ਅੱਜ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ ਚ ਚੁਰੀ ਖਵਾਕੇ...
ਐ ਮੱਝੀਆਂ ਚਰਾਣੀ ਕਿਧਰ ਜਾ ਰਹੀ ਹੈ
ਐ ਚੜਦੀ ਜਵਾਨੀ ਕਿਧਰ ਜਾ ਰਹੀ ਹੈ
ਐ ਹੁਸਨੋਂ ਦੀਵਾਨੀ ਕਿਧਰ ਜਾ ਰਹੀ ਹੈ
ਓ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਰੂ ਤੇ ਵਾਲ਼ੀਆਂ ਵੀ ਗਈਆਂ
ਓ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਰੂ ਤੇ ਵਾਲ਼ੀਆਂ ਵੀ ਗਈਆਂ
ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ
ਚਲ ਪਏ ਵਲੈਤੀ ਬਾਣੇ
ਕੀ ਬਣੂ...
ਹੋ ਕੀ ਬਣੂ
ਹੋ ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ (ਓ...)
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ (ਹੋ...)
ਕੀ ਬਣੂ ਦੁਨੀਆ ਦਾ (ਓ...)
ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ (ਹੋ...)
ਕੀ ਬਣੂ ਦੁਨੀਆ ਦਾ ਹਾਏ...
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਹਾਏ ਤਾਰੇਆ ਵੇ ਤੇਰੀ ਜੁਗਨੀ
ਸਾਈਂ ਬੋੜਾ ਵਾਲੀਆਂ ਵੇ ਜੁਗਨੀ
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਹੋ...
ਓ ਸਿਰ ਉੱਤੇ ਮਟਕਾ ਖੂਹੀ ਦੇ ਪਾਣੀ ਦਾ
ਤਾਪ ਕੇੜਾ ਝੱਲੇ ਅੱਥਰੀ ਜਵਾਨੀ ਦਾ
ਜੇੜੇ ਪਾਸੇ ਜਾਵੇ ਤੁਮਕਾਰਾਂ ਪੈਂਦੀਆਂ
ਅੱਡੀ ਨਾਲ ਤੇਰੀਆਂ ਪਜੇਬਾਂ ਖੇਂਦੀਆਂ
ਓ ਵਡੀਏ ਮਜਾਜਣੇ ਮਜਾਜ ਭੁੱਲ ਗਈ
ਓ ਗਿੱਧਿਆਂ ਦੀ ਰਾਣੀ ਫੈਸ਼ਨਾਂ ਚ ਰੁਲ਼ ਗਈ
ਸੁਣਦੀ 'ਗਰੇਜ਼ੀ ਗਾਣੇ
ਹੋ ਕੀ ਬਣੂ
ਹੋ ਕੀ ਬਣੂ
ਹੋ ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ ਹਾਏ...
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਹਾਏ ਤਾਰੇਆ ਵੇ ਤੇਰੀ ਜੁਗਨੀ
ਸਾਈਂ ਬੋੜਾ ਵਾਲੀਆਂ ਵੇ ਜੁਗਨੀ
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਹੋ...
ਸਾਨੂੰ ਸੌਦਾ ਨਹੀ ਪੁੱਘਦਾ ਹਾਏ...
ਓ ਸਾਨੂੰ ਸੌਦਾ ਨਹੀ ਪੁੱਘਦਾ
ਹੋ ਰਾਵੀ ਤੋਂ ਚਨਾਬ ਪੁੱਛਦਾ...
ਹੋ ਰਾਵੀ ਤੋਂ ਚਨਾਬ ਪੁੱਛਦਾ
ਕੀ ਹਾਲ ਐ ਸਤਲੁਜ ਦਾ ਹਾਏ...
ਕੀ ਹਾਲ ਐ ਸਤਲੁਜ ਦਾ...
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
ਓ ਵਾਹਗੇ ਦੇ ਬੋਡਰ ਤੇ
ਵਾਹਗੇ ਦੇ ਬੋਡਰ ਤੇ
ਰਾਹ ਪੁੱਛਦੀ ਲਾਹੌਰਾਂ ਦੇ ਹਾਏ...
ਰਾਹ ਪੁੱਛਦੀ ਲਾਹੌਰਾਂ ਦੇ
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
Hello hello (hello hello)
Hello! Hello!
Hello hello (hello hello)
Hello hello thank you ਕਰਨ ਨਡੀਆਂ
ਆ ਗਈਆਂ ਵਲੈਤੋਂ ਅੰਗਰੇਜ਼ ਵੱਡੀਆਂ
I don't like the Punjabi Hindi ਨੂੰ
ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਈਦੀ
ਪਰ ਪੱਕੀ ਵੇਖ ਕੇ ਕੱਚੀ ਨਹੀ ਢਾਇਦੀ
ਪਰ ਪੱਕੀ ਵੇਖ ਕੇ ਕੱਚੀ ਨਹੀ ਢਾਇਦੀ
ਓ ਨਸ਼ਿਆਂ ਨੇ ਪੱਟਤੇ ਪੰਜਾਬੀ ਗੱਬਰੂ
ਕੜਕਣ ਹੱਡੀਆਂ ਵਜਾਉਣ ਡਮਰੂ
ਸਿਹਾਸਤਾਂ ਨੇ ਮਾਰ ਲਈ ਜਵਾਨੀ ਚੜਦੀ
ਦਿਲ ਮਿਲੇ ਕਿੱਥੇ ਅੱਖ ਕਿੱਥੇ ਲੜਦੀ
ਮਰਜਾਣੇ ਮਾਨਾ ਕੀ ਭਰੋਸਾ ਕਲ ਦਾ
ਹੋ ਬੁਰਾ ਨਹੀ ਮਨਾਈਦਾ ਕਿਸੇ ਦੀ ਗੱਲ ਦਾ
ਕਹਿ ਗਏ ਨੇ ਲੋਕ ਸਿਆਣੇ
ਹੋ ਕੀ ਬਣੂ
ਓ ਕੀ ਬਣੂ
ਹੋ ਕੀ ਬਣੂ
ਓ ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਣੇ
ਕੀ ਬਣੂ ਦੁਨੀਆ ਦਾ ਹਾਏ...
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਹਾਏ ਤਾਰੇਆ ਵੇ ਤੇਰੀ ਜੁਗਨੀ
ਸਾਈਂ ਬੋੜਾ ਵਾਲੀਆਂ ਵੇ ਜੁਗਨੀ
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਹੋ... (ਅੱਲਾਹ ਬਿਸਮਿਲਾਹ ਤੇਰੀ ਜੁਗਨੀ)
ਹੋ... (ਹਾਏ ਤਾਰੇਆ ਵੇ ਤੇਰੀ ਜੁਗਨੀ)
ਹੋ... (ਸਾਈਂ ਬੋੜਾ ਵਾਲੀਆਂ) ਹਾਏ... (ਵੇ ਜੁਗਨੀ)
ਅੱਲਾਹ ਬਿਸਮਿਲਾਹ ਤੇਰੀ ਜੁਗਨੀ
ਅੱਲਾਹ ਬਿਸਮਿਲਾਹ ਤੇਰੀ ਜੁਗਨੀ (ਹਾਏ ਤਾਰੇਆ ਵੇ ਤੇਰੀ ਜੁਗਨੀ)
ਹਾਏ ਤਾਰੇਆ ਵੇ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਸਾਈਂ ਬੋੜਾ ਵਾਲੀਆਂ ਵੇ ਜੁਗਨੀ (ਹੋ ਤੇਰੀ ਜੁਗਨੀ)
ਅੱਲਾਹ ਬਿਸਮਿਲਾਹ ਤੇਰੀ ਜੁਗਨੀ (ਤੇਰੀ ਜੁਗਨੀ)
ਅੱਲਾਹ ਬਿਸਮਿਲਾਹ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਹਾਏ ਤਾਰੇਆ ਵੇ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਸਾਈਂ ਬੋੜਾ ਵਾਲੀਆਂ ਵੇ ਜੁਗਨੀ (ਹੋ ਤੇਰੀ ਜੁਗਨੀ)
ਅੱਲਾਹ ਬਿਸਮਿਲਾਹ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਹੋ...
Поcмотреть все песни артиста
Sanatçının diğer albümleri