ਜਿਓਂ ਪਰਵਤ ਓਹਲੇ ਪਰਵਤ ਕਿੰਨੇ ਲੁਕੇ ਹੋਏ ਨੇ
ਇਓਂ ਵਕਤ ਦੇ ਓਹਲੇ ਵਕਤ ਵੀ ਕਿੰਨੇ ਛੁਪੇ ਹੋਏ ਨੇ
ਕਹਾਣੀ ਓਹੀ ਪੁਰਾਣੀ, ਵੇ ਸੱਜਣਾ ਨਾਮ ਨੇ ਬਦਲੇ
ਤੂੰ ਜਾ ਕੇ ਪੁੱਛ ਲੈ ਚਾਹੇ ਇਹ ਸਾਗਰ-ਨਦੀਆਂ ਤੋਂ
ਮੈਂਡਿਆ, ਮਾਹੀਆ, ਢੋਲਾ, ਤੇਰਾ ਇਤਬਾਰ ਐ ਕੀਤਾ
ਮੈਂ ਤੈਨੂੰ ਪਿਆਰ ਏ ਕੀਤਾ
ਵੇ ਸੱਜਣਾ ਸਦੀਆਂ ਤੋਂ, ਵੇ ਸੱਜਣਾ ਸਦੀਆਂ ਤੋਂ
♪
ਜੋ ਅਜਨਬੀਆਂ ਜਿਹੇ ਲਗਦੇ, ਲਹੂ ਵਿੱਚ ਰੱਜ ਹੋ ਜਾਂਦੇ
ਇੱਥੇ ਹੌਲ਼ੀ-ਹੌਲ਼ੀ ਸੁਪਨੇ ਸਾਰੇ ਸੱਚ ਹੋ ਜਾਂਦੇ
ਮੁਹੱਬਤ ਕਾਹਲ਼ੀ ਨਈਂ ਪੈਂਦੀ, ਇਹ ਤੁਰਦੀ ਸਹਿਜੇ-ਸਹਿਜੇ
ਕਿ ਫ਼ੁੱਲ ਤਾਂ ਲੱਗ ਹੀ ਜਾਂਦੇ ਵੇਲਾਂ ਵਧੀਆਂ ਤੋਂ
ਮੈਂਡਿਆ, ਮਾਹੀਆ, ਢੋਲਾ, ਤੇਰਾ ਇਤਬਾਰ ਐ ਕੀਤਾ
ਮੈਂ ਤੈਨੂੰ ਪਿਆਰ ਏ ਕੀਤਾ
ਵੇ ਸੱਜਣਾ ਸਦੀਆਂ ਤੋਂ, ਵੇ ਸੱਜਣਾ ਸਦੀਆਂ ਤੋਂ
♪
ਤੱਕਣਾ, ਤੇਰੇ ਕੋਲ਼ ਬਹਿਣਾ ਤਿਓਹਾਰ ਜਿਹਾ ਲਗਦੈ
ਮੈਨੂੰ ਚਾਰ-ਚੁਫ਼ੇਰਾ ਅਜਕਲ ਇੱਕ ਪਰਿਵਾਰ ਜਿਹਾ ਲਗਦੈ
ਸਹੀ ਕੀ ਹੁੰਦੈ ਇੱਥੇ, ਗ਼ਲਤ ਕੀ ਹੁੰਦੈ ਇੱਥੇ
ਇਸ਼ਕ ਤਾਂ ਉੱਚਾ ਹੁੰਦਾ ਏ ਨੇਕੀਆਂ-ਬਦੀਆਂ ਤੋਂ
ਮੈਂਡਿਆ, ਮਾਹੀਆ, ਢੋਲਾ, ਤੇਰਾ ਇਤਬਾਰ ਐ ਕੀਤਾ
ਮੈਂ ਤੈਨੂੰ ਪਿਆਰ ਏ ਕੀਤਾ
ਵੇ ਸੱਜਣਾ ਸਦੀਆਂ ਤੋਂ, ਵੇ ਸੱਜਣਾ ਸਦੀਆਂ ਤੋਂ
♪
ਕਈ ਵਾਰੀ ਇੱਕ-ਇੱਕ ਪਲ ਯੁੱਗਾਂ ਤੋਂ ਵੱਧ ਹੁੰਦਾ ਏ
ਇਹ ਪਿਆਰ ਤਾਂ ਏਦਾਂ ਹੀ ਹੁੰਦਾ ਏ ਜਦ ਹੁੰਦਾ ਏ
ਜੁਦਾ ਹੋ ਜਾਣੈ ਸੱਭ ਨੇ, ਕਿ ਜੋ ਵੀ ਮਿਲਿਐ ਇੱਥੇ
ਇਹ ਪੱਤੇ ਉੱਡ-ਪੁੱਡ ਜਾਂਦੇ ਨੇ ਹਵਾਵਾਂ ਵਗੀਆਂ ਤੋਂ
ਮੈਂਡਿਆ, ਮਾਹੀਆ, ਢੋਲਾ, ਤੇਰਾ ਇਤਬਾਰ ਐ ਕੀਤਾ
ਮੈਂ ਤੈਨੂੰ ਪਿਆਰ ਏ ਕੀਤਾ, ਵੇ ਸੱਜਣਾ ਸਦੀਆਂ ਤੋਂ
ਵੇ ਸੱਜਣਾ ਸਦੀਆਂ ਤੋਂ, ਵੇ ਸੱਜਣਾ ਸਦੀਆਂ ਤੋਂ
Поcмотреть все песни артиста
Sanatçının diğer albümleri