ਮੈਨੂੰ ਇੰਜ ਮਿਹਨਤ ਕਰਦੇ ਨੂੰ
Shift'an ਵਿੱਚ ਘੁਲ਼-ਘੁਲ਼ ਮਰਦੇ ਨੂੰ
(Shift'an ਵਿੱਚ ਘੁਲ਼-ਘੁਲ਼ ਮਰਦੇ ਨੂੰ)
ਮੈਨੂੰ ਇੰਜ ਮਿਹਨਤ ਕਰਦੇ ਨੂੰ
Shift'an ਆਂ ਨਾਲ਼ ਘੁਲ਼-ਘੁਲ਼ ਮਰਦੇ ਨੂੰ
ਦਿਨ-ਰਾਤ ਕਮਾਈਆਂ ਕਰਦੇ ਨੂੰ
ਰਾਤ ਕਮਾਈਆਂ ਕਰਦੇ ਨੂੰ
ਮਾਂ-ਬਾਪ ਕਿਤੇ ਜੇ ਟੋਹ ਲਵੇ
ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
♪
ਹਾਲੇ ਤਾਂ ਕੱਲ੍ਹ ਦੀਆਂ ਗੱਲਾਂ ਸੀ
ਸੂਰਜ ਸਿਰ 'ਤੇ ਚੜ੍ਹ ਪੈਂਦਾ ਸੀ
ਮਾਂ ਕਹਿੰਦੀ ਸੀ, "ਪੁੱਤ, ਉਠ ਖੜ੍ਹ ਵੇ"
ਮੈਂ ਹੋਰ ਜੁੱਲੀ ਘੁੱਟ ਲੈਂਦਾ ਸੀ
ਓਦੋਂ ਨੂੰ ਖੇਤੋਂ ਗੇੜਾ ਲਾ
ਬਾਪੂ ਵੀ ਘਰੇ ਮੁੜ ਆਉਂਦਾ ਸੀ
ਮਾਰੀ ਦਿਆਂ ਉਠਣਾ ਪੈਂਦਾ ਸੀ
ਜਦ ਦੇਖ ਕੇ ਝਿੜਕ ਜਗਾਉਂਦਾ ਸੀ
ਹੁਣ ਰਾਤ ਵੀ ਉਠ ਕੇ ਭੱਜ ਤੁਰਦਾ
ਰਾਤ ਵੀ ਉਠ ਕੇ ਭੱਜ ਤੁਰਦਾ
ਭਾਵੇਂ ਹਾੜ ਪਵੇ, ਭਾਵੇਂ ਪੋਹ ਪਵੇ
ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
♪
ਮੁਸ਼ਕਿਲ ਵਿੱਚ ਸਾਥ ਨਿਭਾਉਂਦੇ ਨੇ
ਮੈਨੂੰ ਸੁਖ ਨਾਲ਼ ਚੰਗੇ ਯਾਰ ਮਿਲ਼ੇ
ਇੱਕ ਭਾਈਚਾਰਾ ਜਿਹਾ ਬਣ ਗਿਆ ਏ
ਬੜੇ ਮਿਲਣਸਾਰ ਪਰਿਵਾਰ ਮਿਲ਼ੇ
ਬੜੇ weekend'an ਉੱਤੋਂ ਵੇਖਣ ਨੂੰ
ਖ਼ੁਸ਼ੀਆਂ ਮਿਲੇਂ, ਤਿਓਹਾਰ ਮਿਲੇਂ
ਇੱਥੇ ਹਰ ਕੋਈ ਹੱਸ ਬੁਲਾਉਂਦਾ ਏ
ਸੱਤੇ ਨੂੰ ਬੜਾ ਸਤਿਕਾਰ ਮਿਲੇ
ਪਰ ਦਿਲ ਕਮਲ਼ੇ ਪਰਦੇਸੀ ਨੂੰ
ਦਿਲ ਕਮਲ਼ੇ ਪਰਦੇਸੀ ਨੂੰ
ਪਿੰਡ ਵੈਰੋਵਾਲ ਦੀ ਖੋਹ ਪਵੇ
ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
Поcмотреть все песни артиста
Sanatçının diğer albümleri