Kishore Kumar Hits

Parvez Mehdi - Nitt De Vichhore Saada Sukh Chain şarkı sözleri

Sanatçı: Parvez Mehdi

albüm: Punjabi Mehfil, Vol. 3


(ਆਂ... ਹਾਂ)
(ਆ...)
(ਹਾਂ...)
ਆਪ ਵੰਝਾਂ ਕਿ ਮੈਂ ਕਾਸਦ ਖੱਲਾਂ?
ਲਿਖ ਚਿੱਠੀਆਂ ਹਾਲ਼ ਵੰਝਾਂਵਾ
ਆਪ ਵੰਝਾਂ ਕਿ ਮੈਂ ਕਾਸਦ ਖੱਲਾਂ?
ਲਿਖ ਚਿੱਠੀਆਂ ਹਾਲ਼ ਵੰਝਾਂਵਾ
ਪਾੜਕੇ ਚੋਲਾ ਲਾਜ ਵਾਲਾ
ਗੱਲ ਪ੍ਰੀਤ ਦੀ ਕਫ਼ਨੀ ਪਾਂਵਾ
ਜੋਗਣ ਹੋ ਕੇ ਭੇਸ ਵਟਾਂਵਾਂ
ਬੂਹੇ ਯਾਰ ਦੇ ਆ ਲੱਖ ਜਗਾਵਾਂ
ਆਪਣੀ ਪ੍ਰੀਤ ਮੈਂ ਤੋੜ ਨਿਭਾਵਾਂ
ਅੱਗੇ ਭਾਵਾਂ, ਮੂਲ ਨਾ ਭਾਵਾਂ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਨਿੱਤ ਦੇ ਵਿਛੋੜੇ
ਨਿੱਤ ਦੇ ਵਿਛੋੜੇ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਜਦੋਂ ਮਾਹੀ ਯਾਦ ਆਇਆ
ਜਦੋਂ ਮਾਹੀ ਯਾਦ ਆਇਆ
ਕੰਧੀ ਲੱਗ ਰੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਸਾਇਓਂ ਨੀ
ਸਾਇਓਂ ਨੀ ਇੱਕ ਭੁੱਲ ਮੈਂ ਕੀਤੀ
ਤੇ ਮੈਂ ਪੰਛੀ ਯਾਰ ਬਣਾਇਆ
ਪਾਂਵਾਂ ਚੋਰੀ, ਓਹ ਖਾਵੇ ਨਾਹੀਂ
ਮੈਂ ਤਾਂ ਤਣ ਦਾ ਮਾਸ ਖਵਾਇਆ
ਇੱਕ ਦਿਨ ਉੱਡਣੀ, ਐਸੀ ਉੱਡਿਆ
ਉੱਸ ਪਰਤ ਨਾ ਫੇਰਾ ਪਾਇਆ
ਨਿੱਤ ਦੇ ਵਿਛੋੜੇ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਜਦੋਂ ਮਾਹੀ ਯਾਦ ਆਇਆ
ਜਦੋਂ ਮਾਹੀ ਯਾਦ ਆਇਆ
ਕੰਧੀ ਲੱਗ ਰੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਮਾਹੀ ਲਾਈ ਲੱਗ ਹੋਇਆ
ਵੈਰੀ ਸਾਰਾ ਜੱਗ ਹੋਇਆ
ਮਾਹੀ ਲਾਈ ਲੱਗ ਹੋਇਆ
ਵੈਰੀ ਸਾਰਾ ਜੱਗ ਹੋਇਆ
ਵੈਰੀ ਸਾਰਾ ਜੱਗ ਹੋਇਆ, ਹੋਇਆ
ਸੱਸੀ ਤੱਸੀ ਵਿੱਚ ਮਾਰੂਥਲ ਦੇ
ਰਾਹ ਪੁੱਛਦੀ ਜੰਡ-ਕਰੀਰਾਂ
ਭੈੜੇ ਕੰਡੇ ਮੈਨੂੰ ਟੁਰਨ ਨਾ ਦੇਂਦੇ
ਮੇਰਾ ਭੋਚਣ ਕੀ ਤੋਲੇ ਲੀਰਾਂ?
ਕੱਲ੍ਹ ਸਾਂ ਮੈਂ ਬਾਦਸ਼ਾਹ ਮੁਲਕ ਦੀ
ਅੱਜ ਰਲ਼ ਗਈ ਸੰਗ ਫ਼ਕੀਰਾਂ
ਇਲਾਹੀ ਬਕਸ਼ਾ ਵਿਛੜਿਆ ਸੱਜਣਾਂ ਦੀਆਂ
ਹੁਣ ਮਾਫ਼ ਕਰੋ ਤਕਸੀਰਾਂ
ਮਾਹੀ ਲਾਈ ਲੱਗ ਹੋਇਆ
ਵੈਰੀ ਸਾਰਾ ਜੱਗ ਹੋਇਆ
ਮਾਹੀ ਲਾਈ ਲੱਗ ਹੋਇਆ
ਵੈਰੀ ਸਾਰਾ ਜੱਗ ਹੋਇਆ
ਹੰਜੂਆਂ ਦੀ ਨਦੀ ਵਿੱਚ
ਹੰਜੂਆਂ ਦੀ ਨਦੀ ਵਿੱਚ
ਦੁੱਖਾਂ ਸਾਨੂੰ ਰੋਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਜਦੋਂ ਮਾਹੀ ਯਾਦ ਆਇਆ
ਜਦੋਂ ਮਾਹੀ ਯਾਦ ਆਇਆ
ਕੰਧੀ ਲੱਗ ਰੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਰੋਸੇ ਤੇਰੇ ਮੁੱਕਣੇ ਨਹੀਂ
ਨੀਰ ਸਾਡੇ ਸੁੱਕਣੇ ਨਹੀਂ
ਰੋਸੇ ਤੇਰੇ ਮੁੱਕਣੇ ਨਹੀਂ
ਰੋਸੇ ਤੇਰੇ ਮੁੱਕਣੇ ਨਹੀਂ
ਰੋਸੇ(ਹਾਂ...)
ਰੋਸੇ ਤੇਰੇ ਮੁੱਕਣੇ ਨਹੀਂ
ਨੀਰ ਸਾਡੇ ਸੁੱਕਣੇ ਨਹੀਂ
ਬਖ਼ਸ਼ ਦੇਵੀਂ ਚੰਨ ਮਾਹੀ
ਬਖ਼ਸ਼ ਦੇਵੀਂ ਚੰਨ ਮਾਹੀ
ਬੋਲ਼ ਹੋ ਵੀ ਬੋਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਜਦੋਂ ਮਾਹੀ ਯਾਦ ਆਇਆ
ਕੰਧੀ ਲੱਗ ਰੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
(ਹਾਂ...)
ਰੋਸੇ ਤੇਰੇ ਮੁੱਕਣੇ ਨਹੀਂ
ਹੋ ਰੋਸੇ
ਹੋ ਰੋਸੇ ਤੇਰੇ ਮੁੱਕਣੇ ਨਹੀਂ ਹੋ ਹੋ
(ਹਾਂ... ਹੋ)
(ਹਾਂ...)
(ਹਾਂ...)
(ਹਾਂ... ਹੋ.)
(ਹੋ...)
ਰੋਸੇ ਤੇਰੇ ਮੁੱਕਣੇ ਨਹੀਂ
ਨੀਰ ਸਾਡੇ ਸੁੱਕਣੇ ਨਹੀਂ
ਬਖ਼ਸ਼ ਦੇਵੀਂ ਚੰਨ ਮਾਹੀ
ਬਖ਼ਸ਼ ਦੇਵੀਂ ਚੰਨ ਮਾਹੀ
ਬੋਲ ਹੋ ਵੀ ਬੋਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਜਦੋਂ ਮਾਹੀ ਯਾਦ ਆਇਆ
ਜਦੋਂ ਮਾਹੀ ਯਾਦ ਆਇਆ
ਕੰਧੀ ਲੱਗ ਰੋ ਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਮਾਹੀ ਲਾਈ ਲੱਗ ਹੋਇਆ
ਦਿਲਬਰ ਤੋਂ ਦਿਲ ਸਦਕੇ ਕੀਤਾ
ਦਿਲਬਰ!
(ਹਾਂ...)
(ਹਾਂ...)
(ਆ...)
ਦਿਲਬਰ ਤੋਂ ਦਿਲ ਸਦਕੇ ਕੀਤਾ
ਸ਼ਾਲਾ ਦਿਲਬਰ ਦੇ ਕੰਮ ਆਵੇ
ਜਾਨ ਮੰਗੇ ਤਾਂ ਮੈਂ ਜਾਨ ਵੀ ਦੇ ਸਾਂ
ਮੇਰੀ ਯਾਰ ਵੱਲੋਂ ਰਹਿ ਆਵੇ
ਮਾਹੀ ਲਾਈ ਲੱਗ ਹੋਇਆ
ਵੈਰੀ ਸਾਰਾ ਜੱਗ ਹੋਇਆ
ਗਲੀਆਂ ਦੇ ਕੱਖਾਂ ਵਾਂਗੂੰ
ਦੁੱਖਾਂ ਸਾਨੂੰ ਰੌਲਿਆ
ਨਿੱਤ ਦੇ ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਜਦੋਂ ਮਾਹੀ ਯਾਦ ਆਇਆ
ਜਦੋਂ ਮਾਹੀ ਯਾਦ ਆਇਆ
ਕੰਧੀ ਲੱਗ ਰੋ ਲਿਆ
ਨਿੱਤ, ਦੇ, ਵਿਛੋੜੇ ਸਾਡਾ
ਸੁੱਖ ਚੈਨ ਖੋ ਲਿਆ
ਸੁੱਖ ਚੈਨ ਖੋ ਲਿਆ
ਸੁੱਖ ਚੈਨ ਖੋ ਲਿਆ

Поcмотреть все песни артиста

Sanatçının diğer albümleri

Benzer Sanatçılar