ਭਾਵੇਂ ਤੋੜ-ਤੋੜ ਰਹੀਂ ਸੁੱਟਦਾ
ਸਾਡੇ ਬੁੱਲ੍ਹਾਂ 'ਚੋਂ ਨਾ ਸੀਹ ਨਿਕਲ਼ੂ
ਤੇਰੇ ਲਈ ਹਾਂ 'ਚ ਹਾਜ਼ਿਰ ਹਾਂ
ਨਾ ਕਦੇ ਵੀ ਤਾਂ ਨਹੀਂ ਨਿਕਲ਼ੂ
ਕੁਝ ਤੇਰੇ ਵੀ ਫ਼ਰਜ਼ ਬਣਦੇ
ਕੁਝ ਤੇਰੇ ਵੀ ਫ਼ਰਜ਼ ਬਣਦੇ
ਭਾਵੇਂ ਥੋੜ੍ਹੇ-ਬਹੁਤ ਸਮਝ ਲਈ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇਂ ਲੜਦਾ ਹਜ਼ਾਰ ਵਾਰ ਰਹੀਂ
ਇੱਕ ਤੇਰਾ ਨਾਂ ਲਿਖਾਇਆ ਰੂਹ 'ਤੇ
ਇੱਕ ਤੇਰਾ ਨਾਂ ਲਿਖਾਇਆ ਰੂਹ 'ਤੇ
ਗੱਲ ਦਿਲ ਵਾਲ਼ੀ ਦੂਰ ਹੋਈ ਆ
ਤੇਰੇ ਖਿਆਲਾਂ 'ਚ ਦਿਮਾਗ ਰੁਝਿਆ
ਉਂਜ ਸੁਝਦੀ ਨਾ ਗੱਲ ਕੋਈ ਆ
ਤੇਰੇ ਖਿਆਲਾਂ 'ਚ ਦਿਮਾਗ ਰੁਝਿਆ
ਉਂਜ ਸੁਝਦੀ ਨਾ ਗੱਲ ਕੋਈ ਆ
ਤਾਂਹੀ ਅੱਖਾਂ ਸਾਹਵੇਂ ਚਾਹੁੰਦੀ ਰੱਖਣਾ
ਅੱਖਾਂ ਸਾਹਵੇਂ ਚਾਹੁੰਦੀ ਰੱਖਣਾ
ਦੂਰੀ ਜਾਂਦੀ ਨਹੀਓਂ ਪਲ ਦੀ ਸਹੀ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇਂ ਲੜਦਾ ਹਜ਼ਾਰ ਵਾਰ ਰਹੀਂ
ਜਿੱਦਾਂ ਪਾਣੀ ਨਾ' ਕਿਨਾਰੇ (ਚੱਲਦੇ)
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇਂ ਲੜਦਾ ਹਜ਼ਾਰ ਵਾਰ ਰਹੀਂ
ਇੱਕ ਪਾਸੇ ਭਾਵੇਂ ਹੋ ਜਾਏ ਜੱਗ ਵੇ
ਇੱਕ ਪਾਸੇ ਭਾਵੇਂ ਹੋ ਜਾਏ ਜੱਗ ਵੇ
ਦੂਜੇ ਪਾਸੇ ਅਸੀਂ ਤੈਨੂੰ ਰੱਖ ਲੈਣਾ ਏ
ਨੱਥੂਮਾਜਰੇ, ਨਾ ਲੋੜ ਕਿਸੇ ਦੀ ਪੈਣੀ
ਜਦੋਂ ਵੀ ਤੂੰ ਸਾਡਾ ਪੱਖ ਲੈਣਾ ਏ
ਤੇਰੇ ਬਿਨਾਂ ਨਾ ਸਹਾਰਾ, ਬਿੰਦਰਾ
ਤੇਰੇ ਬਿਨਾਂ ਨਾ ਸਹਾਰਾ, ਬਿੰਦਰਾ
ਗੱਲ ਪੱਥਰ 'ਤੇ ਲੀਕ ਆਂ ਕਈ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇਂ ਲੜਦਾ ਹਜ਼ਾਰ ਵਾਰ ਰਹੀਂ
ਤੇਰੇ ਬਿਨਾਂ ਇੰਜ ਲੱਗੇ, ਸੱਜਣਾ
ਤੇਰੇ ਬਿਨਾਂ ਇੰਜ ਲੱਗੇ, ਸੱਜਣਾ
ਜਿਵੇਂ ਕਾਗ਼ਜ਼ਾਂ ਦੇ ਫ਼ੁੱਲ ਹੁੰਨੇ ਆਂ
ਜਦੋਂ ਪਿਆਰ ਨਾਲ਼ ਹੱਥ ਫ਼ੜਦੈ
ਅਸੀਂ ਹੀਰਿਆਂ ਦੇ ਤੁੱਲ ਹੁੰਨੇ ਆਂ
ਤੂੰ ਸਾਨੂੰ ਕਿੰਨਾ ਅਣਮੁੱਲਾ ਕਰਤਾ
ਕਿੰਨਾ ਅਣਮੁੱਲਾ ਕਰਤਾ
ਗੱਲ ਹਾਲੇ ਤਾਂਈਂ ਨਾ ਸਮਝ ਪਈ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇਂ ਲੜਦਾ ਹਜ਼ਾਰ ਵਾਰ ਰਹੀਂ
ਜਿੱਦਾਂ ਪਾਣੀ ਨਾ' ਕਿਨਾਰੇ ਚੱਲਦੇ
ਓਦਾਂ ਨਾਲ਼-ਨਾਲ਼ ਮੇਰੇ ਤੂੰ ਰਹੀਂ
Поcмотреть все песни артиста
Sanatçının diğer albümleri