ਨਵੀਂ ਜ਼ਿੰਦਗੀ ਦਾ ਕੀ ਐ, ਗੁਜ਼ਾਰ ਰਹੇ ਆਂ
ਹੌਲ਼ੀ-ਹੌਲ਼ੀ ਖ਼ੁਦ ਨੂੰ ਸੁਧਾਰ ਰਹੇ ਆਂ
ਕਾਸ਼ ਵੱਖ ਨਾ ਹੁੰਦੇ ਆਪਾਂ, ਚੰਗੇ ਹੋਣਾ ਸੀ
ਭਾਵੇਂ ਕੱਖ ਨਾ ਹੁੰਦੇ ਆਪਾਂ, ਪਰ ਚੰਗੇ ਹੋਣਾ ਸੀ
ਓ, ਭਰੇ ਹੁੰਗਾਰੇ ਤੇਰੇ ਮਾਰੇ, ਚੇਤੇ ਆਉਂਦੇ ਮੈਨੂੰ ਸਾਰੇ
ਕੱਲਾ-ਕੈਰਾ ਰਹਿਣ ਲੱਗ ਪਿਆ, ਜਣੇ-ਖਣੇ ਨਾਲ਼ ਖਹਿਣ ਲੱਗ ਪਿਆ
ਪੈ ਗਿਆ ਕਿਹੜੇ ਰਾਹਵਾਂ ਕਹਿੰਦੀ, ਅੱਖ ਮੁੰਡੇ ਦੀ ਭਿੱਜੀ ਰਹਿੰਦੀ
ਬਸ ਹੁਣ ਪੀੜ ਇਹ ਜਾਂਦੀ ਨਾ ਝੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
♪
ਓ, ਪਾਪਣੇ ਕਾਹਨੂੰ ਪਾਪ ਕਮਾਇਆ? ਆਪੇ ਘੜ੍ਹ ਕੇ ਆਪੇ ਢਾਹਿਆ
ਕਹਿਰ ਗੁਜ਼ਾਰੇ ਦਿਲ ਦੇ ਭਾਰੇ, ਜਾਈਏ ਤੇਰੇ ਵਾਰੇ-ਵਾਰੇ
ਟੁੱਟ ਗਏ ਸਾਰੇ ਭਰਮ ਅਕਲ ਦੇ, ਨਿਕਲ਼ੇ ਸੱਜਣ ਨੀਚ ਨਸਲ਼ ਦੇ
ਤਾਂ ਵੀ ਤੇਰੇ ਵੱਲ ਅਸੀ ਦੁਆ ਹੀ ਘੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
♪
ਓ, ਹੱਸਣਾ ਸਿੱਖਣ ਲਾਗਿਆ ਸੀ ਮੈਂ, ਸ਼ੇਰ ਜਿਹੇ ਲਿੱਖਣ ਲਾਗਿਆ ਸੀ ਮੈਂ
ਸਾਲ਼ ਪੁਰਾਣੀ ਯਾਰੀ ਸਦਕਾ, ਪੈਰੀ ਵਿੱਛਣ ਲਾਗਿਆ ਸੀ ਮੈਂ
ਮੁੱਲ ਨਾ ਕਾਂਸੇ ਦਾ ਤੂੰ ਪਾਇਆ, ਸਿਰੇ ਚਾੜ੍ਹ ਕੇ ਖੂੰਜੇ ਲਾਇਆ
ਅਜਕਲ ਜਾਵੇ ਕਿੱਥੇ-ਕਿਹੜੀ ਉਹ ਗਲ਼ੀ?
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
ਜੱਟਾ, ਮੈਂ ਵੀ ਤੇਰੇ ਬਾਅਦ ਰਹਿ ਗਈਆਂ ਕੱਲੀ
Поcмотреть все песни артиста
Sanatçının diğer albümleri