Amrinder Gill - Adore şarkı sözleri
Sanatçı:
Amrinder Gill
albüm: Adore
Lowkey
ਅੱਖਾਂ ਤੈਨੂੰ ਵੇਖ-ਵੇਖ ਰੱਜੀਆਂ ਹੀ ਨਾ
ਬੁੱਲ੍ਹ ਤੇਰੇ ਬਾਰੇ ਬੋਲ ਥੱਕਦੇ ਹੀ ਨਾ
ਦਿਲ ਤੇ ਦਿਮਾਗ 'ਚ ਤੂੰ ਐਸਾ ਵੱਸ ਗਈ
ਹੋਰ ਕਿਸੇ ਬਾਰੇ ਸੋਚ ਸਕਦੇ ਹੀ ਨਾ
ਸੱਚੀ ਕਿਸੇ ਕੰਮ 'ਚ ਧਿਆਨ ਲੱਗੇ ਨਾ
ਮੱਲੋ-ਮੱਲੀ ਪੈਂਦੀ ਰਵੇ ਖਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
♪
ਅੱਲਾਹ ਦਾ ਫ਼ਜ਼ਲ ਆ ਜੋ ਮੈਨੂੰ ਤੂੰ ਐ ਮਿਲਿਆ
ਬੰਜਰ ਜ਼ਮੀਨ 'ਤੇ ਸੋਹਣਾ ਫੁੱਲ ਖਿਲਿਆ
ਨਜ਼ਰ ਨੂਰਾਨੀ, ਹਾਏ, ਮੇਰੇ ਹਬੀਬ ਦੀ
ਦੇਖਣਾ ਮੈਂ ਚਾਹੁੰਦਾ ਤੈਨੂੰ ਥੋੜ੍ਹਾ ਜਿਹਾ ਕਰੀਬ ਦੀ
ਤੂੰ ਹੀ, ਬਸ ਤੂੰ ਹੀ ਇੱਕ ਚੰਗੀ ਲਗਦੀ
ਦੁਨੀਆ ਨੂੰ ਜਾਣੀ ਬੈਠਾ ਟਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
ਜਿਸਮ ਐ ਮੇਰਾ, ਇਹਦੇ ਵਿੱਚ ਤੇਰੀ ਰੂਹ ਐ
ਅੱਖਾਂ ਨੇ ਸਿਤਾਰੇ, ਚੰਦ ਜਿਹਾ ਤੇਰਾ ਮੂੰਹ ਐ
ਜਦੋਂ ਵੀ ਮੈਂ ਵੇਖਿਆ, ਤਰੀਫ਼ ਤੇਰੀ ਨਿਕਲ਼ੀ
Rav Hanjra ਦੀ ਗੀਤਕਾਰੀ ਵਿੱਚ ਤੂੰ ਐ
ਜਿਹੜਾ ਕਦੇ ਕਿਸੇ ਅੱਗੇ ਨਹੀਂ ਸੀ ਲਿਫ਼ਿਆ
ਤੇਰੇ ਅੱਗੇ ਦਿਲ ਗਿਆ ਵਿਛ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
Поcмотреть все песни артиста
Sanatçının diğer albümleri