Sippy Gill - Bekadraa (From "Bekadraa") şarkı sözleri
Sanatçı:
Sippy Gill
albüm: World Music Day 2022 Sippy Gill Hits
ਮਨਾ ਕੇ ਵੇਖ ਲਿਆ, ਹਸਾ ਕੇ ਵੇਖ ਲਿਆ
ਖੇਲ ਇਸ਼ਕੇ ਦਾ ਬਹੁਤ ਮੈਂ ਖੇਲ ਲਿਆ
ਰੱਬ ਜਾਣਦਾ ਐ ਅੱਗੇ ਕੀ ਹੋਵੇਗਾ
ਉਹਦੇ ਲਈ ਖੁਦ ਨੂੰ ਮਿਟਾ ਕੇ ਵੇਖ ਲਿਆ
ਮੈਂ ਵੀ ਵੇਖੂੰ ਮੇਰੇ ਬਾਝੋਂ ਕਿੰਨੇ ਦਿਨ
ਕਿੱਥੇ ਉਹ ਜਾਵੇਗਾ (ਕਿੱਥੇ ਉਹ ਜਾਵੇਗਾ)
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
♪
ਉਹ ਰੁੱਸਿਆ ਜਿੰਨੀ ਵਾਰੀ, ਹਰ ਵਾਰ ਮਨਾਇਆ ਮੈਂ
ਪਲਕਾਂ ਉੱਤੇ ਬਿਠਾ ਕੇ ਦਿਲਦਾਰ ਬਣਾਇਆ ਮੈਂ
♪
ਉਹ ਰੁੱਸਿਆ ਜਿੰਨੀ ਵਾਰੀ, ਹਰ ਵਾਰ ਮਨਾਇਆ ਮੈਂ
ਪਲਕਾਂ ਉੱਤੇ ਬਿਠਾ ਕੇ ਦਿਲਦਾਰ ਬਣਾਇਆ ਮੈਂ
ਉਹਦਾ ਹਰ ਇੱਕ ਬੋਲ ਹੱਸ ਕੇ ਮੈਂ ਜਰਿਆ
ਇੰਜ ਜਾਪੇ ਜਿਵੇਂ ਪਿਆਰ ਬਸ ਮੈਂ ਹੀ ਕਰਿਆ
(ਮੈਂ ਹੀ ਕਰਿਆ)
ਇਹ ਦੇਖਣਾ ਕਿ ਨਾਲ਼ ਮੇਰੇ ਉਹ ਰਹਿੰਦਾ
ਯਾ ਕਿਤੇ ਹੋਰ ਲਾਵੇਗਾ (ਹੋਰ ਲਾਵੇਗਾ)
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
♪
ਨਾ ਕਰੀਏ ਦੂਰ ਗਿਲੇ, ਦਿਲਾਂ ਵਿੱਚ ਫ਼ਰਕ ਤਾਂ ਪੈ ਜਾਂਦਾ
ਲੰਘ ਜਾਵੇ ਜੇ ਸਮਾਂ ਤਾਂ ਸੱਜਣ ਮੰਨ ਤੋਂ ਲੈ ਜਾਂਦਾ
♪
ਨਾ ਕਰੀਏ ਦੂਰ ਗਿਲੇ, ਦਿਲਾਂ ਵਿੱਚ ਫ਼ਰਕ ਤਾਂ ਪੈ ਜਾਂਦਾ
ਲੰਘ ਜਾਵੇ ਜੇ ਸਮਾਂ ਤਾਂ ਸੱਜਣ ਮੰਨ ਤੋਂ ਲੈ ਜਾਂਦਾ
ਰੁੱਸਣੇ ਦੀ ਯਾਰਾ ਇੱਕ ਹੱਦ ਹੁੰਦੀ ਐ
ਸੁੱਕੇ ਨੈਣਾਂ ਦੀ ਪਿਆਸ ਓਦੋਂ ਵੱਧ ਹੁੰਦੀ ਐ
(ਵੱਧ ਹੁੰਦੀ ਐ)
ਨਾਰਾਜ਼ਗੀ ਨੂੰ ਭੁੱਲਦਾ ਮੇਰੇ ਕਰਕੇ ਉਹ
ਯਾ ਮੈਨੂੰ ਭੁਲਾਵੇਗਾ? (ਮੈਨੂੰ ਭੁਲਾਵੇਗਾ)
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
♪
ਉਹ ਸੋਨਾ ਨਹੀਂ ਹੁੰਦੀ, ਹਰ ਚੀਜ਼ ਚਮਕਦੀ ਜੋ
ਤੂੰ ਉਹਦੇ ਵੱਲ ਤੁਰ ਜਾਵੇ, ਤੈਨੂੰ ਹੈ ਤੱਕਦੀ ਜੋ
♪
ਉਹ ਸੋਨਾ ਨਹੀਂ ਹੁੰਦੀ, ਹਰ ਚੀਜ਼ ਚਮਕਦੀ ਜੋ
ਤੂੰ ਉਹਦੇ ਵੱਲ ਤੁਰ ਜਾਵੇ, ਤੈਨੂੰ ਹੈ ਤੱਕਦੀ ਜੋ
ਇਹ ਦੁਨੀਆ ਚਲਾਕ, ਦਿਲ ਜੇਬਾਂ ਨਾ' ਜੁੜੇ
ਤੇਰੇ ਨਾਲ਼ ਬੁਰਾ ਨਾ ਹੋਵੇ, ਹੋਸ਼ ਰਹਿੰਦੇ ਨੇ ਉੜੇ
(ਰਹਿੰਦੇ ਨੇ ਉੜੇ)
ਗਲਤੀ ਦਾ ਅਹਿਸਾਸ ਹੋਣਾ Kailey ਨੂੰ
ਜਦ ਪਿਆਰ ਬੁਲਾਵੇਗਾ (ਪਿਆਰ ਬੁਲਾਵੇਗਾ)
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
ਜੇ ਉਹਨੂੰ ਮੇਰੇ ਨਾਲ਼ ਮੁਹੱਬਤ ਹੋਵੇਗੀ
ਉਹ ਆਪ ਆਵੇਗਾ
Поcмотреть все песни артиста
Sanatçının diğer albümleri