ਓਹ ਧਰਤੀ ਦੇ ਵਾਲੀ
ਆਕਸ਼ਾ ਦੇ ਮਾਲਕ
ਬਿਆਸਾ ਚੋ ਪਾਣੀ
ਭਰੀ ਜਾ ਰਹੇ ਨੇ
ਓਹ ਪਾਵਨ ਪੁਨਿਤੇ
ਓਹ ਰੋਸ਼ਨ ਤਬੀਅਤ
ਹਨੇਰੇ ਚ ਚਾਨਣ
ਕਰੀ ਜਾ ਰਹੇ ਨੇ
ਓਹ ਦਿਲਬਰ ਅਮੋਲਕ
ਅਮੋਲਕ ਦੀਦਾਰੇ
ਦੀਦਾਰੇ ਨਰਾਇਣ
ਪਰਮ ਪਾਤਸ਼ਾਹੀ
ਓਹ ਦਿਲਬਰ ਅਮੋਲਕ
ਅਮੋਲਕ ਦੀਦਾਰੇ
ਦੀਦਾਰੇ ਨਰਾਇਣ
ਪਰਮ ਪਾਤਸ਼ਾਹੀ
ਇਹ ਸ਼ਰਧਾ ਸਮਰਪਣ
ਤੇ ਸੇਵਾ ਸਾਮਗਰੀ
ਮੈਂ ਲੈ ਕੇ ਹਾਂ ਆਇਆ
ਗੁਰੂ ਤੇਰੀ ਨਗਰੀ
ਕੇ ਬਿਰਹਾ ਚ ਬਲਦੇ ਨੂ
ਛਾਂ ਮਿਲ ਗਈ ਹੈ
ਕਿ ਅਮਰੂ ਨਿਥਾਵੇ ਨੂ
ਥਾਂ ਮਿਲ ਗਈ ਹੈ
ਕਿ ਤਨ ਦੀ ਇਮਾਰਤ
ਇਬਾਦਤ ਨਾ ਗੂਜ਼ੀ
ਕਿ ਮਨ ਵਿਚ ਗੁਰੂ ਮੰਤਰਾਂ ਦੇ ਸਵਈਏ
ਜੋ ਸੀ ਬੋਲਦੇ...
ਬੋਲਦੇ ਚੁਪ ਹੋਗੇ
ਤੇ ਚੁਪ ਸੀ ਜੋ ਬਣ ਗਏ
ਗੁਰੂ ਕੇ ਗਵਈਏ
ਚੁਰਾਸੀ(84) ਮੁਕਾਲੀ
ਜੋ ਬਾਉਲੀ ਚ ਉਤਰੇ
ਓਹ ਸਿਮਰਨ ਦੀ ਪੋਢੀ
ਚਡੀ ਜਾ ਰਹੇ ਨੇ
ਓਹ ਧਰਤੀ ਦੇ ਵਾਲੀ
ਆਕਸ਼ਾ ਦੇ ਮਾਲਕ
ਬਿਆਸਾ ਚੋ ਪਾਣੀ
ਭਰੀ ਜਾ ਰਹੇ ਨੇ
ਓਹ ਦਿਲਬਰ ਅਮੋਲਕ
ਅਮੋਲਕ ਦੀਦਾਰੇ
ਦੀਦਾਰੇ ਨਰਾਇਣ
ਪਰਮ ਪਾਤਸ਼ਾਹੀ
ਤੂ ਦਿਲਬਰ ਅਮੋਲਕ
ਅਮੋਲਕ ਦੀਦਾਰੇ
ਦੀਦਾਰੇ ਨਰਾਇਣ
ਪਰਮ ਪਾਤਸ਼ਾਹੀ
ਕੀ ਚੇਤਨ
ਅਚੇਤਨ
ਕੀ ਜਾਗਣ
ਕੀ ਨਿਦ੍ਰਾ
ਕੀ ਜਮਣ
ਕੀ ਮਰਨਾ
ਕੀ ਡੱਬਣ
ਕੀ ਤਰਨਾ
ਤੂ ਅਦ੍ਰਿਸ਼
ਤੂ ਪਰਤਖ
ਤੂ ਆਨੰਦ
ਆਨੰਦ
ਆਨੰਦ
ਆਨੰਦ
ਆਨੰਦ...
ਤੂ ਆਨੰਦ
ਧੰਨ ਗੁਰੂ ਅਮਰ ਦਾਸ ਜੀ
ਧੰਨ ਗੁਰੂ ਅਮਰ ਦਾਸ ਜੀ
ਧੰਨ ਗੁਰੂ ਅਮਰ ਦਾਸ ਜੀ
ਧੰਨ ਗੁਰੂ ਅਮਰ ਦਾਸ ਜੀ
ਤੂ ਬੇਸੁਰਤ ਦੁਨੀਆ ਨੂ ਅਵਾਜ਼ ਮਾਰੀ
ਤੂ ਧੜਕਣ ਤਰਾਸ਼ੀ
ਤੂ ਸੀਰਤ ਸਵੰਰੀ
ਮੁਰੀਦਾਂ ਦੇ ਨੈਣੀ
ਸਦਾ ਰੈਹਣੀ ਤਰਦੀ
ਹੈ ਮਰ ਜਾਦੀ ਅਖ ਪਰ
ਨਜ਼ਰ ਨਹੀਓ ਮਰਦੀ
ਤੂ ਇਕ ਦਾ ਬੁਲਾਰਾ
ਤੂ ਇਕ ਦਾ ਸੋਦਾਈ
ਤੂ ਇਕ ਦਾ ਹੀ ਸੇਵਕ
ਤੂ ਇਕ ਸੰਗ ਨਿਭਾਈ
ਨਾ ਵਾਧੇ ਨਾ ਘਾਟੇ
ਨਾ ਉਚਾ ਨਾ ਨਿਚਾ
ਮੀਹ ਰੇਹਮਤ ਦੇ ਸਭ ਤੇ
ਵਰੀ ਜਾ ਰਹੇ ਨੇ
ਓਹ ਧਰਤੀ ਦੇ ਵਾਲੀ
ਆਕਸ਼ਾ ਦੇ ਮਾਲਕ
ਬਿਆਸਾ ਚੋ ਪਾਣੀ
ਭਰੀ ਜਾ ਰਹੇ ਨੇ
ਓਹ ਦਿਲਬਰ ਅਮੋਲਕ
ਅਮੋਲਕ ਦੀਦਾਰੇ
ਦੀਦਾਰੇ ਨਰਾਇਣ
ਪਰਮ ਪਾਤਸ਼ਾਹੀ
ਓਹ ਦਿਲਬਰ ਅਮੋਲਕ
ਅਮੋਲਕ ਦੀਦਾਰੇ
ਦੀਦਾਰੇ ਨਰਾਇਣ
ਪਰਮ ਪਾਤਸ਼ਾਹੀ
ਤੂ ਆਨੰਦ
ਆਨੰਦ ਆਨੰਦ ਆਨੰਦ
ਆਨੰਦ ਆਨੰਦ
Поcмотреть все песни артиста
Sanatçının diğer albümleri