ਕਲੀਆਂ ਬਣ ਗਈਆਂ ਵੇ ਫ਼ੁੱਲ ਸੁਣੀ
ਕੁੱਝ ਕਹਿਣਾ ਨੇ ਚਾਹੁੰਦੇ ਇਹ ਬੁੱਲ੍ਹ ਸੁਣੀ
ਗੱਲ ਵਿੱਚ ਨਾ ਤੂੰ ਕੱਟੀਂ, ਵੇ ਕੁੱਲ ਸੁਣੀ
ਪਾ ਕੇ ਮੁਹੱਬਤ ਦਾ ਮੁੱਲ ਸੁਣੀ
ਧੁੱਪਾਂ ਨਾਲ਼ ਇਸ਼ਕ ਜਿਹਾ ਹੋ ਗਿਆ ਏ ਮੈਨੂੰ
ਭਲਾ ਤੈਨੂੰ ਨਈਂ ਸੋਹਣੀ ਆਹ ਲਗਦੀ ਦੁਪਹਿਰ
ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ਼ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਣ ਅੱਠੇ ਪਹਿਰ
ਲਗਦਾ ਨਾ ਜੀਅ ਕਿਤੇ, ਕੀਤਾ ਨੀ ਤੂੰ ਕੀ?
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾ ਹੀ ਸ਼ਹਿਰ
ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ਼ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਣ ਅੱਠੇ ਪਹਿਰ
ਲਗਦਾ ਨਾ ਜੀਅ ਕਿਤੇ, ਕੀਤਾ ਨੀ ਤੂੰ ਕੀ?
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾ ਹੀ ਸ਼ਹਿਰ
♪
ਸਾਦੀ ਜਿਹੀ ਮੈਂ ਵੇ ਤੂੰ ਸੱਜਣ ਲਾਤੀ
ਝਾਂਜਰ ਵੀ ਸੋਹਣੀ ਹਾਏ ਲੱਗਣ ਲਾਤੀ
ਸੂਟਾਂ ਦੇ ਰੰਗ ਵੀ ਨੇ ਹੋ ਚੱਲੇ ਗੂੜ੍ਹੇ
ਹੌਲ਼ੀ-ਹੌਲ਼ੀ ਖ਼ਾਬ ਹੁਣ ਹੋ ਰਹੇ ਨੇ ਪੂਰੇ
ਛੱਡ ਤੂੰ ਵੀ ਹੁਣ ਮੋਹ ਕਾਲ਼ੇ ਰੰਗ ਦਾ
ਮੈਨੂੰ ਤੇਰੇ 'ਤੇ ਜੋ ਲਗਦਾ ਏ ਜ਼ਹਿਰ
ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ਼ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਣ ਅੱਠੇ ਪਹਿਰ
ਲਗਦਾ ਨਾ ਜੀਅ ਕਿਤੇ, ਕੀਤਾ ਨੀ ਤੂੰ ਕੀ?
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾ ਹੀ ਸ਼ਹਿਰ
ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ਼ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਣ ਅੱਠੇ ਪਹਿਰ
ਲਗਦਾ ਨਾ ਜੀਅ ਕਿਤੇ, ਕੀਤਾ ਨੀ ਤੂੰ ਕੀ?
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾ ਹੀ ਸ਼ਹਿਰ
♪
ਕੱਚ ਵਾਂਗੂ ਖਿੰਡੇ ਨੂੰ ਮੈਨੂੰ ਮੂਰਤ ਬਣਾ ਚੱਲਾ ਇਸ਼ਕ ਤੇਰਾ
ਨਵੀਂ ਬੇਮੁਰੱਵਤ ਨੂੰ, ਬੇਹੋਸ਼ ਜਿਹੇ ਨੂੰ ਖੂਬਸੂਰਤ ਬਣਾ ਚੱਲਾ ਇਸ਼ਕ ਤੇਰਾ
ਖੂਬਸੂਰਤ ਬਣਾ ਚੱਲਾ ਇਸ਼ਕ ਤੇਰਾ, ਇਸ਼ਕ ਤੇਰਾ, ਇਸ਼ਕ ਤੇਰਾ
Поcмотреть все песни артиста
Sanatçının diğer albümleri