ਕੀ ਹੋਇਆ ਜੇ ਵੱਖ ਵੱਖ ਸਾਡੇ ਰਾਹ ਹੋ ਗਏ
ਬੱਚਿਆਂ ਜਿਹੇ ਪਾਲੇ ਸੁਫ਼ਨੇ ਸਭ ਤਬਾਹ ਹੋ ਗਏ
ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ
ਬੱਚਿਆਂ ਜਿਹੇ ਪਾਲੇ ਸੁਫ਼ਨੇ ਸਭ ਤਬਾਹ ਹੋ ਗਏ
ਨਾ ਮੈਂ ਲਿਖੀਆਂ ਨਾ ਤੂੰ ਲਿਖੀਆਂ ਭਾਗ ਦੀਆਂ
ਬਿਨ ਚਾਹੇ ਏ ਫਾਂਸਲੇ ਖ਼ਾਮਖਾ ਹੋ ਗਏ
ਰੂਹਾਂ ਦੂਰ ਨੀ ਹੁੰਦੀਆਂ ਪਿੰਡੇ ਲੱਖ ਹੋਵਣ
ਰੱਬ ਰੱਖੂਗਾ ਡਰ ਨਾ ਆਪਾਂ ਨਈ ਰੁਲਦੇ
ਕਿੱਦਾਂ ਕੋਈ ਪਬੰਦੀਆਂ ਲਾ ਲਊ ਪ੍ਰੀਤਾਂ ਤੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ
ਆਰੀਆਂ ਦੇ ਨਾਲ ਅੰਬਰ ਵੱਢਿਆ ਜਾਂਦਾ ਨਈ
ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਈ
ਆਰੀਆਂ ਦੇ ਨਾਲ ਅੰਬਰ ਵੱਢਿਆ ਜਾਂਦਾ ਨਈ
ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਈ
ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਈ ਖੁੱਲਦੇ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਈ ਖੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ
Поcмотреть все песни артиста
Sanatçının diğer albümleri