ਅਸੀਂ ਰੂਹਾਂ ਦੀ ਦਿੱਤੀ ਸੀ ਦਾਵੇਦਾਰੀ
ਤੇ ਖੌਰੇ ਕੀ ਗੁਨਾਹ ਹੋ ਗਿਆ?
ਇੱਕੋ ਜ਼ਿੰਦਗੀ ਦਾ ਖ਼ਾਬ ਸੀ ਸਜਾਇਆ
ਕਿ ਓਹੋ ਵੀ ਤਬਾਹ ਹੋ ਗਿਆ
ਪੀੜਾਂ ਗੁੱਝੀਆਂ 'ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤਾਂ ਜਿੱਦਾਂ ਯਾਦ ਨਹੀਂ ਰਹੇ
ਓਹਦੇ ਨਾਲ਼ ਜਿਹੜੇ ਰੰਗ ਸੀ ਜਹਾਨ ਦੇ
ਓਦਾਂ ਦੇ ਓਹਦੇ ਬਾਅਦ ਨਹੀਂ ਰਹੇ
ਪੀੜਾਂ ਗੁੱਝੀਆਂ 'ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤਾਂ ਜਿੱਦਾਂ ਯਾਦ ਨਹੀਂ ਰਹੇ
ਓਹਦੇ ਨਾਲ਼ ਜਿਹੜੇ ਰੰਗ ਸੀ ਜਹਾਨ ਦੇ
ਓਦਾਂ ਦੇ ਓਹਦੇ ਬਾਅਦ ਨਹੀਂ ਰਹੇ
♪
ਇੱਕ ਚੀਸ ਦੀਆਂ ਲੱਗ ਗਈਆਂ ਚੇਟਕਾਂ
ਬਾਕੀ ਹੋਰ ਕਿਸੇ ਪਾਸੇ ਨਹੀਓਂ ਝਾਕਦੇ
ਵੈਸੇ ਆਸਾਂ ਨੇ ਵੀ ਕੀਤੀਆਂ ਸੀ ਕੋਸ਼ਸ਼ਾਂ
ਇਹਨੇ ਦਿੱਤੇ ਨਹੀਂ ਜਵਾਬ ਓਹਦੀ ਹਾਕ ਦੇ
ਇਹਨਾਂ ਖਿਆਲਾਂ ਨੂੰ ਤਾਂ ਭੁੱਲੀਆਂ ਉਡਾਰੀਆਂ
ਪਰਿੰਦੇ ਤਾਂ ਆਜ਼ਾਦ ਨਹੀਂ ਰਹੇ
ਓਹਦੇ ਨਾਲ਼ ਜਿਹੜੇ ਰੰਗ ਸੀ ਜਹਾਨ ਦੇ
ਓਦਾਂ ਦੇ ਓਹਦੇ ਬਾਅਦ ਨਹੀਂ ਰਹੇ
ਪੀੜਾਂ ਗੁੱਝੀਆਂ 'ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤਾਂ ਜਿੱਦਾਂ ਯਾਦ ਨਹੀਂ ਰਹੇ
♪
ਹੁਣ ਮਹਿਕ ਦਾ ਕਦੇ ਨਹੀਂ ਗੇੜਾ ਵੱਜਦਾ
ਹੁਣ ਕੋਇਲ ਕਦੇ ਨਹੀਂ ਆਵਾਜ਼ਾਂ ਮਾਰਦੀ
ਪੱਤਝੜ ਤੇ ਖਿਜ਼ਾਵਾਂ ਡੇਰਾ ਮੱਲਿਆ
ਹੁਣ ਬਣਦੀ ਨਹੀਂ ਫੁੱਲਾਂ ਨਾਲ਼ ਬਹਾਰ ਦੀ
ਰੁੱਤਾਂ ਰੁੱਸੀਆਂ ਜਦੋਂ ਤੋਂ ਬਾਗਾਂ ਨਾਲ਼ ਓਹ
ਉਦਾਸੀ 'ਚ ਆਬਾਦ ਨਹੀਂ ਰਹੇ
ਓਹਦੇ ਨਾਲ਼ ਜਿਹੜੇ ਰੰਗ ਸੀ ਜਹਾਨ ਦੇ
ਓਦਾਂ ਦੇ ਓਹਦੇ ਬਾਅਦ ਨਹੀਂ ਰਹੇ
ਪੀੜਾਂ ਗੁੱਝੀਆਂ 'ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤਾਂ ਜਿੱਦਾਂ ਯਾਦ ਨਹੀਂ ਰਹੇ
♪
ਇੱਕ ਸਦਮਾਂ ਹੀ ਬੇਲੀ ਬੱਸ ਰਹਿ ਗਿਆ
ਜਦੋਂ ਮਹਿਰਮਾਂ ਦੇ ਨਾਲੋਂ ਪਈਆਂ ਦੂਰੀਆਂ
ਸ਼ੌਕ ਨਾਲ਼ ਵੀ ਓਹਦੋਂ ਦਾ ਨਾਤਾ ਤੋੜਿਆ
ਨੇੜੇ ਜਦੋਂ ਦੀਆਂ ਹੋਈਆਂ ਮਜਬੂਰੀਆਂ
ਖ਼ੁਸ਼ੀ ਮਨਫੀ ਹੋਈ ਏ ਜੋ ਮਿਜ਼ਾਜ਼ ਚੋਂ
ਤੇ ਦਿਲ ਓੰਨੇ ਸ਼ਾਦ ਨਹੀਂ ਰਹੇ
ਓਹਦੇ ਨਾਲ਼ ਜਿਹੜੇ ਰੰਗ ਸੀ ਜਹਾਨ ਦੇ
ਓਦਾਂ ਦੇ ਓਹਦੇ ਬਾਅਦ ਨਹੀਂ ਰਹੇ
ਪੀੜਾਂ ਗੁੱਝੀਆਂ 'ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤਾਂ ਜਿੱਦਾਂ ਯਾਦ ਨਹੀਂ ਰਹੇ
♪
ਸਾਡੇ ਆਪਣੇ ਹਵਾਸ ਨਹੀਓਂ ਹੋਸ਼ 'ਚ
ਅਸੀਂ ਕਿਸੇ ਨੂੰ ਕੀ ਦੇਣੀਆਂ ਸਲਾਹਾਂ ਜੀ!
ਅਸੀਂ ਸੋਜ਼ 'ਚ ਲਪੇਟੀ ਸਰਤਾਜਗੀ
ਸਾਨੂੰ ਖ਼ੁਦ ਨੂੰ ਵਿਸਰ ਗਈਆਂ ਰਾਹਾਂ ਜੀ
ਜਿਹੜੇ ਹੋਰਾਂ ਨੂੰ ਦਿੰਦੇ ਸੀ ਮੱਤਾਂ ਹੁਣ ਤਾਂ
ਅਸੀਂ ਓਹ ਉਸਤਾਦ ਨਹੀਂ ਰਹੇ
ਓਹਦੇ ਨਾਲ਼ ਜਿਹੜੇ ਰੰਗ ਸੀ ਜਹਾਨ ਦੇ
ਓਦਾਂ ਦੇ ਓਹਦੇ ਬਾਅਦ ਨਹੀਂ ਰਹੇ
ਪੀੜਾਂ ਗੁੱਝੀਆਂ 'ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤਾਂ ਜਿੱਦਾਂ ਯਾਦ ਨਹੀਂ ਰਹੇ
Поcмотреть все песни артиста
Sanatçının diğer albümleri