Kishore Kumar Hits

Satinder Sartaaj - Dil Gaunda Firda (From "Dil Gaunda Firda") şarkı sözleri

Sanatçı: Satinder Sartaaj

albüm: All Time Hits Satinder Sartaaj Birthday Special


ਮੁਸ਼ਕਿਲ ਜਿਹੀ ਬਣ ਗਈਂ ਕਾਫੀ ਸਾਨੂੰ
ਤੂੰ ਖਵਾਬ ਜੋ ਦਿਖਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਨਾ ਮਹਾਜਬੀਨ
ਹੋ ਮੁਸ਼ਕਿਲ ਜਿਹੀ ਬਣ ਗਈਂ ਕਾਫੀ ਸਾਨੂੰ
ਤੂੰ ਖਵਾਬ ਜੋ ਦਿਖਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਨਾ ਮਹਾਜਬੀਨ
ਤੈਨੂੰ ਤਾਂ ਪਤਾ ਵੀ ਨੀ ਹੋਣਾ
ਕੀ ਹਾਲ ਹੋਣਾ ਆਸ਼ਿਕਾ ਦੇ
ਜੇ ਕਿਧਰੇ ਮਿਲ ਗਈਂ ਇੱਤੇਫ਼ਾਕਾਂ
ਸਵਾਲ ਹੋਣੇ ਆਸ਼ਿਕਾ ਦੇ
ਸ਼ੋਖੀ ਅਦਾ ਤੇ ਦਿਲ ਰੂਬਈਆਂ
ਨੀ ਕੀ-ਕੀ ਸੀ ਮਿਲਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਓਦੋਂ ਨੀ ਸਾਨੂੰ ਪਤਾ ਲੱਗੀ
ਕੀ ਸੀਗੀ ਤੇਰੀ ਚਾਲ ਸੋਹਣੀਏ
ਸਾਡੇ ਤੇ ਕਰਕੇ ਜਾਦੂਗਾਰੀਆਂ
ਤੂੰ ਪਾਇਆ ਜੋ ਗੁਲਾਲ ਸੋਹਣੀਏ
ਨਸ਼ਾ ਸ਼ਰਾਬਾਂ ਤੋਂ ਵੀ ਗੂਹੜਾ
ਸ਼ਰੀਫਾਂ ਨੂੰ ਪਿਲਾਯਾ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਸਾਡੇ ਤਾਂ ਜ਼ਹਿਣਾ ਚ ਦਿਲਾਂ ਚ
ਵੱਸੀ ਐ ਮੁਸਕਾਨ ਕੀ ਕਹਾਂ
ਕਿੱਦਾਂ ਗੁਲਾਬੀ ਜਿਯਾ ਹੋਇਆ
ਓਦੋਂ ਤੋਂ ਇਹ ਜਹਾਨ ਕੀ ਕਹਾਂ
ਇੱਦਾਂ ਤਾਂ ਹੋ ਨੀ ਸਕਦਾ ਤੈਨੂੰ
ਨਾ ਚੇਤਾ ਹੋਵੇ ਆਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਇਕ ਗੱਲ ਤੇ ਦਿਲ ਤੋਂ ਨੇ ਸ਼ੁਕਰਾਨੇ
ਜੋ ਦਿੱਤੇ ਨੇ ਦੀਦਾਰ ਹੀਰੀਏ
ਸੁੰਨੇ ਖ਼ਿਆਲਾਂ ਵਾਲੇ ਬੇਲੇ
ਤੂੰ ਕਿੱਤੇ ਗੁਲਜ਼ਾਰ ਗੋਰੀਏ
ਅਸਲਾਂ ਤੋਂ ਪਿੱਛੋਂ ਇਹੋ ਦਿਲ ਵੀ
ਦਿਲਾਂ ਤੋਂ ਮੁਸਕੁਰਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਵੈਸੇ ਭੁਲੇਖੇ ਕਹਿੰਦੇ ਚੰਗੇ
ਸ਼ਾਇਰਾ ਨੂੰ ਕੰਮ ਲਾਈ ਰੱਖਦੇ
ਇਹ ਤਾਂ ਬੇਚਾਰੇ ਜੀ ਖ਼ਿਆਲਾਂ 'ਚ
ਦੁਨੀਆਂ ਸਜਾਞੀ ਰੱਖਦੇ
ਸਾਂਭੇ ਸਰਤਾਜ ਪੰਨਿਆਂ ਤੇ
ਆ ਤੇਰਾ ਸ਼ਰਮਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਹੋ ਮੁਸ਼ਕਿਲ ਜਿਹੀ ਬਣ ਗਈਂ ਕਾਫੀ ਸਾਨੂੰ
ਤੂੰ ਖਵਾਬ ਜੋ ਦਿਖਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ

Поcмотреть все песни артиста

Sanatçının diğer albümleri

Benzer Sanatçılar