ਕਾਲ਼ੀ ਦੁਨੀਆ ਦੇ ਉੱਤੇ ਕਾਲ਼ੇ ਚਿਹਰੇ, ਸੱਜਣਾ
ਹਰ ਮੋੜ ਉੱਤੇ ਮਿਲ਼ਦੇ ਬਥੇਰੇ, ਸੱਜਣਾ
ਅੱਜ ਤਕ ਤੇਰੇ ਹੀ ਰਹੇ ਆਂ ਬਣ ਕੇ
ਦੇਖ ਸਾਡੇ ਕਿੰਨੇ ਵੱਡੇ ਜੇਰੇ, ਸੱਜਣਾ
ਗੈਰਾਂ 'ਚੋਂ ਮਿਲ਼ ਜਾਏ ਤੂੰ ਜੇ
ਵੇ ਮੈਂ ਤੇਰੇ ਕੋਲ਼ ਕਿਉਂ ਆਵਾਂ?
ਮੈਥੋਂ ਦੂਰ ਐਨਾ ਵੀ ਨਾ ਹੋਵੀ
ਕਿ ਤੇਰੇ ਬਿਨਾਂ ਹਾਰਣਾ ਸਿਖ ਜਾਵਾਂ
ਦੂਰ ਐਨਾ ਵੀ ਨਾ ਹੋਵੀ
ਕਿ ਤੇਰੇ ਬਿਨਾਂ ਹਾਰਣਾ ਸਿਖ ਜਾਵਾਂ
♪
ਮੈਨੂੰ ਕਦੇ-ਕਦੇ ਸ਼ੱਕ ਹੁੰਦਾ
ਕੋਈ ਮਤਲਬ ਤਾਂ ਨਹੀਂ ਸੀ ਮੇਰੇ ਤੋਂ
ਤੂੰ ਵਫ਼ਾ ਭਾਲ਼ਦੀ ਗੈਰਾਂ 'ਚੋਂ
ਤੇ ਮੈਂ ਖੁਦ ਨੂੰ ਲੱਭਦਾ ਤੇਰੇ 'ਚੋਂ
ਮੈਨੂੰ ਕਦੇ-ਕਦੇ ਸ਼ੱਕ ਹੁੰਦਾ
ਕੋਈ ਮਤਲਬ ਤਾਂ ਨਹੀਂ ਸੀ ਮੇਰੇ ਤੋਂ
ਤੂੰ ਵਫ਼ਾ ਭਾਲ਼ਦੀ ਗੈਰਾਂ 'ਚੋਂ
ਤੇ ਮੈਂ ਖੁਦ ਨੂੰ ਲੱਭਦਾ ਤੇਰੇ 'ਚੋਂ
ਪਰ ਸੁਪਨੇ ਤੇਰੇ ਪਿਆਰ ਦੇ
ਨਿੱਤ ਬੁਣਾ ਕਿੰਨੇ, ਕਿੰਨੇ ਢਾਵਾਂ
(ਨਿੱਤ ਬੁਣਾ ਕਿੰਨੇ, ਕਿੰਨੇ ਢਾਵਾਂ)
ਮੈਥੋਂ ਦੂਰ ਐਨਾ ਵੀ ਨਾ ਹੋਵੀ
ਕਿ ਤੇਰੇ ਬਿਨਾਂ ਹਾਰਣਾ ਸਿਖ ਜਾਵਾਂ
ਦੂਰ ਐਨਾ ਵੀ ਨਾ ਹੋਵੀ
ਕਿ ਤੇਰੇ ਬਿਨਾਂ ਹਾਰਣਾ ਸਿਖ ਜਾਵਾਂ
♪
ਹੌਲ਼ੀ-ਹੌਲ਼ੀ ਖਾਈ ਜਾਂਦਾ ਏ
ਤੇਰਾ ਹੌਲ਼ੀ-ਹੌਲ਼ੀ ਦੂਰ ਹੋਣਾ
ਜ਼ਿੰਦਗੀ ਜਿਉਣੀ ਦੱਸ ਦਿੰਦਾ ਏ
ਇੰਜ ਪਲ-ਪਲ ਟੁੱਟ ਕੇ ਚੂਰ ਹੋਣਾ
ਹੌਲ਼ੀ-ਹੌਲ਼ੀ ਖਾਈ ਜਾਂਦਾ ਏ
ਤੇਰਾ ਹੌਲ਼ੀ-ਹੌਲ਼ੀ ਦੂਰ ਹੋਣਾ
ਜ਼ਿੰਦਗੀ ਜਿਉਣੀ ਦੱਸ ਦਿੰਦਾ ਏ
ਇੰਜ ਪਲ-ਪਲ ਟੁੱਟ ਕੇ ਚੂਰ ਹੋਣਾ
ਇਹ ਇਸ਼ਕ ਜੋ ਰੱਬ ਦੀ ਦਾਤ ਜਾਪੇ
ਹੁਣ ਬਣ ਚੁੱਕਿਆ ਐ ਸਜ਼ਾਵਾਂ
ਮੈਥੋਂ ਦੂਰ ਐਨਾ ਵੀ ਨਾ ਹੋਵੀ
ਕਿ ਤੇਰੇ ਬਿਨਾਂ ਹਾਰਣਾ ਸਿਖ ਜਾਵਾਂ
ਦੂਰ ਐਨਾ ਵੀ ਨਾ ਹੋਵੀ
ਕਿ ਤੇਰੇ ਬਿਨਾਂ ਹਾਰਣਾ ਸਿਖ ਜਾਵਾਂ
Поcмотреть все песни артиста
Sanatçının diğer albümleri