ਏ ਰਾਤਾਂ ਕੱਟਦੀ ਕੱਟਦੀ
ਮੈਂ ਨਾਂ ਤੇਰਾ ਰੱਟਦੀ ਰੱਟਦੀ
ਵੇ ਤਾਨੇ ਮੈਨੂੰ ਮਾਰਦੇ ਸਾਰੇ
ਵੇ ਵਾਅਦੇ ਤੇਰੇ ਨਿਕਲੇ ਲਾਰੇ
ਵੇ ਵਾਅਦੇ ਤੇਰੇ ਨਿਕਲੇ ਲਾਰੇ
ਹਾਂ
ਤਾਰੇ ਗਿਣ ਗਿਣ ਸੱਚੀਂ ਤੇਰੇ ਬਿਨ ਆਂਉਦੀ ਨਹੀਂਉ ਨੀਂਦ ਮੈਨੂੰ ਰਾਤਾਂ ਨੂੰ
ਉੱਠਦੀ ਤੇ ਬਹਿਨੀ ਆਂ ਡੀਕਦੀ ਹੀ ਰਹਿਨੀ ਆਂ ਖੌਰੇ ਵੇ ਤੂੰ ਆਜੇਂ ਪ੍ਰਭਾਤਾਂ ਨੂੰ
ਯਾਦ ਤਾਂ ਆਂਉਦੀ ਆਂਉਦੀ ਵੇ ਤੂੰ ਨਾ ਆਂਉਦਾ ਆਂਉਦਾ
ਵੇ ਕਿੱਥੇ ਜਾ ਕੇ ਬਹਿਗਿਆ ਸੱਜਣਾ
ਵੇ ਕਿਹਦੇ ਜੋਗਾ ਰਹਿਗਿਆਂ ਸੱਜਣਾ
ਵੇ ਲਹਿੰਦਾ ਲਹਿੰਦਾ ਦਿਲ ਤੋਂ ਮੇਰੇ
ਵੇ ਸੱਚੀਂ ਹੁਣ ਲਹਿ ਗਿਆਂ ਸੱਜਣਾ
ਵੇ ਕਿਹਦੇ ਜੋਗਾ ਰਹਿਗਆਂ ਸੱਜਣਾ
ਵੇ ਲਹਿੰਦਾ ਲਹਿੰਦਾ ਦਿਲ ਤੋਂ
ਕਿਵੇਂ ਤੂੰ ਭੁਲਾਈਆਂ ਮੁਲਾਕਾਤਾਂ ਸੋਹਣਿਆ
ਸ਼ਹਿਦ ਨਾਲੋਂ ਮਿੱਠੀਆਂ ਸੀ ਬਾਤਾਂ ਸੋਹਣਿਆ
ਹੱਸ ਹੱਸ ਆਪਾਂ ਸੀ ਗੇ ਉਦੋਂ ਭਿਜਦੇ
ਹੁੰਦੀਆਂ ਸੀ ਜਦੋਂ ਬਰਸਾਤਾਂ ਸੋਹਣਿਆ
ਸਮਾਂ ਸੀ ਖਲੋਂਦਾ ਜਦੋ ਇਕੱਠੇ ਹੁੰਦੇ ਸੀ
ਪੁੱਠੇ ਨਾਮ ਦੋਵਾ ਨੇ ਹੀ ਰੱਖੇ ਹੁੰਦੇ ਸੀ
ਇੱਕੋ ਚਾਦਰ ਚ ਨੀਂਦਾ ਬਹੁਤ ਮਾਣੀਆਂ
ਮੱਠੀ ਚਾਲ ਉੱਤੇ ਉਦੋਂ ਪੱਖੇ ਹੁੰਦੇ ਸੀ
ਵੇ ਜਾਂਦਾ ਜਾਂਦਾ ਸੋਹਣਿਆ ਨੀਂਦਾਂ
ਵੀ ਨਾਲ ਹੀ ਤੂੰ ਲੈ ਗਿਆ ਲੈ ਗਿਆ
ਤੂੰ ਆਪ ਚੰਗਾ ਬਣਿਆ ਬਣਿਆ ਵੇ
ਮਾੜੀ ਮੈਨੂੰ ਕਹਿਗਿਆ ਕਹਿਗਿਆ
ਵੇ ਲਹਿੰਦਾ ਲਹਿੰਦਾ ਦਿਲ ਤੋਂ ਮੇਰੇ
ਵੇ ਸੱਚੀਂ ਹੁਣ ਲਹਿ ਗਿਆਂ ਸੱਜਣਾ
ਵੇ ਕਿਹਦੇ ਜੋਗਾ ਰਹਿਗਆਂ ਸੱਜਣਾ
ਵੇ ਲਹਿੰਦਾ ਲਹਿੰਦਾ ਦਿਲ ਤੋਂ
ਦਿੱਤੀ ਤੂੰ ਸਜਾ ਲੈਨਾ ਏ ਮਜਾ ਵੇਖ ਮੇਰੀਆਂ ਅੱਖੀਆਂ ਦਾ ਪਾਣੀ ਵੇ
ਕਰਦੀ ਦੂਆ ਜੇ ਰੱਬ ਸੁਣਦਾ ਕਿਸੇ ਨੂੰ ਨਾ ਮਿਲੇ ਤੇਰੇ ਜਿਹਾ ਹਾਣੀ ਵੇ
ਮੈਂ ਡੈਵੀ ਡੈਵੀ ਫਿਰਦੀ ਸੀ ਕਰਦੀ ਵੇ ਤੇਰੇ ਬਿਨਾ ਹਰ ਪਲ ਮਰਦੀ
ਹਾਏ ਸੱਚੇ ਦਿਲੋਂ ਚਾਹਿਆ ਸੀ ਤੈਨੂੰ ਤੇ ਮੈਨੂੰ ਮਹਿੰਗਾ ਪੈਗਿਆ ਪੈਗਿਆ
ਵੇ ਨਿੱਕਾ ਜਿਹਾ ਦਿਲ ਸੀ ਮੇਰਾ
ਵੇ ਗੱਲਾਂ ਬਹੁਤ ਸਹਿਗਿਆ ਸਹਿਗਿਆ
ਵੇ ਲਹਿੰਦਾ ਲਹਿੰਦਾ ਦਿਲ ਤੋਂ ਮੇਰੇ
ਵੇ ਸੱਚੀਂ ਹੁਣ ਲਹਿ ਗਿਆਂ ਸੱਜਣਾ
ਵੇ ਕਿਹਦੇ ਜੋਗਾ ਰਹਿਗਆਂ ਸੱਜਣਾ
ਵੇ ਲਹਿੰਦਾ ਲਹਿੰਦਾ ਦਿਲ ਤੋਂ
Поcмотреть все песни артиста
Sanatçının diğer albümleri