ਹੋ ਸਿਰ ਤੋਂ ਲੱਥੀ ਪੱਗ
ਹੋ ਪੱਕੀ ਫ਼ਸਲ ਫੂਕ ਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ (ਦੁੱਖ ਬੜੇ ਹੀ ਵੱਡੇ)
ਦੌੜਾਂ ਲਾ-ਲਾ ਪੈਰ ਘਸਾਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ ਵਾਲੇ
ਓਏ ਗੱਲ (ਦਿਲ ਤੇ ਸਿੱਧੀ ਵੱਜੇ)
ਮਾਪੇ ਬਿਰਦ-ਆਸ਼ਰਮ ਛੱਡ ਗਿਆ
ਪਿੱਛੇ ਘਰਵਾਲੀ ਦੇ ਲੱਗ ਗਿਆ
ਅੱਜ ਤੂੰ ਮਾਂ-ਬਾਪ ਤੋਂ ਭੱਜ ਗਿਆ
ਬੰਦਿਆਂ ਕੀ ਤੇਰੀ ਸਰਦਾਰੀ?
(ਕੀ ਤੇਰੀ ਸਰਦਾਰੀ?)
ਪੈਣਾ ਜੋ ਬੀਜਯਾ ਸੋ ਕੱਟਣਾ
ਉਮਰਾਂ ਵਾਲਾ ਫਲ ਜਦ ਪੱਕਣਾ
ਪਿੱਛਲੇ ਕਰਮਾ ਵਾਲ ਪਊ ਤੱਕਣਾ
ਉਹ ਜਦ ਆਈ ਆਪਣੀ ਵਾਰੀ(ਵਾਰੀ)
ਹੋ ਨੰਗੀ ਅੱਖ ਨਾਲ ਨਾ ਦਿੱਖਦਾ
ਫਿਰਦਾ ਉਮਰ ਬੰਦੇ ਦੀ ਲਿੱਖਦਾ
ਬਾਈ ਇੱਕ Virus ਨਾਇਯੋਂ ਟਿੱਕਦਾ
ਇਹਨੇ ਰੰਗ ਉਸ ਦੇ ਸੱਬੇ
(ਰੰਗ ਉਸ ਦੇ ਸੱਬੇ)
ਹੋ ਸਿਰ ਤੋਂ ਲੱਥੀ ਪੱਗ
ਹੋ ਪੱਕੀ ਫ਼ਸਲ ਫੂਕ ਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ (ਦੁੱਖ ਬੜੇ ਹੀ ਵੱਡੇ)
ਦੌੜਾਂ ਲਾ-ਲਾ ਪੈਰ ਘਸਾਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ (ਨਸੀਬ)ਵਾਲੇ
ਓਏ ਗੱਲ (ਦਿਲ ਤੇ ਸਿੱਧੀ ਵੱਜੇ)
ਗਿੱਜ ਗਯੀ ਚਾੜ੍ਹ ਤੇ ਮਾੜੀ ਜ਼ਬਾਨ (ਜ਼ਬਾਨ)
ਲਹੇ ਨਾ ਚੜ੍ਹਿਆ ਤੀਰ-ਕਮਾਨ (ਕਮਾਨ)
ਬਿੰਦ ਨਾ ਲਾਉਂਦੀ ਖੇਹ ਸਿਰ ਪਾਉਣ (ਪਾਉਣ)
ਗੱਲਾਂ ਜੋ ਕੱਜਦੀ ਧੀ ਜਵਾਨ (ਜਵਾਨ)
(ਧੀ ਜਵਾਨ)
ਦੁਨੀਆਂ-ਦਾਰੀ ਬੜੀ ਬਲਵਾਨ
ਡਾਕਟਰਾਂ ਸਸਤੀ ਸਮਝੀ ਜਾਨ (ਜਾਨ)
ਮੌਤ ਵੀ ਵਿੱਕਦੀ ਮੁੱਲ ਸ਼ਮਸ਼ਾਨ
ਪੈਸੇ ਗਿਣਕੇ ਲੰਬੂ ਲਾਉਣ
ਵੀਰਾ ਬਾਗੀ ਮੇਰਾ ਧਰਨੇ ਤੇ ਗਿਆ ਸੀ
ਹਕੂਮਤਾਂ ਸ਼ਹੀਦ ਕਰਤਾ!
(ਸ਼ਹੀਦ ਕਰਤਾ!)
ਹਾੜੀ ਵੇਲੇ ਲਿਮਟਾਂ ਤੋਂ ਅੱਕ ਬਾਪੂ
ਸਾਹਾਂ ਨੂੰ ਅਖੀਰ ਕਰ ਗਿਆ
(ਅਖੀਰ ਕਰ ਗਿਆ)
ਬੇਬੇ ਉੱਠੀ ਨਈਂ ਮੰਜੇ ਤੋਂ ਉਸ ਦਿਨ ਦੀ
ਉਧਾਰ ਤੇ ਦਵਾਈ ਫੜ ਲਿਆ
(ਦਵਾਈ ਫੜ ਲਿਆ)
ਭੈਣ ਰੋਂਦੀ-ਰੋਂਦੀ ਮਾਂ ਕੋਲੋਂ ਪੁੱਛਦੀ
ਕੀ ਮਾਂ ਇਹ ਰੱਬ ਠੀਕ ਕਰ ਰਿਹਾ?
ਦੱਸੋ! ਨਾ ਦੱਖਣ ਦੇ ਪਰਛਾਂਵੇ
ਲੁਕਜੇ ਵਿਰਸਾ ਕਿਤੇ ਪੁਰਾਣਾ(ਕਿਤੇ ਪੁਰਾਣਾ)
"ਨਸੀਬ" ਸਿਆਂ ਪੁੱਤ ਮਾਂ ਬੋਲੀ ਦਾ
ਹੋਣਾ ਕਦੋਂ ਸਿਆਣਾ?
ਚਾਹੀਦਾ-ਚਾਹੀਦਾ ਬੱਚਿਆਂ ਵਿੱਚ
ਮਾਪਿਆਂ ਨੂੰ ਮੁੜ ਇਤਿਹਾਸ ਸਿਖਾਣਾ(Aahn)
ਨਈਂ ਭਗਤ ਸਰਾਭੇ ਊਧਮ ਸਿੰਘ ਦਾ
ਗਯਾ ਗਾਵਾਰਾ ਜਾਣਾ
Cycle ਤੋਂ ਬਣ ਗਯੀ ਗੱਡੀ ਤੇ
ਕੁੱਲੀ ਤੋਂ ਕੋਠੀ ਵੱਡੀ
ਹੁੰਦੀ ਧਰਮ ਦੇ ਨਾਂ ਤੇ ਠੱਗੀ
ਜੱਗੀ ਜਾਗੋਵਾਲ ਹੈ ਕਹਿੰਦਾ
(ਹੈ ਕਹਿੰਦਾ)
ਬਾਈ ਲੋਕੋ ਸ਼ੌਰਤ ਮਿਲ ਜਾਏ ਸਸਤੀ
ਤਾਹੀਂ ਕਰਦੇ ਐਸ਼-ਪਰਸਤੀ
ਬੰਦੇ ਦੀ ਹਸਤੀ ਦੇਖੋ ਬਾਈ ਚੋਰਾਂ
ਦੇ ਪੈਰੀ ਪੈਂਦਾ (ਪੈਂਦਾ)
ਹੋ ਇੱਥੇ ਰਾਜੇ ਦਾ ਪੁੱਤ ਰਾਜਾ
ਲਾਰਾ ਨਿੱਕਲੇ ਹਰ ਇੱਕ ਵਾਅਦਾ
ਬਾਕੀ ਹੋਰ ਕੀ ਬੋਲਾਂ ਜ਼ਿਆਦਾ
ਲੁੱਟੀ ਜਾਣ ਘਰਾਣੇ ਵੱਡੇ (ਜਾਣ ਘਰਾਣੇ ਵੱਡੇ)
ਹੋ ਸਿਰ ਤੋਂ ਲੱਥੀ ਪੱਗ
ਹੋ ਪੱਕੀ ਫ਼ਸਲ ਫੂਕ ਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ (ਦੁੱਖ ਬੜੇ ਹੀ ਵੱਡੇ)
ਦੌੜਾਂ ਲਾ-ਲਾ ਪੈਰ ਘਸਾਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ ਵਾਲੇ
ਓਏ ਗੱਲ (ਦਿਲ ਤੇ ਸਿੱਧੀ ਵੱਜੇ)
Поcмотреть все песни артиста
Sanatçının diğer albümleri