
ਹਾਲ ਕੋਈ ਨੀ ਪੱਤੀਆਂ ਦਾ
ਖੜ੍ਹ ਗਏ ਜਦ ਦੇ ਸੜਕਾਂ ਤੇ ਪਾਣੀ
ਰਸਤਾ ਰੋਕਦੇ ਹੱਟੀਆਂ ਦਾ
ਕੋਈ ਤਾਂ ਲੱਗ ਜਾਏ ਦੂਆ
ਲੱਭ ਜਾਵੇ ਕੋਈ ਦਵਾ
ਮਰਜ਼ਾਂ ਨੂੰ ਮੇਰੇ
ਇੱਕ ਨਹੀਂ ਦੋ ਨਹੀਂ ਕਈ
ਜ਼ਿੰਦਗੀ ਬਿਖਰੀ ਪਈ
ਸੱਧਰਾਂ ਦੇ ਵਿਹੜੇ
ਚੁੱਪ ਜਹੀ ਚੁਫ਼ੇਰੇ ਤਨ ਨਹੀਓਂ ਸਾਧਨ
ਚੁੱਪ ਜਹੀ ਚੁਫ਼ੇਰੇ ਤਨ ਨਹੀਓਂ ਸਾਧਨ
ਸਾਧਨ ਨੀ ਪੈੜਾਂ ਥੱਕੀਆਂ ਦਾ
ਝੜ ਗਏ ਲੱਗਦੇ ਰੁੱਖਾਂ ਦੇ ਟਾਹਣੇ
ਹਾਲ ਕੋਈ ਨੀ ਪੱਤੀਆਂ ਦਾ
ਖੜ੍ਹ ਗਏ ਜਦ ਦੇ ਸੜਕਾਂ ਤੇ ਪਾਣੀ
ਰਸਤਾ ਰੋਕਦੇ ਹੱਟੀਆਂ ਦਾ
ਝੜ ਗਏ ਲੱਗਦੇ ਰੁੱਖਾਂ ਦੇ ਟਾਹਣੇ...
Поcмотреть все песни артиста
Sanatçının diğer albümleri