ਜਦ ਵੀ ਦਿਸਦਾ ਚਿਹਰਾ ਤੇਰਾ
ਫ਼ਿਰ ਨਹੀਂ ਲੱਗਦਾ ਦਿਲ ਹਾਏ ਮੇਰਾ
ਜਦ ਵੀ ਦਿਸਦਾ ਚਿਹਰਾ ਤੇਰਾ
ਫ਼ਿਰ ਨਹੀਂ ਲੱਗਦਾ ਦਿਲ ਹਾਏ ਮੇਰਾ
ਕਦੇ ਤੇਰੇ ਸੁਪਨੇ ਵਿੱਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?

ਦਿਲ ਆਪਣੇ ਨੂੰ ਭੇਜ ਸੁਨੇਹਾ, ਦਿਲ 'ਤੇ ਤੈਨੂੰ ਲਾ ਬੈਠੇ ਹਾਂ
ਮੈਂ ਨਾ ਰਿਹਾ, ਹੁਣ ਤੂੰ ਹੀ ਤੂੰ ਐ, ਆਪਣਾ-ਆਪ ਗਵਾ ਬੈਠੇ ਹਾਂ
ਤੈਨੂੰ ਸਾਰ ਕੀ ਬਾਤਾਂ ਤਾਰਿਆਂ ਦੇ ਨਾਲ ਪਾਉਂਦਾ ਹਾਂ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?
ਪੱਤਝੜ ਪਿੱਛੋਂ ਆਉਂਦੀ ਜਿਹੜੀ ਸੱਚੀ ਤੂੰ ਬਹਾਰ ਜਿਹੀ ਐ
ਇਸ਼ਕਾਂ ਵਾਲੀ ਤਰਜ਼ ਛੇੜਦੀ ਤੂੰ ਰਬਾਬ ਦੀ ਤਾਰ ਜਿਹੀ ਐ
ਨੀ ਦੀਪੂ ਕਾਕੋਵਾਲੀਆ ਚੇਤੇ ਆਉਂਦਾ ਨਾ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?
ਇੱਕੋਂ ਥਾਂ 'ਤੇ ਘੁੰਮਦਾ ਰਹਿਨਾ, ਤੇਰੀਆਂ ਪੈੜਾਂ ਚੁੰਮਦਾ ਰਹਿਨਾ
ਦੀਦ ਤੇਰੀ ਬੜੀ ਖਾਸ ਮੇਰੇ ਲਈ, ਖ਼ਾਬ ਮਿਲਣੇ ਦੇ ਬੁਣਦਾ ਰਹਿਨਾ
ਤੂੰ ਵੀ ਸੋਚ ਕੇ ਦੇਖ ਜ਼ਰਾ ਮੈਂ ਚਾਹੁੰਦਾ ਹਾਂ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?
ਲੱਖ ਕਰਤਾ ਤੈਨੂੰ ਯਾਦ, ਯਾਦ ਮੈਂ ਆਉਂਦਾ ਹਾਂ ਕਿ ਨਹੀਂ?
ਆਉਂਦਾ ਹਾਂ...
ਆਉਂਦਾ ਹਾਂ...
ਆਉਂਦਾ ਹਾਂ...
Поcмотреть все песни артиста
Sanatçının diğer albümleri