ਖੌਰੇ ਕਿਉਂ ਲਗਦਾ ਹੁੰਦਾ ਕਿ ਸਾਡਾ ਵਿਆਹ ਨਹੀਂ ਹੋਣਾ?
ਮੰਜ਼ਿਲ ਤੇ ਇੱਕ ਸਾਡੀ ਏ, ਇੱਕ ਰਾਹ ਨਹੀਂ ਹੋਣਾ
ਖੁਦ ਹੀ ਡਰਦੀ ਰਹਿਨੀ ਆਂ ਮੈਂ ਸੋਚ-ਸੋਚ ਕੇ
ਉਹਨੂੰ ਤਾਂ ਨਈਂ ਦੱਸਦੀ ਅੜੀਓ ਨੀ, ਕਿਤੇ ਡਰ ਨਾ ਜਾਵੇ
ਕਦੇ-ਕਦੇ ਦਿਲ ਕਰਦੈ ਉਹਨੂੰ ਛੱਡ ਦੇਵਾਂ
ਪਰ ਡਰ ਲਗਦਾ ਏ, ਕਮਲ਼ਾ ਕਿਧਰੇ ਮਰ ਨਾ ਜਾਵੇ
ਕਦੇ-ਕਦੇ ਦਿਲ ਕਰਦੈ ਉਹਨੂੰ ਛੱਡ ਦੇਵਾਂ
ਡਰ ਲਗਦਾ ਏ, ਕਮਲ਼ਾ ਕਿਧਰੇ ਮਰ ਨਾ ਜਾਵੇ
♪
ਪਤਾ ਮੈਨੂੰ ਉਹਦੀ ਅੱਖ ਚੋਂ ਹੰਝੂ ਰੁਕਣੇ ਨਹੀਂ
ਉਹ ਤੋਂ ਵੇਖੇ ਨਹੀਓਂ ਜਾਣੇ ਟੁੱਟਦੇ ਸੁਫ਼ਣੇ ਨੀ
ਉਹ ਤੋਂ ਵੇਖੇ ਨਹੀਓਂ ਜਾਣੇ ਟੁੱਟਦੇ ਸੁਫ਼ਣੇ ਨੀ
ਉਹ ਭੋਲ਼ਾ-ਭਾਲ਼ਾ ਦਿਲ ਦਾ ਹੈ ਮਾਸੂਮ ਜਿਹਾ
ਹਾਏ, ਮੇਰੇ ਕਰਕੇ ਸੱਚੀ ਹੀ ਕੁੱਝ ਕਰ ਨਾ ਜਾਵੇ
ਕਦੇ-ਕਦੇ ਦਿਲ ਕਰਦੈ ਉਹਨੂੰ ਛੱਡ ਦੇਵਾਂ
ਪਰ ਡਰ ਲਗਦਾ ਏ, ਕਮਲ਼ਾ ਕਿਧਰੇ ਮਰ ਨਾ ਜਾਵੇ
ਕਦੇ-ਕਦੇ ਦਿਲ ਕਰਦੈ ਉਹਨੂੰ ਛੱਡ ਦੇਵਾਂ
ਡਰ ਲਗਦਾ ਏ, ਕਮਲ਼ਾ ਕਿਧਰੇ ਮਰ ਨਾ ਜਾਵੇ
ਹਾਏ, ਹਾਏ
ਹਾਏ, ਹਾਏ
ਹਾਂ, ਇੱਕੋ ਦਿਨ ਤੇ ਇੱਕੋ ਸਾਡੀ ਰਾਤ ਹੋ ਜਾਏ
ਰੱਬ ਕਰੇ ਸਾਡੇ ਦੋਹਾਂ ਦੀ ਇੱਕ ਜ਼ਾਤ ਹੋ ਜਾਏ
ਰੱਬ ਕਰੇ ਸਾਡੇ ਦੋਹਾਂ ਦੀ ਇੱਕ ਜ਼ਾਤ ਹੋ ਜਾਏ
Happy Raikoti ਖੜ੍ਹਾ ਕਿਨਾਰੇ 'ਤੇ
ਕਿਤੇ ਨਾਲ਼ ਕਿਨਾਰੇ ਪਾਣੀ ਦੇ ਵਿੱਚ ਖਰ ਨਾ ਜਾਵੇ
ਕਦੇ-ਕਦੇ ਦਿਲ ਕਰਦੈ ਉਹਨੂੰ ਛੱਡ ਦੇਵਾਂ
ਪਰ ਡਰ ਲਗਦਾ ਏ, ਕਮਲ਼ਾ ਕਿਧਰੇ ਮਰ ਨਾ ਜਾਵੇ
ਕਦੇ-ਕਦੇ ਦਿਲ ਕਰਦੈ ਉਹਨੂੰ ਛੱਡ ਦੇਵਾਂ
ਡਰ ਲਗਦਾ ਏ, ਕਮਲ਼ਾ ਕਿਧਰੇ ਮਰ ਨਾ ਜਾਵੇ
Поcмотреть все песни артиста
Sanatçının diğer albümleri