ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ
ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ
ਰੂਹ ਤੇ ਸਰੀਰ ਦੀ ਵੀ ਤੂੰ ਹੀ ਹੱਕਦਾਰ ਐ
ਭੁੱਲ ਕੇ ਕਿਸੇ ਦਾ ਕਦੇ ਨਾਮ ਵੀ ਨਾ ਲਊਂਗਾ
ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ
ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ
ਸੂਹੇ ਬੁੱਲ੍ਹਾਂ ਵਾਲੀਏ
ਹੋ, ਤੇਰੇ ਬਿਨਾ ਕੀਤੀ ਨਾ ਕਿਸੇ ਨਾ' ਗੱਲਬਾਤ ਮੈਂ
ਹੋਰਾਂ ਵਾਂਗੂ ਰਾਤਾਂ ਨੂੰ ਨਾ ਕੀਤੀ ਮੁਲਾਕਾਤ ਮੈਂ
ਮੇਰੀ car ਦੀ seat ਖਾਲੀ ਰੱਖੀ ਤੇਰੇ ਲਈ ਹੋਈ ਮੈਂ
ਤੈਨੂੰ drive 'ਤੇ ਲੈਕੇ ਜਾਵਾਂ, ਤੈਨੂੰ ਆਪਣੀ ਬਣਾਵਾਂ
Downtown ਸਾਰਾ ਘੁੰਮਾਵਾਂ ਬਾਹਾਂ ਵਿਚ ਪਾ ਕੇ ਬਾਹਾਂ
ਉਹਨਾਂ ਵਿੱਚੋਂ ਜੱਟ ਨਾ ਜੋ ਬਹਿੰਦੇ ਬਾਜ਼ੀ ਹਾਰ ਕੇ
ਮੰਜ਼ੂਰ ਨਹੀਂ ਜੇ ਪਿਆਰ, ਹਥਿਆਰ ਚੱਕ ਲਊਂਗਾ
ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ
ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ
ਸੂਹੇ ਬੁੱਲ੍ਹਾਂ ਵਾਲੀਏ
ਹੋ, ਜੱਗ 'ਤੇ ਬਥੇਰੇ ਭਾਵੇਂ ਲੱਖ ਸੋਹਣੇ-ਸੋਹਣੀਆਂ
ਪਰੀਆਂ ਵੀ ਤੇਰੇ ਪੈਰਾਂ ਜਹੀਆਂ ਨਹੀਓਂ ਹੋਣੀਆਂ
ਕੱਲਾ-ਕੱਲਾ ਸਾਰ ਜਾਵੇ ਇੱਕ-ਇੱਕ ਹਾਸੇ 'ਤੇ
ਪਿਆਰ ਵਾਲਾ ਮੀਂਹ ਪਾ ਦੇ ਆਸ਼ਿਕ ਪਿਆਸੇ 'ਤੇ
ਆਪਣੀ ਹਵੇਲੀ ਦੀ ਮੈਂ ਬਣਾਊ ਸਰਦਾਰਨੀ
ਤੇਰਾ ਸਰਦਾਰ ਤੈਨੂੰ ਸਾਰੇ ਹੱਕ ਦਊਗਾ
ਸੂਹੇ ਬੁੱਲ੍ਹਾਂ ਵਾਲੀਏ, ਛੱਡਦਾ ਨਹੀਂ ਹੱਥ ਤੇਰਾ
ਤੇਰਾ ਸੀ, ਤੇਰਾ ਹਾਂ, ਤੇਰਾ ਬਣਕੇ ਮੈਂ ਰਹੂੰਗਾ
ਸੂਹੇ ਬੁੱਲ੍ਹਾਂ ਵਾਲੀਏ
Поcмотреть все песни артиста
Sanatçının diğer albümleri