ਸੋਚਾਂ ਸੋਚ ਕੇ ਸਿਫ਼ਰ ਨਤੀਜਾ
ਚਿੰਤਾ ਕੋਈ ਹੱਲ ਨਹੀਂ
ਜਿਸ ਜੰਮਿਆਂ, ਜਿਸ ਸਿਰਜਿਆ ਤੈਨੂੰ
ਕੀ ਓਹ ਤੇਰੇ ਵੱਲ ਨਹੀਂ?
ਨਜ਼ਰ ਮਿਹਰ ਦੀ ਰੱਖੇ ਤੇਰੇ ਤੇ
ਓਲ੍ਹੇ ਕਰਦਾ ਪੱਲ ਨਹੀਂ
ਰੋਟੀ ਤੇਰੀ ਥੁੜਣ ਨਹੀਂ ਦਿੰਦਾ
ਰੋਟੀ ਦੀ ਕੋਈ ਗੱਲ ਨਹੀਂ
ਦਾਣਾ ਪਾਣੀ, ਓਹ ਚੰਨਾ ਤਹਿ ਜੱਗ ਤੇ
ਸਭ ਜੀਅ ਉਸਦੇ, ਤੇ ਓਹ ਹੈ ਸੱਭ ਦਾ
ਦਾਣਾ ਪਾਣੀ, ਓਏ ਕਿਸੇ ਲੁੱਟ ਨਹੀਂ ਲੈਣਾ
ਤੇਰਾ ਥੁੜ ਦਾ ਨਹੀਓ, ਤੇ ਵਾਧੂ ਕੋਲ ਨਹੀਂ ਰਹਿਣਾ
ਤੇਰਾ ਥੁੜ ਦਾ ਨਹੀਓ, ਤੇ ਵਾਧੂ ਕੋਲ ਨਹੀਂ ਰਹਿਣਾ
ਕਬਰਾਂ ਤੱਕ ਦੇ ਸਫ਼ਰ ਮਕਾਉਣੇ
ਕੀ-ਕੀ ਖੇਡ ਤਮਾਸ਼ੇ
ਕਈ-ਕਈ, ਕਈ-ਕਈ ਝਗੜੇ
ਕਈ ਖੁਸ਼ੀਆਂ, ਕਈ ਹਾਸੇ
ਇਹ ਨਹੀਂ ਮਿਲਿਆ, ਓਹ ਨਹੀਂ ਮਿਲਿਆ
ਕਰਨੇ ਪਿੱਟ ਸਿਆਪੇ
ਦੁਨੀਆ ਤੇ ਭੇਜਣ ਵਾਲਾ ਬੰਦਿਆ
ਸਾਂਭੂੰ ਤੈਨੂੰ ਆਪੇ
ਦਾਣਾ ਪਾਣੀ, ਓਏ ਓਹਨੇ ਪਹਿਲਾਂ ਲਿਖਿਆ
ਤੇਰੀ ਨਜ਼ਰ ਬੇਚੈਨ
ਤੈਨੂੰ ਤਾਂ ਨਹੀਂ ਦਿਖਿਆ
ਦਾਣਾ ਪਾਣੀ, ਓਏ ਕਿੱਥੇ ਕਿੱਥੇ ਚੁਗਣਾ
ਜੋ ਜੋ ਡਾਢੇ ਲਿਖਿਆ, ਓਹੀਓ ਹੋ ਪੁੱਜਣਾ
ਵਰ੍ਹਿਆਂ ਦੇ ਤੂੰ ਖ਼ਾਬ ਸਜਾਉਣਾ
ਅਗਲੇ ਪੱਲ ਦੀ ਖ਼ਬਰ ਨਹੀਓ
ਦੁਨੀਆਂ ਆਪਣੀ ਕਰਨੀ ਚੌਹਨਾ
ਭੋਰਾ ਤੈਨੂੰ ਸਾਰ ਨਹੀਂ
ਮਹਿਲ-ਮੁਨਾਰੇ ਚੇਤੇ ਤੈਨੂੰ
ਚੇਤੇ ਆਪਣੀ ਕਬਰ ਨਹੀਓ
ਹੱਕ ਦੀ ਅੱਧੀ ਖਾ ਲਈਏ
ਪੂਰੀ ਲਈ ਕਰੀਏ ਜ਼ਬਰ ਨਹੀਂਓ
ਦਾਣਾ ਪਾਣੀ, ਓਏ ਲੇਖੋਂ ਵੱਧ ਨਾ ਮਿਲੇ
ਓਹਦਾ ਸ਼ੁਕਰ ਮਨਾ, ਐਂਵੇ ਰੱਖ ਨਾ ਗਿਲੇ
ਦਾਣਾ ਪਾਣੀ, ਓਏ ਕੈਸੀ ਹੈ ਖ਼ੁਮਾਰੀ
ਦਾਤੇ ਨਾਲੋਂ ਵੱਧ ਕੇ, ਦਾਤ ਹੋਈ ਪਿਆਰੀ
ਦਾਤੇ ਨਾਲੋਂ ਵੱਧ ਕੇ, ਦਾਤ ਹੋਈ ਪਿਆਰੀ
Поcмотреть все песни артиста
Sanatçının diğer albümleri