ਮੈਨੂੰ ਪਤਾ ਨਹੀਂ ਸੀ ਛੋਟੀ ਉਮਰੇ
ਮੈਨੂੰ ਪਤਾ ਨਹੀਂ ਸੀ ਛੋਟੀ ਉਮਰੇ
ਦੂਰ ਹੀ ਤੈਥੋਂ ਹੋਣਾ ਵੇ
ਸੁਪਨੇ ਦੇ ਵਿੱਚ ਆਇਆ ਕਰ, ਮਾਂ
ਬਸ ਸੁਪਨੇ ਦੇ ਵਿੱਚ ਆਇਆ ਕਰ, ਮਾਂ
ਤੈਨੂੰ ਜੱਫੀ ਪਾ ਕੇ ਰੋਣਾ ਮੈਂ
ਬਸ ਸੁਪਨੇ ਦੇ ਵਿੱਚ ਆਇਆ ਕਰ
♪
ਤੇਰਾ ਚਿਹਰਾ ਸਾਰੀ ਉਮਰੇ ਉਹਦੇ ਵਿੱਚੋਂ ਤੱਕੂੰਗਾ
ਧੀ ਮੇਰੀ ਦਾ ਨਾਂ ਨੀ ਮਾਏ, ਤੇਰੇ ਨਾਂ 'ਤੇ ਰੱਖੂੰਗਾ
ਬਸ photo ਸੀਨੇ ਲਾ ਲੈਨਾ ਮੈਂ
ਦਿਲ ਨੂੰ ਗਲੀਂ ਲਾ ਲੈਨਾ ਮੈਂ
Time 'ਤੇ ਖਾਣਾ ਖਾ ਲੈਨਾ ਮੈਂ
ਜੋ ਆਪ ਸੀ ਕਦੇ ਖਵਾਉਣਾ ਤੈਂ
ਸੁਪਨੇ ਦੇ ਵਿੱਚ ਆਇਆ ਕਰ, ਮਾਂ
ਬਸ ਸੁਪਨੇ ਦੇ ਵਿੱਚ ਆਇਆ ਕਰ, ਮਾਂ
ਤੈਨੂੰ ਜੱਫੀ ਪਾ ਕੇ ਰੋਣਾ ਮੈਂ
ਬਸ ਸੁਪਨੇ ਦੇ ਵਿੱਚ ਆਇਆ ਕਰ
ਰੱਬਾ, ਮਾਂਵਾਂ ਨਾ ਖੋਵੀਂ
ਵੇ ਨਾ ਇਹ ਖੁਸ਼ੀਆਂ ਲਕੋਵੀਂ
ਪਿਆਰ ਦੇ ਬੂਹੇ ਨਾ ਢੋਵੀਂ
ਵੇ ਰੱਬਾ, ਮਾਂਵਾਂ ਨਾ ਖੋਵੀਂ
ਮਾਪੇ ਰੱਬਾ ਬੜੇ ਜ਼ਰੂਰੀ
ਐਵੇਂ ਕਿਤੇ ਲਕੋਵੀਂ ਨਾ
ਇੱਕੋ ਅਰਜ਼ ਆ ਸੁਣੀ ਦਾਤਿਆ
ਮਾਂ ਕਿਸੇ ਦੀ ਖੋਵੀਂ ਨਾ
ਉੱਚੀ ਹਸਤੀ ਛੋਹ ਨਹੀਂ ਸਕਦਾ
ਰੱਬ ਮਾਂ ਤੋਂ ਵੱਡਾ ਹੋ ਨਹੀਂ ਸਕਦਾ
ਇਦੂੰ ਹੋਰ ਕੋਈ ਰਿਸ਼ਤਾ ਮੋਹ ਨਹੀਂ ਸਕਦਾ
ਜ਼ੋਰ ਬਥੇਰਾ ਲਾਉਣਾ ਮੈਂ
ਸੁਪਨੇ ਦੇ ਵਿੱਚ ਆਇਆ ਕਰ, ਮਾਂ
ਬਸ ਸੁਪਨੇ ਦੇ ਵਿੱਚ ਆਇਆ ਕਰ, ਮਾਂ
ਤੈਨੂੰ ਜੱਫੀ ਪਾ ਕੇ ਰੋਣਾ ਮੈਂ
ਬਸ ਸੁਪਨੇ ਦੇ ਵਿੱਚ ਆਇਆ ਕਰ
♪
ਐਦਾਂ ਲਗਦਾ ਦੁਨੀਆ ਉੱਤੇ
ਕਿਤੇ ਵੀ ਮੇਰਾ ਜ਼ਿਕਰ ਨਹੀਂ
ਜਿੰਨਾ ਤੂੰ ਸੀ ਕਰਦੀ ਮਾਂ ਨੀ ਮੇਰਾ
ਹੋਰ ਕਿਸੇ ਨੂੰ ਫ਼ਿਕਰ ਨਹੀਂ
ਭਾਵੇਂ ਦੁਨੀਆ ਪਿੱਛੇ ਲਾ ਲੈਣੀ ਮੈਂ
ਦੌਲਤ ਵੀ ਬੜੀ ਕਮਾ ਲੈਣੀ ਮੈਂ
ਹਰ ਸ਼ੈ ਕੀਮਤੀ ਪਾ ਲੈਣੀ ਮੈਂ
ਤੈਨੂੰ ਨਹੀਂ ਮੁੜ ਕੇ ਪਾਉਣਾ ਮੈਂ
ਸੁਪਨੇ ਦੇ ਵਿੱਚ ਆਇਆ ਕਰ, ਮਾਂ
ਬਸ ਸੁਪਨੇ ਦੇ ਵਿੱਚ ਆਇਆ ਕਰ, ਮਾਂ
ਤੈਨੂੰ ਜੱਫੀ ਪਾ ਕੇ ਰੋਣਾ ਮੈਂ
ਬਸ ਸੁਪਨੇ ਦੇ ਵਿੱਚ ਆਇਆ ਕਰ
ਜਿਹੜੀ ਹਰ ਬਾਰ ਧੁੱਪ ਤੋਂ ਬਚਾਵੇ
ਉਹ ਘਰ ਦੇ ਬੋਹੜ ਦੀ ਛਾਂ ਥੋੜ੍ਹੀ ਐ
ਤੰਗ ਤਾਂ ਕਰੂਗੀ, ਮੇਰੇ ਦੋਸਤ
ਜ਼ਿੰਦਗੀ ਐ, ਮਾਂ ਥੋੜ੍ਹੀ ਐ
Поcмотреть все песни артиста
Sanatçının diğer albümleri