ਦੁਨੀਆ 'ਚ ਜੋ ਮਕਸਦ ਲੈਕੇ ਆਉਂਦਾ ਐ
ਉਹ ਨਾ ਗਾਲੀਆਂ ਦੀ ਫ਼ਿਕਰ ਕਰਦਾ ਐ
ਨਾ ਤਾਲੀਆਂ ਦੀ
ਉਹ ਬਸ ਓਹੀ ਕਰਦਾ ਐ ਜੋ ਉਹਦਾ ਦਿਲ ਕਹੇ
ਜੇ ਕਰਦੀ ਪਰਵਾਹ
ਫ਼ਿਰ ਮੈਂ ਪਰਵਾਹ ਕਰਦੀ ਰਹਿ ਜਾਂਦੀ
ਜੇ ਸੁਣਦੀ ਲੋਕਾਂ ਦੀ
ਫ਼ਿਰ ਗੱਲ੍ਹਾਂ ਫ਼ੜ ਕੇ ਬਹਿ ਜਾਂਦੀ
ਜੇ ਕਰਦੀ ਪਰਵਾਹ
ਫ਼ਿਰ ਮੈਂ ਪਰਵਾਹ ਕਰਦੀ ਰਹਿ ਜਾਂਦੀ
ਜੇ ਸੁਣਦੀ ਲੋਕਾਂ ਦੀ
ਫ਼ਿਰ ਗੱਲ੍ਹਾਂ ਫ਼ੜ ਕੇ ਬਹਿ ਜਾਂਦੀ
ਕਹਾਨੀ ਦੱਸਦੀ ਆਂ
ਮੈਂ ਕੁੜੀ ਜੋ ਨਹੀਂ ਦੱਬਦੀ ਆਂ
ਓ, ਮੂੰਹ 'ਤੇ ਮੂੰਹ ਦੀ ਕਹਿ ਜਾਂਦੀ
ਇਹ ਦੁਨੀਆ ਤਾਂ ਗਲਤੀ ਲੱਭਦੀ ਆ
ਜੋ ਦਿਲ 'ਚ ਉਹ ਗਾਵਾਂ
ਜੋ ਮੰਨ ਕਰੇ, ਮੈਂ ਉਹ ਪਾਵਾਂ
ਚੰਗੇ ਆਂ ਕਰਮ ਮੇਰੇ
ਫ਼ਿਰ ਨਜ਼ਰਾਂ ਕਿਉਂ ਝੁਕਾਵਾਂ?
ਪਿੱਠ ਪਿੱਛੇ ਕਰਨ ਬੁਰਾਈਆਂ
ਆਕੜ ਸਾਮਨੇ ਲੈ ਜਾਂਦੀ
ਜੇ ਕਰਦੀ ਪਰਵਾਹ
ਫ਼ਿਰ ਮੈਂ ਪਰਵਾਹ ਕਰਦੀ ਰਹਿ ਜਾਂਦੀ
ਜੇ ਸੁਣਦੀ ਲੋਕਾਂ ਦੀ
ਫ਼ਿਰ ਗੱਲ੍ਹਾਂ ਫ਼ੜ ਕੇ ਬਹਿ ਜਾਂਦੀ
ਜੇ ਕਰਦੀ ਪਰਵਾਹ
ਫ਼ਿਰ ਮੈਂ ਪਰਵਾਹ ਕਰਦੀ ਰਹਿ ਜਾਂਦੀ
ਜੇ ਸੁਣਦੀ ਲੋਕਾਂ ਦੀ
ਫ਼ਿਰ ਗੱਲ੍ਹਾਂ ਫ਼ੜ ਕੇ ਬਹਿ ਜਾਂਦੀ
♪
ਮੇਰੀ ਖ਼ੁਦ ਨਾ' ਹੀ ਚਲਦੀ ਐ race
ਮੈਂ ਫ਼ਿਕਰ ਦੁਨੀਆ ਦੀ ਕਿਉਂ ਕਰਾਂ?
ਵੱਖ ਚਲਣੇ ਨੂੰ ਚਾਹੀਦਾ ਐ ਦਮ
ਇਹਨਾਂ ਭੇੜਾਂ ਤੋਂ ਫ਼ਿਰ ਕਿਉਂ ਡਰਾਂ?
ਜਿਹੜੇ ਪਿੱਛੇ ਕਿਸੇ ਦੇ ਰਹਿਣਗੇ
ਗੱਲਾਂ ਉੱਡੀਆਂ ਸੱਚ ਮੰਨ ਲੈਣਗੇ
ਜੋ ਨੇ ਮੇਰੇ ਵਰਗੇ
ਨਾ ਕਰਦੇ ਪਰਵਾਹ ਲੋਕੀਂ ਕੀ ਕਹਿਣਗੇ
ਰੱਖੀ ਐ vibe ਐਦਾਂ
ਘੱਟ ਬੋਲ ਬਹੁਤ ਕੁਛ ਕਹਿ ਜਾਂਦੀ
ਜੇ ਕਰਦੀ ਪਰਵਾਹ
ਫ਼ਿਰ ਮੈਂ ਪਰਵਾਹ ਕਰਦੀ ਰਹਿ ਜਾਂਦੀ
ਜੇ ਸੁਣਦੀ ਲੋਕਾਂ ਦੀ
ਫ਼ਿਰ ਗੱਲ੍ਹਾਂ ਫ਼ੜ ਕੇ ਬਹਿ ਜਾਂਦੀ
ਜੇ ਕਰਦੀ ਪਰਵਾਹ
ਫ਼ਿਰ ਮੈਂ ਪਰਵਾਹ ਕਰਦੀ ਰਹਿ ਜਾਂਦੀ
ਜੇ ਸੁਣਦੀ ਲੋਕਾਂ ਦੀ
ਫ਼ਿਰ ਗੱਲ੍ਹਾਂ ਫ਼ੜ ਕੇ ਬਹਿ ਜਾਂਦੀ
Поcмотреть все песни артиста
Sanatçının diğer albümleri