ਜਿਵੇਂ ਫੁੱਲਾਂ ਦੀ ਸ਼ਿੱਦਤ ਹੈ ਬਹਾਰ ਦੇ ਲਈ
ਕਿਸੇ ਸੂਫ਼ੀ ਦੀ ਸ਼ਿੱਦਤ ਹੈ ਮਜ਼ਾਰ ਦੇ ਲਈ
ਮਹਿਬੂਬਾ ਦੀ ਸ਼ਿੱਦਤ ਜਿਵੇਂ ਯਾਰ ਦੇ ਲਈ
ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ
ਜਿਵੇਂ ਚਿੜੀਆਂ ਦੀ ਸ਼ਿੱਦਤ ਹੈ ਉਡਾਰ ਦੇ ਲਈ
ਕਿਸੇ ਡੁੱਬਦੇ ਦੀ ਸ਼ਿੱਦਤ ਉਸ ਪਾਰ ਦੇ ਲਈ
ਕਿਸੇ ਦੁਲਹਨ ਦੀ ਸ਼ਿੱਦਤ ਸ਼ਿੰਗਾਰ ਦੇ ਲਈ
ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ
ਜਿਵੇਂ ਫੁੱਲਾਂ ਦੀ ਸ਼ਿੱਦਤ ਹੈ ਬਹਾਰ ਦੇ ਲਈ
ਕਿਸੇ ਸੂਫ਼ੀ ਦੀ ਸ਼ਿੱਦਤ ਹੈ ਮਜ਼ਾਰ ਦੇ ਲਈ
ਮਹਿਬੂਬਾ ਦੀ ਸ਼ਿੱਦਤ ਜਿਵੇਂ ਯਾਰ ਦੇ ਲਈ
ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ
ਤੇਰਾ ਵਾਂਗ ਹਵਾਵਾਂ ਆਉਣਾ
ਮਹਿਕਾ ਕੇ ਤੁਰ ਜਾਣਾ
ਤੇਰੇ ਬਿਨ ਇਹ ਦਿਲ ਨਹੀਂ ਲੱਗਣਾ
ਤੇਰਾ ਦਿਲ ਲਾ ਕੇ ਤੁਰ ਜਾਣਾ
ਐਸਾ ਰਿਸ਼ਤਾ ਤੇਰੇ ਸਾਹਾਂਵਾਂ ਨਾਲ਼
ਜਿਵੇਂ ਰਾਹੀ ਦਾ ਰਾਹਾਂਵਾਂ ਨਾਲ਼
ਜਿਵੇਂ ਬੱਦਲਾਂ ਦਾ ਪਿਆਰ ਆਸਮਾਨਾਂ ਨਾਲ਼
ਤੂੰ ਰੱਬ ਦੀ ਮਨਜੂਰੀ, ਸਾਡਾ ਰਿਸ਼ਤਾ ਹੈ ਜ਼ਰੂਰੀ
ਜਿਵੇਂ ਰੋਜ਼ੇ ਦਾ ਰਿਸ਼ਤਾ ਰਮਜ਼ਾਨਾਂ ਨਾਲ਼
ਜਿਵੇਂ ਆਸ਼ਿਕ ਦੀ ਸ਼ਿੱਦਤ ਇਕਰਾਰ ਦੇ ਲਈ
ਕਿਸੇ ਜੋਗੀ ਦੀ ਸ਼ਿੱਦਤ ਹੈ ਖ਼ੁਮਾਰ ਦੇ ਲਈ
ਦਿਲ ਲੱਗੀਆਂ ਦੀ ਸ਼ਿੱਦਤ ਦਿਲਦਾਰ ਦੇ ਲਈ
ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ
ਜਿਵੇਂ ਫੁੱਲਾਂ ਦੀ ਸ਼ਿੱਦਤ ਹੈ ਬਹਾਰ ਦੇ ਲਈ
ਕਿਸੇ ਸੂਫ਼ੀ ਦੀ ਸ਼ਿੱਦਤ ਹੈ ਮਜ਼ਾਰ ਦੇ ਲਈ
ਮਹਿਬੂਬਾ ਦੀ ਸ਼ਿੱਦਤ ਜਿਵੇਂ ਯਾਰ ਦੇ ਲਈ
ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ
ਹੋ-ਹੋ,ਹੋ-ਹੋ, ਹੋ-ਹੋ, ਹੋ-ਹੋ
ਹੋ-ਹੋ,ਹੋ-ਹੋ, ਹੋ-ਹੋ, ਹੋ-ਹੋ
ਹੋ-ਹੋ,ਹੋ-ਹੋ, ਹੋ-ਹੋ, ਹੋ-ਹੋ
Поcмотреть все песни артиста
Sanatçının diğer albümleri