ਮੱਠਾ-ਮੱਠਾ ਚੱਲਦਾ ਸੀ, Splendor ਤੇਰਾ ਵੇ
ਤੇਰੀ ਪਿੱਠ ਉੱਤੇ ਸਿਰ ਰੱਖਕੇ ਸੀ ਜੀਅ ਲੱਗਦਾ ਮੇਰਾ ਵੇ
ਤੇਰਾ ਭੋਲਾ ਜਿਹਾ ਚਿਹਰਾ ਤੱਕ ਕੇ
ਬੜਾ ਔਖਾ ਸਾਂਭਦੀ ਸੀ ਵੇ ਮੈਂ ਜਾਨ ਨੂੰ
Splendor 'ਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
♪
ਛੱਡਦਾ ਸੀ ਜਿਹੜੀ, ਵੇ ਤੂੰ ਜੂਠੀ canteen ਵਿੱਚ
ਕਿੰਨੀ ਵਾਰੀ ਪੀਤੀ ਆ ਮੈਂ ਚਾਹ ਵੇ
ਹਰ ਰੰਗ ਦੀ ਸੀ ਚੁੰਨੀ kit ਵਿੱਚ ਰੱਖਦੀ
ਵੇ ਤੇਰੀ ਪੱਗ ਨਾਲ਼ ਲੈਂਦੀ ਸੀ ਮਿਲਾ ਵੇ
Topper ਰਕਾਨ ਨੇ ਵੇ bunk ਬੜੇ ਮਾਰੇ ਨੇ
ਤੇਰੇ ਪਿੱਛੇ ਚੰਨਾਂ, ਚੰਨਾਂ ਗਿਣੇ ਬੜੇ ਤਾਰੇ ਨੇ
ਚੰਨ ਵਿੱਚੋਂ ਦਿਖਿਆ ਏਂ ਤੂੰ ਵੇ
ਤੱਕਿਆ ਏ ਜਦੋਂ ਅਸਮਾਨ ਨੂੰ
Splendor 'ਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
(ਹਾ, ਹਾ, ਆ)
(ਹਾ, ਹਾ, ਆ)
(ਹਾ, ਹਾ, ਆ)
(ਹੋ, ਹੋ, ਆ)
Just friend ਆਪਾਂ ਰਹਿਗੇ ਬੱਸ ਦੋਵੇਂ
ਅੱਗੇ ਹੀ ਨਾ ਵਧੀ ਕਦੇ ਬਾਤ ਵੇ
ਅੱਜ ਵੀ ਮੈਂ ਠੰਡ ਵਿੱਚ ਬੰਨ੍ਹ ਲੈਣੀ ਆਂ
ਤੂੰ ਜਿਹੜਾ gift 'ਚ ਦਿੱਤਾ ਸੀ scarf ਵੇ
ਖ਼ੌਰੇ ਚੰਨਾਂ ਕਿੰਨੀ ਵਾਰ ਹਿੱਕ ਨਾਲ਼ ਲਾਈ ਵੇ
ਤੇਰੇ ਨਾਲ਼ ਚੋਰੀ ਇੱਕ photo ਸੀ ਕਰਾਈ ਵੇ
ਅੱਜ ਵੀ ਮੈਂ ਸਾਂਭ-ਸਾਂਭ ਰੱਖਦੀ (ਰੱਖਦੀ)
ਦਿਲ ਚੰਦਰਾ ਜਾ ਸਮਝਾਣ ਨੂੰ
Splendor 'ਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
♪
Classroom ਵਿੱਚ ਚੰਨਾਂ ਓਦਣ ਨਾ ਕੋਈ ਸੀ
Farewell ਵਾਲ਼ੇ ਦਿਨ ਕੱਲੀ ਬਹਿ ਕੇ ਰੋਈ ਸੀ
ਆਖ਼ਿਰੀ ਸੀ ਮੌਕਾ ਤੈਨੂੰ ਚੰਨਾਂ ਕੁਝ ਕਹਿਣ ਦਾ
ਚੰਦਰੇ ਜੇ ਦਿਲ ਕੋਲ਼ੋਂ ਹਿੰਮਤ ਨਾ ਹੋਈ ਸੀ
Satbir ਵੇ ਮਾੜਿਆਂ ਹਾਲਾਤਾਂ ਆਲ਼ੀ ਹੋਗੀ ਆਂ
ਸੱਚ ਦੱਸਾਂ ਹੁਣ ਤਾਂ ਜਵਾਕਾਂ ਆਲ਼ੀ ਹੋਗੀ ਆਂ (ਜਵਾਕਾਂ ਆਲ਼ੀ ਹੋਗੀ ਆਂ)
ਬਾਹੀਂ ਮੇਰੇ ਚੂੜਾ ਪੈ ਗਿਆ
ਕੋਈ ਲੈ ਗਿਆ ਵਿਆਹ ਕੇ ਤੇਰੀ ਜਾਨ ਨੂੰ
♪
Sharry Nexus
Splendor 'ਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ
ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ
ਨਾ ਭੁੱਲੀ ਝੂਟੇ Splendor ਦੇ
ਮੈਨੂੰ ਯਾਦ ਆਉਂਦੇ ਨੇ ਚੀਸਾਂ 'ਚ
ਕਿੰਨਾਂ ਹੀ ਪਾਗਲਪਣ ਮੇਰਾ
ਜੋ ਲਿਖੀ ਬੈਠਾਂ ਏਂ ਗੀਤਾਂ 'ਚ
ਤੂੰ ਲਿਖੀ ਬੈਠਾਂ ਏਂ ਗੀਤਾਂ 'ਚ
Поcмотреть все песни артиста
Sanatçının diğer albümleri