Barbie Maan - Moh şarkı sözleri
Sanatçı:
Barbie Maan
albüm: Moh
Ayo, The Kidd
ਓ, ਰਾਸ ਨਹੀਓਂ ਆਉਂਦੀ ਤੇਰੀ rifle'an ਨਾ' ਆਸ਼ਕੀ ਵੇ
ਤੀਜੇ ਦਿਨ ਨਵੀਂ ਲੈਨੈ, ਦੱਸ ਐਸਾ ਖਾਸ ਕੀ ਵੇ
ਪਿਆਰ ਬਸ ਮੰਗਾਂ ਤੈਥੋਂ, ਰੱਖੀ ਹੋਰ ਆਸ ਨਈਂ ਵੇ
ਹੱਸ ਕੇ ਬੁਲਾਵੇ ਬਸ, ਹੋਰ ਕੋਈ ਤਲਾਸ਼ ਨਈਂ ਵੇ
ਅੜ੍ਹਬ ਤੂੰ ਬਾਹਲ਼ਾ, ਰਹਾਂ ਤੇਰੇ ਕੋਲ਼ੋਂ ਡਰਦੀ ਮੈਂ
ਡਰਦੀ ਜਿਹੀ ਗੱਲ ਬਸ ਭਾਬੀ ਕੋਲ਼ੇ ਕਰਦੀ ਮੈਂ
ਕਿੰਜ ਦੱਸਾਂ ਜੱਟਾ ਤੈਨੂੰ ਕਿੰਨਾ ਤੇਰਾ ਕਰਦੀ ਮੈਂ?
ਜੈਸੇ ਤੇਰੇ ਕੰਮ, ਬਸ ਖੋਣੋਂ ਤੈਨੂੰ ਡਰਦੀ ਮੈਂ
ਛੱਡ ਦੇ ਤੂੰ ਸਿੱਧੂਆ, ਵੇ ਵੈਲਪੁਣੇ ਨੂੰ
ਇਹੀ ਬਸ ਰਹਿਨੀਆਂ ਦੁਆਵਾਂ ਮੰਗਦੀ
ਸੋਚਦੀਆਂ ਕਦੇ-ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖੌਰੇ ਕਿਹੜੀ ਗੱਲੋਂ ਰਹਾਂ ਤੈਥੋਂ ਸੰਗਦੀ
ਚਾਹੀਦੇ ਨਈਂ ਹਾਰ, ਨਾ ਹੀ ਛਾਪਾਂ-ਛੱਲੇ ਵੇ
ਹੱਥ ਫ਼ੜ ਬਸ ਨਾਲ਼-ਨਾਲ਼ ਚੱਲੇ ਵੇ
ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ
ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ
ਵੇ ਤੂੰ ਕਰਦਾ ਹਵਾਈ, ਜਾਨ ਮੇਰੀ ਸੁਣ ਡਰਦੀ
ਹਾਂ, fire ਸੁਣ ਤੇਰਿਆਂ ਬਨੇਰੇ ਉੱਤੇ ਖੜ੍ਹਦੀ ਨਾ
ਕਾਰਾ ਕੋਈ ਕਰ ਆਇਆ news ਰਹਾਂ ਪੜ੍ਹਦੀ ਵੇ
ਕਿੰਨੇ ਤੇਰੇ ਵੈਰੀ, ਗੱਲ ਇਹੋ ਤੰਗ ਕਰਦੀ ਵੇ
ਚਾਹੀਦਾ ਐ ਤੂੰ, ਮੈਨੂੰ ਚਾਹੀਦਾ ਨਾ fame ਐ
ਤੀਜੇ ਦਿਨ ਪਰਚੇ 'ਚ ਆਉਂਦਾ ਤੇਰਾ name ਐ
ਸਮਝ ਨਾ ਆਵੇ ਕਿਹੜੀ ਪਾਉਨਾ ਰਹਿਨਾ game ਐ
ਮੇਰੇ ਲਈ ਤਾਂ Shubhdeep, ਅੱਜ ਵੀ ਤੂੰ same ਐ
ਅੜੀਆਂ ਪੁਗਾਉਣ ਦੀ ਗਰਾਰੀ ਤੇਰੀ ਵੇ
ਸੂਲ਼ੀ ਉੱਤੇ ਜਿੰਦ-ਜਾਨ ਮੇਰੀ ਟੰਗਦੀ
ਸੋਚਦੀਆਂ ਕਦੇ-ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖੌਰੇ ਕਿਹੜੀ ਗੱਲੋਂ ਰਹਾਂ ਤੈਥੋਂ ਸੰਗਦੀ?
ਚਾਹੀਦੇ ਨਈਂ ਹਾਰ, ਨਾ ਹੀ ਛਾਪਾਂ-ਛੱਲੇ ਵੇ
ਹੱਥ ਫ਼ੜ ਬਸ ਨਾਲ਼-ਨਾਲ਼ ਚੱਲੇ ਵੇ
ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ
ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ
♪
ਓ, ਖੌਰੇ ਕਦੋਂ ਪੜ੍ਹੇਂਗਾ ਵੇ ਅੱਖਾਂ ਵਿੱਚ ਪਿਆਰ ਮੇਰੇ?
ਤੈਨੂੰ ਤਾਂ ਜ਼ਰੂਰੀ ਚੌਵੀ ਘੰਟੇ ਅੱਗੇ ਯਾਰ ਤੇਰੇ
ਮੈਨੂੰ ਨਾ ਪਸੰਦ ਬੰਦੇ ਹੁੰਦੇ ਆਂ ਜੋ ਨਾਲ਼ ਤੇਰੇ
ਮੁੱਕਦੇ ਨਾ ਜੱਭ ੧੨ ਮਹੀਨੇ, ਪੂਰਾ ਸਾਲ ਤੇਰੇ
ਵਿਆਹ ਜਿੰਨਾ ਕੱਠ ਲੈ ਹਵੇਲੀ ਵਿੱਚੋਂ ਤੁਰਦਾ ਵੇ
ਕਿਹੜੇ ਤੇਰੇ ਕੰਮ? ਨਾ ਤੂੰ ਘਰੇ ਛੇਤੀ ਮੁੜਦਾ
ਨਾ ਅਸਲਾ-ਬਰੂਦ ਕਦੇ ਤੇਰੇ ਕੋਲ਼ੇ ਥੁੜਦਾ ਵੇ
ਮੇਰੇ ਜੋਗਾ time ਪਰ ਕਦੇ ਵੀ ਨਾ ਜੁੜਦਾ ਵੇ
ਦਿੰਦਾ ਨਾ ਧਿਆਨ, Rangrez, ਕਾਹਤੋਂ ਤੂੰ?
ਆਨੇ ਆਂ ਬਹਾਨੇ, ਰਹਾਂ ਮੈਂ ਤਾਂ ਖੰਗਦੀ
ਸੋਚਦੀਆਂ ਕਦੇ-ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖੌਰੇ ਕਿਹੜੀ ਗੱਲੋਂ ਰਹਾਂ ਤੈਥੋਂ ਸੰਗਦੀ?
ਚਾਹੀਦੇ ਨਈਂ ਹਾਰ, ਨਾ ਹੀ ਛਾਪਾਂ-ਛੱਲੇ ਵੇ
ਹੱਥ ਫ਼ੜ ਬਸ ਨਾਲ਼-ਨਾਲ਼ ਚੱਲੇ ਵੇ
ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ
ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ
Поcмотреть все песни артиста
Sanatçının diğer albümleri