Kishore Kumar Hits

R. Madhavan - Sadi Gali şarkı sözleri

Sanatçı: R. Madhavan

albüm: Tanu Weds Manu


ਕੁ-ਕੁ-ਕੁ-ਕੁੜੀਆਂ ਦੇ ਵਿੱਚ ਫ਼ਿਰੇ ਹੱਸਦੀ-ਖੇਡਦੀ
(ਹੱਸਦੀ-ਹੱਸਦੀ, ਹੱਸ-ਹੱਸਦੀ, ਖੇਡਦੀ)
ਹੋ, ਗੁੱਤ ਦੀ ਪਰਾਂਦੀ ਤੇਰੀ ਨਾਗ ਵਾਂਗੂ ਮੇਲਦੀ
(ਨਾਗ ਵਾਂ-, ਨਾਗ ਵਾਂ-, ਨਾਗ-ਨਾਗ ਵਾਂਗੂ ਮੇਲਦੀ)
ਕੁੜੀਆਂ ਦੇ ਵਿੱਚ ਫ਼ਿਰੇ ਹੱਸਦੀ-ਖੇਡਦੀ
College ਨੂੰ ਜਾਵੇ ਨੀ ਤੂੰ ਨਾਗ ਵਾਂਗੂ ਮੇਲਦੀ
ਆਸ਼ਿਕਾਂ ਨੂੰ ਦਰਿਸ਼ ਦਿਖਾਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ...

ਗੋਰੀਆਂ ਗੱਲਾਂ 'ਚ ਤੇਰੇ ਟੋਏ ਬੜੇ ਫ਼ਬਦੇ
(ਟੋਏ ਬ-, ਟੋਏ ਬ-, ਟੋਏ-ਟੋਏ ਬੜੇ ਫ਼ਬਦੇ)
ਮਿੱਤਰਾਂ ਪਿਆਰਿਆਂ ਨੂੰ ਸੋਹਣੇ ਬੜੇ ਲਗਦੇ
(ਸੋਹਣੇ ਬ-, ਸੋਹਣੇ ਬ-, ਸੋਹਣੇ-ਸੋਹਣੇ ਬੜੇ ਲਗਦੇ)
ਗੋਰੀਆਂ ਗੱਲਾਂ 'ਚ ਤੇਰੇ ਟੋਏ ਬੜੇ ਫ਼ਬਦੇ
ਮਿੱਤਰਾਂ ਪਿਆਰਿਆਂ ਨੂੰ ਸੋਹਣੇ ਬੜੇ ਲਗਦੇ
ਥੋੜ੍ਹਾ ਸਾਡੇ ਉਤੇ ਤਰਸ ਵੀ ਖਾਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ...

ਜਿਧਰੋਂ ਵੀ ਲੰਘੇ, ਮੁੰਡੇ ਮਾਰਦੇ ਸੀਟੀਆਂ
(ਮਾਰਦੇ-ਮਾਰਦੇ, ਮਾਰ-ਮਾਰਦੇ ਸੀਟੀਆਂ)
ਹੋ, ਕਰਦੇ ਇਸ਼ਾਰੇ, ਕੋਈ ਮਾਰਦਾ ਗੀਟੀਆਂ
(ਮਾਰਦਾ-ਮਾਰਦਾ, ਮਾਰ-ਮਾਰਦਾ ਗੀਟੀਆਂ)
ਜਿਧਰੋਂ ਵੀ ਲੰਘੇ, ਮੁੰਡੇ ਮਾਰਦੇ ਸੀਟੀਆਂ
ਕਰਦੇ ਇਸ਼ਾਰੇ, ਕੋਈ ਮਾਰਦਾ ਗੀਟੀਆਂ
ਸੱਜਣਾ ਨੂੰ ਐਨਾ ਨਾ ਸਤਾਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ...

ਰੱਬ ਨੇ ਹੁਸਨ ਦਿੱਤਾ, ਮਾਣ ਨਹੀਂ ਕਰੀਦਾ
(ਮਾਣ ਨਹੀਂ, ਮਾਣ ਨਹੀਂ, ਮਾਣ-ਮਾਣ ਨਹੀਂ ਕਰੀਦਾ)
ਆਕੜਾਂ ਦੀ ਅੱਗ ਵਿੱਚ ਐਵੇਂ ਨਹੀਂ ਸੜੀਦਾ
(ਐਵੇਂ ਨਹੀਂ, ਐਵੇਂ ਨਹੀਂ, ਐਵੇਂ-ਐਵੇਂ ਨਹੀਂ ਸੜੀਦਾ)
ਰੱਬ ਨੇ ਹੁਸਨ ਦਿੱਤਾ, ਮਾਣ ਨਹੀਂ ਕਰੀਦਾ
ਆਕੜਾਂ ਦੀ ਅੱਗ ਵਿੱਚ ਐਵੇਂ ਨਹੀਂ ਸੜੀਦਾ
ਕਦੇ ਪਿਆਰ ਵਾਲ਼ਾ ਮੀਂਹ ਬਰਸਾਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ...

Lehmber ਨੇ ਬਣ ਜਾਣਾ ਤੇਰਾ ਮਨਮੀਤ ਨੀ
(ਤੇਰਾ ਮ-, ਤੇਰਾ ਮ-, ਤੇਰਾ-ਤੇਰਾ ਮਨਮੀਤ ਨੀ)
ਸੱਚੀ-ਸੁੱਚੀ ਉਹਦੇ ਨਾਲ ਪਾ ਲੈ ਤੂੰ ਪ੍ਰੀਤ ਨੀ
(ਪਾ ਲੈ ਤੂੰ, ਪਾ ਲੈ ਤੂੰ, ਪਾ ਲੈ, ਪਾ ਲੈ ਤੂੰ ਪ੍ਰੀਤ ਨੀ)
Lehmber ਨੇ ਬਣ ਜਾਣਾ ਤੇਰਾ ਮਨਮੀਤ ਨੀ
ਸੱਚੀ-ਸੁੱਚੀ ਉਹਦੇ ਨਾਲ ਪਾ ਲੈ ਤੂੰ ਪ੍ਰੀਤ ਨੀ
ਸਾਰਿਆਂ ਨੂੰ ਮਗਰ ਨਾ ਲਾਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ ਆਇਆ ਕਰੋ ਜੀ
ਕਦੀ ਸਾਡੀ ਗਲ਼ੀ ਭੁੱਲ ਕੇ ਵੀ...

Поcмотреть все песни артиста

Sanatçının diğer albümleri

Benzer Sanatçılar