ਪਹਿਲੀ ਜਦ ਵਾਰ ਮਿਲੇ ਸੀ,
ਹੋਈ ਸੀ ਸੁਰੂ ਕਹਾਣੀ,
ਅੱਜ ਤੋ ਵਰ੍ਹੇ ਦਸ (10) ਬੀਤ ਗਏ,
ਹੋਗੀ ਗੱਲ ਬੜੀ ਪੁਰਾਣੀ,
ਤੇਰਾ ਨੀ ਆਂਸਕ ਟੁੱਟਿਆ,
ਕਿਸਮਤ ਨੇ ਕਿੱਥੇ ਸੁੱਟਿਆ,
ਕੀਤਾ ਇਤਬਾਰ ਬੜਾ ਸੀ,
ਅਪਣਾ ਬਣਾ ਕੇ ਲੁੱਟਿਆ,
ਯਾਦਾਂ ਨੇ ਪਾਗਲ ਕੀਤਾ,
ਤੂੰ ਵੀ ਕਰ ਯਾਦ ਕੁੜੇ,
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ।
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ।
ਕਾਲੇ ਨੇ ਹੋਗੇ ਬਾਣੇ,
ਰੰਗਾ ਤੋ ਹੋ ਗਏ ਵਾਝੇ,
ਜਿੰਦਗੀ ਤੇਰੀ ਯਾਦ "ਚ" ਕੱਟਣੀ,
ਦੁੱਖਾਂ ਨਾਲ ਹੋ ਗੲੇ ਸਾਂਝੇ,
ਵਿਕਦੇ ਨੇ ਹੱਸ ਦੇ ਚੇਹਰੇ,
ਰੌਦੇ ਦੀ ਬਾਤ ਨਾ ਕੋਈ,
ਮੇਰਾ ਤਾ ਸਭ ਕੁੱਝ ਤੂੰ ਸੀ,
ਸਾਡਾ ਹੁਣ ਸਾਥ ਨਾ ਕੋਈ,
ਕਿੱਦਾਂ ਤੂੰ ਖੁਸ ਰਿਹ ਲੈਣਾ ਕਰਕੇ ਬਰਬਾਦ ਕੁੜੇ,
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ।
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ।
ਥਾਂਵਾਂ ਉਹ ਵੇਖ ਨਾ ਹੁੰਦੀਆ,
ਬੇਹਦੇ ਸੀ ਜਿੱਥੇ ਜੁੜ ਕੇ,
ਛੱਡਤਾ ਪਟਿਆਲਾ ਵੈਰਣੇ,
ਜਾਣਾ ਨੀ ਉੱਥੇ ਮੁੱੜ ਕੇ,
ਰੋ - ਰੋ ਕੇ ਨਜ਼ਰ ਗਾਵਾਲੀ,
ਚੱਲਦੀ ਹਾਏ ਪੇਸ਼ ਨਾ ਕੋਈ,
ਲੁੱਟਿਆ ਤੇ ਟੁੱਟੇਆ ਦਾ ਨਾ,
ੲਿੱਥੇ ਹਾਏ ਦੇਸ਼ ਨਾ ਕੋਈ,
ਜੀਉਂਦੇ ਜੋ ਜੀਅ ਨਾ ਮਿਲਦੇ,
ਮਿਲਣਾ ਕੀ ਬਾਅਦ ਕੁੜੇ,
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ।
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ।
ਉਮਰਾਂ ਦੇ ਮੁੱਕ ਗਏ ਪੰਨੇ,
ਯਾਦਾਂ ਨੇ ਭਰਤੀ ਡਾਇਰੀ,
ਅਗਲੇ ਕੰਡਿਆਂ ਤੇ ਸਫਰ ਨੇ,
ਰਾਹੀ ਇਹ ਨੰਗੇ ਪੈਰੀਂ,
ਇੱਕਠੇ ਜੋ ਮਹਿਲ ਬਣਾਏ,
ਢਾਹਗੀ ਸਭ ਮਹਿਲ ਵੇਰਣੈ,
ਆਂ ਕੇ ਅੱਜ ਟੁੱਟਿਆ ਵੇਖ ਲੈ,
ਤੇਰਾ "ਗੁਰਚਹਿਲ" ਵੇਰਣੈ,
ਦੁੱਖਾ ਦੇ ਗੀਤ ਜੋ ਗਾਉਂਦਾ,
ਤੇਰੀ ਔਲਾਦ ਕੁੜੇ,
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ,
ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,
ਇਹ ਹੀ ਫਰਿਆਦ ਕੁੜੇ,
ਅਪਣੇ ਜੋ ਦੋਵਾ ਵਿੱਚ ਸੀ, ਅੱਜ ਤੋ ਸਭ ਸਾਫ ਕੁੜੇ
ਜਾ ਨੀ ਜਾ ਜਿ਼ੰਦਗੀ ਜੀ ਲੈ, ਅੱਜ ਤੋ ਤੂੰ ਮਾਫ ਕੁੜੇ
Поcмотреть все песни артиста