Yeah, uh
Yo, Wazir
Sidhu Moose Wala, baby
Huh, tell 'em where you from, man
ਹੋ, ਉਮਰ ਦੇ ਹਿਸਾਬ ਨਾਲ਼ ਦੂਣਾ ਰੁਤਬਾ
ਥੋੜ੍ਹਾ ਨਹੀਓਂ, ਬਾਹਲ਼ਾ ਇਖ਼ਲਾਕੀ ਚੱਲਦਾ
ਅੱਖਾਂ 'ਚ ਅਖੌਤੀ ਕੋਈ ਸ਼ੈ ਬੋਲਦੀ
ਐਵੇਂ ਨਹੀਂ ਕੋਈ ਦੁਨੀਆ ਤੋਂ ਆਕੀ ਚੱਲਦਾ
ਹੋ, ਪਿਛਲੇ ਕੋਈ ਕਰਮਾਂ ਦਾ ਧਨੀ ਲਗਦੈ
ਜਾਂ ਫ਼ਿਰ ਮਿਹਰਬਾਨ ਐ ਖ਼੍ਵਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
♪
Wazir in the hood
ਓ, ਲੋਕਾਂ ਦਿਆਂ ਤੁਰਿਆਂ 'ਤੇ ਪੈੜਾਂ ਬਣੀਆਂ
ਜੱਟ ਵਾਂਗੂ ਤੁਰਿਆਂ 'ਤੇ ਰਾਹ ਨਹੀਂ ਬਣੇ
ਹੋ, ਦੁਨੀਆ ਦੇ ਬਣੇ ਨੇ ਚਹੇਤੇ ਬਹੁਤ ਨੀ
ਫਾਇਦੇ ਵਾਂਗੂ ਕਿਸੇ ਦੇ ਖ਼ੁਦਾ ਨਹੀਂ ਬਣੇ
ਖ਼ੁਦ ਨਾਲ਼ ਖ਼ੁਦ ਜਿਹਾ ਖਿੱਤਾ ਚੱਕਿਆ
ਬਸ ਕੱਲਾ ਚੱਕਿਆ ਨਹੀਂ ਵਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਗੈਰਾਂ ਦਿਆਂ ਮੱਥਿਆਂ 'ਤੇ ਪੈਣ wrinkle'an
ਇਸ ਹਿਸਾਬ ਨਾਲ਼ ਕੋਈ ਜਵਾਨ ਨਹੀਂ ਹੁੰਦਾ
ਮੰਨਿਆ ਤਰੱਕੀ ਲੋਕਾਂ ਬਹੁਤ ਕੀਤੀ ਹੋਊ
ਪਰ ਐਨੀ ਛੇਤੀ ਕੋਈ ਮਹਾਨ ਨਹੀਂ ਹੁੰਦਾ
ਤਖ਼ਤਾ ਜਮਾਨੇ ਦਾ ਪਲਟ ਹੋ ਗਿਆ
ਬਦਲ ਨੇ ਦਿੱਤੀਆਂ ਰਿਵਾਜਾਂ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਬਹੁਤਿਆਂ ਦੀ hate ਦਾ ਉਹ ਹਿੱਸਾ ਬਣਿਆ
ਬਹੁਤ ਉਹਨੂੰ ਇੱਥੇ ਚਾਹੁੰਦੇ-ਚਾਹੁੰਦੇ ਮਰ ਗਏ
ਦੁਨੀਆ 'ਤੇ ਚੜ੍ਹਤ ਦੇ ਝੰਡੇ ਝੂਲਦੇ
ਪਰ ਉਹਨੂੰ ਸ਼ਹਿਰ 'ਚ ਹਰਾਉਂਦੇ ਮਰ ਗਏ
ਜਿੱਤ ਨਾਲ਼ੋਂ ਜਾਦੇ ਜੀਹਦੀ ਹਾਰ ਬੋਲਦੀ
ਐਥੋਂ ਲਾ ਲੈ ਕੀ ਐ ਅੰਦਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਦੁਨੀਆ ਤੂੰ ਵੇਖੀਂ ਉੱਥੇ ਕਰੂ ਸਜਦੇ
ਜਿੱਥੇ-ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ
ਵੱਡਿਆਂ ਘਰਾਣਿਆਂ ਨਾ' ਪਿੱਠ ਜੁੜਦੀ
ਵੱਡੇ-ਵੱਡੇ ਬੰਦਿਆਂ ਨਾ' ਵੈਰ ਜੱਟ ਦੇ
ਓ, ਦੱਸ ਖੱਬੀ ਖਾਨ ਕਿੱਥੇ ਸਾਡੇ ਮੇਚ ਦਾ
ਮਾਲਵਾ, ਦੋਆਬਾ, ਕੀ ਐ ਮਾਝਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਮੋਢਿਆਂ 'ਤੇ ਕਾਲਜੀ ਦੇ ਪਾਉਂਦਾ ਬੋਲੀਆਂ
ਬੀਬਾ, ਯਲਗਾਰ ਜੀਹਦੀ ਸ਼ਾਇਰੀ ਬਣਦੀ
ਓ, ਗਿਣਤੀ ਦੇ ਦਿਣ ਉਹ ਜਿਊਂਦੇ ਜੱਗ 'ਤੇ
ਅੰਤ ਨੂੰ ਤਰੱਕੀ ਜੀਹਦੀ ਵੈਰੀ ਬਣਦੀ
ਓ, ਮਰਦ ਮਸ਼ੂਕਾਂ ਵਾਂਗੂ ਮੌਤ ਉਡੀਕਦਾ
ਖੌਰੇ ਕਦੋਂ ਖੜਕਾਊ ਦਰਵਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਬੇਬਾਕ body language, ਮਿੱਠੀਏ
ਗੀਤਾਂ ਵਿੱਚ ਹਰਖੀ ਜਿਹਾ touch ਬੋਲਦੈ
ਐਵੇਂ ਨਹੀਓਂ ਦੁਨੀਆ ਖ਼ਿਲਾਫ਼ ਹੋਈ ਨੀ
ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੈ
ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੈ
ਓ, ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ
ਬੜਿਆਂ ਨੇ ਸਾਹਿਬਾਂ ਅਤੇ ਹੀਰਾਂ ਲਿਖੀਆਂ
ਦਿੱਤੀ ਨਹੀਂ ਤਸੀਰ ਕਿਤੇ ਮੁੱਲ ਨਖ਼ਰੋ
ਅੰਤ ਨੂੰ ਤੂੰ ਦੇਖ ਤਸਵੀਰਾਂ ਵਿਕੀਆਂ
ਓ, ਮੂਸੇ ਆਲ਼ਾ ਜਿਉਂਦਾ ਹੀ ਅਮਰ ਹੋ ਗਿਆ
ਬਹੁਤ ਆਈਆਂ ਜੱਗ 'ਤੇ ਆਵਾਜਾਂ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ
♪
Wazir in the hood
Поcмотреть все песни артиста