ਇਹ ਗੱਲ ਤੂੰ ਵੀ ਜਾਣਦਾ ਏ, ਤੇਰਾ ਕਿੰਨਾ ਕਰਦੇ ਆਂ
ਨਾ ਕਹਿ ਹੋਵੇ, ਨਾ ਸਹਿ ਹੋਵੇ, ਇਸ ਜੱਗ ਤੋਂ ਡਰਦੇ ਆਂ
ਤੂੰ ਹੱਥ ਫ਼ੜ ਕੇ ਲੈ ਜਾ ਸਿੱਧੂਆ, ਕਿਉਂ ਕਰਦਾ ਵੇ ਸ਼ੱਕੀਆਂ?
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
(Hundal on the beat, yo)
♪
ਓ, ਹਰ ਵਾਰ ਹੀ ਤੂੰ ਮਿਲਿਆ ਵੇ ਮੇਰੇ ਦਿਲ ਵਿੱਚ ਟੋਲਣ 'ਤੇ
ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁੱਲ੍ਹੀਆਂ ਖੋਲ੍ਹਣ 'ਤੇ
ਮੈਂ ਝੱਲੀ ਜਿਹੀ ਹੋ ਗਈਆਂ, ਮੈਨੂੰ ਆਖਦੀਆਂ ਸਖੀਆਂ
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
♪
ਓ, ਪਰਦੇ ਏਤਬਾਰਾਂ ਦੇ ਮੈਂ ਉਠਦੇ ਦੇਖੇ ਨੇ
ਕਈ ਹਾਣੀ ਰੂਹਾਂ ਦੇ ਪਿੰਡੇ ਲੁੱਟਦੇ ਦੇਖੇ ਨੇ
ਤੂੰ ਵੀ ਨਾ ਐਵੇਂ ਕਰ ਦਈਂ, ਤੈਥੋਂ ਆਸਾਂ ਰੱਖੀਆਂ
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
Поcмотреть все песни артиста
Sanatçının diğer albümleri