ਹੋ, ਕਰ ਉਮਰਾਂ ਦਾ ਵਾਦਾ ਅੱਜ ਲਿਖ ਕੇ ਤਰੀਕ ਵੇ
ਸਮਾਂ ਵੱਖ ਵੀ ਜੇ ਕਰੂ, ਅਸੀਂ ਕਰਾਂਗੇ ਉਡੀਕ ਵੇ
ਦੁਨੀਆਂ ਨੂੰ ਅਸੀਂ ਦੋ ਦਿਸੀਏ
ਪਰ ਇੱਕ ਸਾਡੇ ਵਿੱਚ ਜਾਨ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
♪
ਤੂੰ ਦਿਲ ਬਣੀਂ, ਮੈਂ ਧੜਕਣ ਤੇਰੀ, ਕਸਮਾਂ ਦੀ ਤਾਂ ਲੋੜ ਨਹੀਂ
ਪਿਆਰ ਰੂਹਾਂ ਦਾ ਹੋਵੇ ਵੇ, ਜਿਸਮਾਂ ਦੀ ਥਾਂ ਥੋੜ੍ਹ ਨਹੀਂ
ਤੂੰ ਦਿਲ ਬਣੀਂ, ਮੈਂ ਧੜਕਣ ਤੇਰੀ, ਕਸਮਾਂ ਦੀ ਤਾਂ ਲੋੜ ਨਹੀਂ
ਪਿਆਰ ਰੂਹਾਂ ਦਾ ਹੋਵੇ ਵੇ, ਜਿਸਮਾਂ ਦੀ ਥਾਂ ਥੋੜ੍ਹ ਨਹੀਂ
ਝੂਠ ਨਾ ਹੋਵੇ ਗੱਲ-ਗੱਲ 'ਤੇ
ਪੱਕੀ ਪੱਥਰਾਂ ਜਿਹੀ ਜੁਬਾਨ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
♪
Faridkot ਵਿੱਚ ਵੱਸਣਾ ਚਾਹੁੰਦੀ, ਜਿੱਦਾਂ ਵੀ ਮੈਂ ਰਹਿ ਲੂੰਗੀ
ਸੁੱਚਾ ਯਾਰ ਲੇਖਾਂ 'ਚ ਲਿਖਾਉਣਾ, ਜਨਮ ਦੁਬਾਰਾ ਲੈ ਲੂੰਗੀ
Faridkot ਵਿੱਚ ਵੱਸਣਾ ਚਾਹੁੰਦੀ, ਜਿੱਦਾਂ ਵੀ ਮੈਂ ਰਹਿ ਲੂੰਗੀ
ਸੁੱਚਾ ਯਾਰ ਲੇਖਾਂ 'ਚ ਲਿਖਾਉਣਾ, ਜਨਮ ਦੁਬਾਰਾ ਲੈ ਲੂੰਗੀ
ਬਣੇ ਇਤਿਹਾਸ ਇਸ ਸੱਚੇ ਪਿਆਰ ਦਾ
ਵਿੱਚ ਤੇਰਾ-ਮੇਰਾ ਹੀ ਬਸ ਨਾਮ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
ਆ, ਗਲ਼ ਲੱਗ ਕੇ ਮਿਲ਼ ਜਾਈਏ
ਜਿਹੜਾ ਪਹਿਲਾਂ ਛੱਡੇ, ਬੇਈਮਾਨ ਹੋਵੇ
♪
ਮੈਂ ਨਾ ਤੈਨੂੰ ਇੱਕ ਗੱਲ ਦੱਸਾਂ
ਮੈਂ ਨਾ ਤੇਰੇ ਤੋਂ ਅੱਜ ਤਕ ਕਦੇ ਕੁੱਝ ਨਹੀਂ ਲੁਕੋਇਆ
ਪਰ ਇਹ ਦਿਲ ਜਿੰਨੇ ਵਾਰ ਵੀ ਹੋਇਆ ਨਾ
ਬੇਈਮਾਨ ਬਸ ਤੇਰੇ ਲਈ ਹੀ ਹੋਇਆ
Поcмотреть все песни артиста
Sanatçının diğer albümleri