ਕੂ-ਕੂ-ਕੂ-ਕੂ-ਕੂ-ਕੂ
ਕੋਇਲਾਂ ਕੂਕ ਦੀਆਂ
ਕੂ-ਕੂ-ਕੂ-ਕੂ-ਕੂ-ਕੂ
ਕੋਇਲਾਂ ਕੂਕ ਦੀਆਂ
ਬੰਨ੍ਹ ਸ਼ਗਨਾਂ ਦੇ ਗਾਨੇ
ਇਹ ਤਾਂ ਪਈਆਂ ਵੱਸ ਬੇਗਾਨੇ
ਟੁੱਟ ਗਏ ਸਖੀਆਂ ਨਾਲ਼ ਯਰਾਨੇ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
ਕੂ-ਕੂ-ਕੂ-ਕੂ-ਕੂ-ਕੂ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
ਹਾਂ ਗੋਰਾ ਰੰਗ ਲਿਸ਼ਕਾਂ ਮਾਰੇ
ਕੋਈ ਤਾਂ ਨਜ਼ਰ ਉਤਾਰੇ
ਕੋਈ ਤਾਂ ਨਜ਼ਰ ਉਤਾਰੇ
ਨੀਵੀਂ ਨਹੀਂ ਚੱਕਦੀ ਲਾਡੋ
ਅੱਖਾਂ ਵਿੱਚ ਹੱਸਦੀ ਲਾਡੋ
ਖੜ੍ਹ-ਖੜ੍ਹ ਕੇ ਵੇਖਣ ਸਾਰੇ
ਹਾਂ, ਵਾਰੀ ਮੈਂ ਵਾਰੀ, ਵਾਰੀ ਜਾਂਵਾ
ਪੈ ਪਲਕਾਂ ਦੀ ਥਾਂ
ਛੱਡ ਕੇ ਆਪਣਾ ਦੇਸ
ਇਹਨਾਂ ਤੁਰ ਜਾਣਾ ਪਰਦੇਸ
ਲਿਖਾ ਕੇ ਧੁਰੋਂ ਲਿਆਈਆਂ ਲੇਖ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
ਕੂ-ਕੂ-ਕੂ-ਕੂ-ਕੂ-ਕੂ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
ਹੋ ਕੁੜੀ ਦਾ ਦਿਲ ਨਹੀਂ ਲੱਗਦਾ
ਮਾਹੀਏ ਕੋਲ਼ ਛੇਤੀ ਜਾਣਾ
'ਡੀਕਾਂ ਵਿੱਚ ਲਾ ਰੱਖਿਆ ਏ
ਆਪਣਾ ਹਾਏ ਦਿਲ ਮਰਜਾਣਾ
ਮਹਿੰਦੀ ਨਾਲ਼ ਹੱਥ ਰੰਗਾਏ
ਅੱਖਰ ਓਹਦੇ ਨਾਂ ਦੇ ਪਾਏ
ਹਵਾ ਨਾਲ਼ ਗੱਲਾਂ ਕਰਦੇ
ਵਾਲਾਂ ਵਿੱਚ ਛੱਲੇ ਪਾਏ
ਵਾਰੀ ਮੈਂ ਵਾਰੀ, ਵਾਰੀ ਜਾਂਵਾ
ਅਰਸ਼ਾਂ ਤੋਂ ਉੱਚੇ ਅੱਜ ਚਾਅ
ਛੱਡ ਕੇ ਆਪਣਾ ਦੇਸ
ਇਹਨਾਂ ਤੁਰ ਜਾਣਾ ਪਰਦੇਸ
ਲਿਖਾ ਕੇ ਧੁਰੋਂ ਲਿਆਈਆਂ ਲੇਖ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
ਕੂ-ਕੂ-ਕੂ-ਕੂ-ਕੂ-ਕੂ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
ਕੂ-ਕੂ-ਕੂ-ਕੂ-ਕੂ-ਕੂ
ਕੋਇਲਾਂ ਕੂਕ ਦੀਆਂ
ਸ਼ਾਵਾ ਕੋਇਲਾਂ ਕੂਕ ਦੀਆਂ
Поcмотреть все песни артиста
Sanatçının diğer albümleri