ਆਹ ਦੇਖ਼ ਰੌਣਕਾਂ ਲਾਈਆਂ ਨੇ
ਅੱਜ ਚਾਨਣੀਆਂ ਮੰਗਵਾਈਆਂ ਨੇ
ਭੰਗ ਪੀ ਲਈ ਭੌਰ ਸ਼ੌਦਾਈਆਂ ਨੇ
ਕਲੀਆਂ ਨੂੰ ਟਿੱਚਰ ਕੀਤੀ ਏ
ਜੋ ਹੱਥ ਕਦੀ ਨਾ ਲਾਉਂਦੇ ਸੀ
ਜੋ ਹੱਥ ਕਦੀ ਨਾ ਲਾਉਂਦੇ ਸੀ
ਦੂਰੋਂ ਹੀ ਨਾਂਹ ਫਰਮਾਉਂਦੇ ਸੀ
ਅੱਜ ਓਹਨਾਂ ਨੇ ਵੀ ਪੀਤੀ ਏ
ਚੱਲ ਨੱਚੀਏ ਨਾਚ ਅਨੋਖਾ
ਓ ਚੱਲ ਨੱਚੀਏ ਨਾਚ ਅਨੋਖਾ
ਹੁਣ ਲੇਖਾਂ ਨੂੰ ਦੇ ਕੇ ਧੋਖਾ
ਕਿ ਰੰਗ ਸੁੱਟੀਏ ਫਿੱਕਿਆਂ ਚਾਵਾਂ ਤੇ
ਕੁੱਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਦਿਲੀ ਨਾਲ਼ ਭਰਿਆ ਦੀ
ਜੋ ਦਸਤਖ਼ ਕਰਨ ਹਵਾਂਵਾਂ ਤੇ
ਲੁੱਕ-ਛੁੱਪ ਕੇ ਰਿਹਾ ਨਿਹਾਰ ਕੋਈ
ਬਿਨ ਕਹੇ ਕਰੇ ਇਜ਼ਹਾਰ ਕੋਈ
ਆਹ ਫ਼ਕਰ ਜਹੇ ਨਾਲ਼ ਨਾਰ ਕੋਈ
ਅੱਜ ਮੁਹੱਬਤ ਗਾਉਂਦੀ ਏ
ਫ਼ਿਰ ਆਖੇ ਸਖੀ ਸਹੇਲੀ ਨੂੰ
(ਆਖੇ ਸਖੀ ਸਹੇਲੀ ਨੂੰ)
ਫ਼ਿਰ ਆਖੇ ਸਖੀ ਸਹੇਲੀ ਨੂੰ
ਜਾ ਕਹਿਦੇ ਸਾਡੇ ਬੇਲੀ ਨੂੰ
ਤੇਰੀ ਯਾਦ ਸ਼ਾਮ ਨੂੰ ਆਉਂਦੀ ਏ
ਚੱਲ ਨੱਚੀਏ ਨਾਚ ਅਨੋਖਾ
(ਨੱਚੀਏ ਨਾਚ ਅਨੋਖਾ)
ਚੱਲ ਨੱਚੀਏ ਨਾਚ ਅਨੋਖਾ
ਵੇ ਚੱਲ ਨੱਚੀਏ ਨਾਚ ਅਨੋਖਾ
ਹੁਣ ਲੇਖਾਂ ਨੂੰ ਦੇ ਕੇ ਧੋਖਾ
ਵੇ ਰੰਗ ਸੁੱਟੀਏ ਫਿੱਕਿਆਂ ਚਾਵਾਂ ਤੇ
ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਦਿਲੀ ਨਾਲ਼ ਭਰਿਆ ਦੀ
ਜੋ ਦਸਤਖ਼ ਕਰਨ ਹਵਾਂਵਾਂ ਤੇ
ਯਾਰੀ ਨੂੰ ਲੋਰ ਚੜਾਉਣ ਦੀਆਂ
ਤੇ ਮਿਲਕੇ ਜਲਸੇ ਲਾਉਣ ਦੀਆਂ
ਆ ਖਿੜਕੇ ਪੈਲਾਂ ਪਾਉਣ ਦੀਆਂ
ਮੋਰਾਂ ਨੇ ਯੁਕਤਾਂ ਦੱਸੀਆਂ ਨੇ
ਜਦ ਠੇਡਾ ਖਾ ਕੇ ਕਾਂ ਡਿੱਗਿਆ
ਹੋ ਜਦ ਠੇਡਾ ਖਾ ਕੇ ਕਾਂ ਡਿੱਗਿਆ
ਓਹਨੂੰ ਸੁੱਟਿਆ ਏ ਓਹ ਤਾਂ ਡਿੱਗਿਆ
ਇਹ ਦੇਖਕੇ ਘੁੱਗੀਆਂ ਹੱਸੀਆਂ ਨੇ
ਅੱਜ ਨੱਚੀਏ ਨਾਚ ਅਨੋਖਾ
(ਨੱਚੀਏ ਨਾਚ ਅਨੋਖਾ)
ਅੱਜ ਨੱਚੀਏ ਨਾਚ ਅਨੋਖਾ
ਹੁਣ ਲੇਖਾ ਨੂੰ ਦੇ ਕੇ ਧੋਖਾ
ਕਿ ਰੰਗ ਸੁੱਟੀਏ ਫਿੱਕਿਆਂ ਚਾਵਾਂ ਤੇ
ਕੁੱਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਦਿਲੀ ਨਾਲ਼ ਭਰਿਆ ਦੀ
ਜੋ ਦਸਤਖ਼ ਕਰਨ ਹਵਾਂਵਾਂ ਤੇ
ਇੱਕ ਦਮ ਦਿਲ ਬੜੇ ਉਦਾਸ ਹੋਏ
ਜਦ ਵਿਛੜਨ ਦੇ ਅਹਿਸਾਸ ਹੋਏ
ਅੱਖੀਆਂ ਵਿੱਚ ਗਮ ਦੇ ਵਾਸ ਹੋਏ
ਐਹ ਵਕ਼ਤ ਹੱਥਾਂ ਚੋਂ ਕਿਰ ਜਾਣਾ
ਓ ਚੁੰਨੀਆਂ ਨੂੰ ਲੱਗ ਜਾਏ ਗੋਟਾ
ਜੇ ਕਲੀਆਂ ਤੋਂ ਬਣ ਜਾਏ ਜੋਟਾ ਫ਼ਿਰ
ਚੁੰਨੀਆਂ ਨੂੰ ਲੱਗ ਜਾਏ ਗੋਟਾ
ਜੇ ਕਲੀਆਂ ਤੋਂ ਬਣ ਜਾਏ ਜੋਟਾ
ਫ਼ਿਰ ਅਸੀਂ ਮੁੜ ਵਸਲਾਂ ਵਿੱਚ ਘਿਰ ਜਾਣਾ
ਫ਼ਿਰ ਨੱਚੀਏ ਨਾਚ ਅਨੋਖਾ
ਮੌਸਮ ਵੀ ਹੋ ਜਾਣ ਸ਼ਾਦ ਕਿਤੇ
ਦਿਲ ਸੁੰਨੇ ਹੋਣ ਆਬਾਦ ਕਿਤੇ
ਲਫ਼ਜ਼ਾਂ ਨੇ ਹੋ ਜਾਣ ਯਾਦ ਕਿਤੇ
ਦਿਲਦਾਰ ਤਿਆਰੀ ਕਰ ਲਈ ਏ
ਇਹ ਇਸ਼ਕ ਦੀ ਬੱਦਲੀ ਮਰਜਾਣੀ(ਮਰਜਾਣੀ)
ਇਹ ਇਸ਼ਕ ਦੀ ਬੱਦਲੀ ਮਰਜਾਣੀ
ਫ਼ਿਰ ਮਗ਼ਜ਼,ਚ ਆ ਕੇ ਵਰ੍ਹ ਜਾਣੀ
ਆ ਜਸ਼ਨ,ਚ ਇਸ ਨੂੰ ਵਰ੍ਹ ਲਈਏ
ਖ਼ੁਸ਼ੀਆਂ ਦਾ ਖੁੱਲ੍ਹ ਜਾਏ ਖੋਖਾ
ਖ਼ੁਸ਼ੀਆਂ ਦਾ ਖੁੱਲ੍ਹ ਜਾਏ ਖੋਖਾ
ਫ਼ਿਰ ਆਹ ਲੁਤਫ਼ ਹੋ ਜਾਏ ਚੋਖਾ
ਕਿ ਖੁਸ਼ਬੋਵਾਂ ਡੁੱਲ੍ਹ ਜਾਣ ਰਾਹਵਾਂ ਤੇ
ਲਾ ਮਹਿਫ਼ਿਲ ਰੂਹਾਂ ਖ਼ਰੀਆਂ ਦੀ
ਸ਼ਹਿਜ਼ਾਦਿਆਂ ਦੀ ਤੇ ਪਰੀਆਂ ਦੀ
ਫਿਰਦੌਸ ਵਰਗੀਆਂ ਥਾਂਵਾਂ ਤੇ
ਚੱਲ ਨੱਚੀਏ ਨਾਚ ਅਨੋਖਾ
ਚੱਲ ਨੱਚੀਏ ਨਾਚ ਅਨੋਖਾ
ਹੁਣ ਲੇਖਾ ਨੂੰ ਦਈਏ ਧੋਖਾ
ਕਿ ਰੰਗ ਸੁੱਟੀਏ ਫਿੱਕਿਆਂ ਚਾਵਾਂ ਤੇ
ਕੁੱਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਦਿਲੀ ਨਾਲ਼ ਭਰਿਆ ਦੀ
ਜੋ ਦਸਤਖ਼ ਕਰਨ ਹਵਾਂਵਾਂ ਤੇ
ਹੇ, ਹੇ, ਹੇ, ਹੇ, ਹੇ
Поcмотреть все песни артиста
Sanatçının diğer albümleri