ਆਈ ਨਾ ਕਦੇ ਯਾਦ ਤੇਰੀ
ਅੱਜ ਕਯੋਂ ਮੈਨੂੰ ਆ ਗਈ
ਦੂਰ ਹੋ ਗਈ ਸੀ ਤੂੰ ਕਯੋਂ
ਫੇਰ ਨੇੜੇ ਆ ਗਈ
ਆਈ ਨਾ ਕਦੇ ਯਾਦ ਤੇਰੀ
ਅੱਜ ਕਯੋਂ ਮੈਨੂੰ ਆ ਗਈ
ਦੂਰ ਹੋ ਗਈ ਸੀ ਤੂੰ ਕਯੋਂ
ਫੇਰ ਨੇੜੇ ਆ ਗਈ
ਹਸਦੇ ਹਸਦੇ ਕਿਉਂ ਮੈਂ
ਚੁੱਪ ਜਿਹਾ ਹੋ ਗਿਆ
(ਚੁੱਪ ਜਿਹਾ ਹੋ ਗਿਆ)
ਤੂੰ ਕਰੀਬ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
ਤੂੰ ਨੇੜੇ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
ਸ਼ਕ ਜਿਹਾ ਹੁੰਦਾ ਸੀ ਕਦੇ
ਅੱਜ ਯਕੀਨ ਜਿਹਾ ਹੋ ਗਿਆ
ਤੂੰ ਕਰੀਬ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
ਉਹ ਹੋ ਹੋ ਉਹ ਹੋ ਹੋ
ਅੱਖੀਆਂ ਦੇ ਵਿੱਚ ਹੰਜੂ ਲੈਕੇ
ਕਿਵੇਂ ਮੈਂ ਹੁਣ ਹੱਸਾਂ (ਹੱਸਾਂ)
ਤੁਹੀ ਤਾਂ ਏਕ ਮੇਰੀ ਸੀ
ਹੁਣ ਕਿਨੂੰ ਆਪਣਾ ਦੱਸਾਂ
ਮੇਰੇ ਨਾਲ ਜੌ ਕਿੱਤੇ ਵਾਦੇ
ਕੀਹਦੇ ਨਾਲ ਨਿਭਾਏ? (ਨਿਭਾਏ)
ਮੇਰੇ ਹੱਥਾਂ ਚੋਂ ਹੱਥ ਕੱਢ ਕੇ
ਕੀਹਦੇ ਗੱਲ ਵਿਚ ਪਾਏ
(ਕੀਹਦੇ ਗੱਲ ਵਿਚ ਪਾਏ)
ਜੀਹਦਾ ਮੈਨੂੰ ਡਰ ਸੀ
ਉਹੀ ਅੱਜ ਹੋ ਗਿਆ
(ਉਹੀ ਅੱਜ ਹੋ ਗਿਆ)
ਤੂੰ ਕਰੀਬ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
ਤੂੰ ਨੇੜੇ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
♪
ਮੇਰੇ ਉੱਤੇ ਤੈਨੂੰ ਕਿਉਂ
ਥੋੜਾ ਤਰਸ ਨਾ ਆਇਆ (ਆਇਆ)
ਤੇਰੇ ਪਿੱਛੇ ਲੱਗ ਕੇ ਮੈਂ
ਆਪਣਾ ਆਪ ਗਵਾਇਆ
ਅੱਜ ਵੀ ਕਲ੍ਹੇ ਬਹਿਕੇ
ਤੈਨੂੰ ਯਾਦ ਮੈਂ ਕਰਦਾ ਨੀ (ਨੀ)
ਬੇਵਫ਼ਾ ਤੂੰ ਨਿਕਲੀ
ਇਹ ਦਿਲ ਕਿਉਂ ਮੰਨਦਾ ਨੀ
ਬਸ ਕਰ ਅੰਬਰਾਂ ਬਹੁਤ ਹੁਣ ਰੋ ਲਿਆ
(ਬਹੁਤ ਹੁਣ ਰੋ ਲਿਆ)
ਤੂੰ ਕਰੀਬ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
ਤੂੰ ਨੇੜੇ ਹੋਈ ਸੀ ਕਿਸੇ ਦੇ
ਮਹਿਸੂਸ ਮੈਨੂੰ ਹੋ ਗਿਆ
ਦੁੱਖ ਇਸ ਗੱਲ ਦਾ ਨਹੀਂ
ਕੀ ਤੂੰ ਕਿਸੇ ਦੇ ਕਰੀਬ ਹੋਈ ਸੀ
ਦੁੱਖ ਇਸ ਗੱਲ ਦਾ ਏ
ਕੀ ਤੂੰ ਫੇਰ ਕਿਸੇ ਦੇ ਕਰੀਬ ਹੋਈ ਸੀ
Поcмотреть все песни артиста
Sanatçının diğer albümleri