The PropheC - Tu Hi Ah şarkı sözleri
Sanatçı:
The PropheC
albüm: Tu Hi Ah
ਦੱਸੋ ਜੀ ਜਨਾਬ ਕਿੱਥੇ ਚੱਲੇ ਕੱਲੇ-ਕੱਲੇ?
ਧਰਤੀ ਤੇ ਪੈਰ ਥੋਡੇ ਲੱਗਦੇ ਨਾ ਥੱਲੇ
ਮੁੰਡਿਆ ਦੇ ਦਿਲ ਲੈ ਗਈ ਲੁੱਟ-ਪੁੱਟ ਤੂੰ
ਛੱਡਿਆ ਨੀ ਕੁੱਛ ਸਾਡੇ ਪੱਲੇ
ਤੂੰ ਹੀ ਆਂ, ਤੂੰ ਹੀ ਆਂ
ਜਿਹਨੇ ਚੋਰੀ-ਚੋਰੀ ਅੱਖੀਆਂ ਮਿਲਾਈਆਂ
ਤੂੰ ਹੀ ਆਂ, ਤੂੰ ਹੀ ਆਂ
ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ
♪
ਓ, ਵੰਗਾ ਕੱਚ ਦੀਆਂ ਤੈਨੂੰ ਨੀ ਮੈਂ ਦੇਣੀਆਂ
ਤੇਰੇ ਤੋਂ ਇਲਾਵਾ ਕੋਈ ਨਾ
ਓ, ਉਂਝ ਕੁੜੀਆਂ ਤਾਂ ਦੇਖੀਆਂ ਬਥੇਰੀਆਂ
ਨੀਂਦ ਰਾਤਾਂ ਦੀ ਮੈਂ ਕਦੇ ਖੋਈ ਨਾ
ਨਾ ਤੂੰ ਦੂਰੋਂ-ਦੂਰੋਂ ਤੱਕ, ਸਾਨੂੰ ਨੇੜੇ-ਨੇੜੇ ਰੱਖ
ਸਾਡੀ ਚੱਲਦੀ ਨਬਜ਼ ਤੂੰ ਹੀ ਆਂ
ਹਾਏ, ਤੀਖਾ ਤੇਰਾ ਨੱਕ ਤੇ ਬਿਲੋਰੀ ਤੇਰੀ ਅੱਖ
ਸਾਨੂੰ ਆਉਂਦੀ ਨਾ ਸਮਝ ਤੂੰ ਹੀ ਆਂ
ਤੂੰ ਹੀ ਆਂ, ਤੂੰ ਹੀ ਆਂ
ਤੇਰੇ ਨਾਮ ਨੀ ਮੈਂ ਸਾਹਾਂ ਲਿਖਵਾਈਆਂ
ਤੂੰ ਹੀ ਆਂ, ਤੂੰ ਹੀ ਆਂ
ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ
♪
ਮਾਝੇ ਦੀਐ ਮਾਝੇ ਦੀਐ ਮੋਮਬਤੀਏ
ਹੁਣ ਮਿਲਣ ਦੀ ਥਾਂ ਕੋਈ ਨਾ
ਬਾਹਾਂ ਵਿੱਚ ਬਾਹਾਂ ਵਿੱਚ ਰੱਖ ਜੱਟੀਏ
ਸੱਚੀ ਐਥੋਂ ਸੋਹਣੀ ਥਾਂ ਕੋਈ ਨਾ
ਹਾਏ, ਉਠ ਕੇ ਸਵੇਰੇ ਨਿੱਤ ਲਵਾਂ ਜਾਣ ਕੇ
ਬਿੱਲੋ ਤੇਰੇ ਜਿਹਾ ਨਾ ਕੋਈ ਨਾ
ਓ, ਬਿੱਲੋ ਮੁੰਡਿਆ ਤੋਂ ਬੱਚ ਜਿਹੜਾ ਹਿਲਦਾ ਐ ਲੱਕ
ਉਤੋਂ ਸੋਹਣੀ ਹੱਦੋਂ ਵੱਧ ਤੂੰ ਹੀ ਆਂ, ਹਾਏ
ਤੁਰੇ ਪੌਂਚੇ ਚੱਕ-ਚੱਕ heel ਕਰੇ ਠੱਕ-ਠੱਕ
ਬਿੱਲੋ ਸਾਰਿਆਂ ਤੋਂ ਵੱਖ ਤੂੰ ਹੀ ਆਂ
ਤੂੰ ਹੀ ਆਂ, ਤੂੰ ਹੀ ਆਂ
ਜਿਹਨੇ ਚੋਰੀ ਚੋਰੀ ਅੱਖੀਆਂ ਮਿਲਾਈਆਂ
ਤੂੰ ਹੀ ਆਂ, ਤੂੰ ਹੀ ਆਂ
ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ
♪
ਵਰਗੀ ਵੀ ਥਾਂ ਕੋਈ ਨਾ
ਨੀ ਮੇਰੇ ਵਰਗਾ ਵੀ ਯਾਰ ਕੋਈ ਨਾ
ਨੀ ਹੁਣ ਕਰ ਇੰਨਕਾਰ ਕੋਈ ਨਾ
ਬਾਹਾਂ ਵਰਗੀ ਵੀ ਥਾਂ ਕੋਈ ਨਾ
Поcмотреть все песни артиста
Sanatçının diğer albümleri