ਅੱਧੀ-ਅੱਧੀ ਰਾਤ ਮੇਰੀ ਅੱਖ ਖੁੱਲ੍ਹ ਜਾਵੇ
ਯਾਦ ਤੇਰੀ ਸੀਨੇ ਵਿਚ ਖਿੱਚ ਜਿਹੀ ਪਾਵੇ
ਦੱਸ ਫਿਰ ਮੈਨੂੰ ਹੁਣ ਨੀਂਦ ਕਿਵੇਂ ਆਵੇ, ਸੋਹਣਿਆ?
ਲੈਕੇ ਤੇਰਾ ਨਾਮ ਦਿਲ ਅਰਜ਼ਾਂ ਗੁਜ਼ਾਰੇ
ਅੱਖੀਆਂ ਦੇ ਅੱਥਰੂ ਵੀ ਸੁੱਕ ਗਏ ਨੇ ਸਾਰੇ
ਤੈਨੂੰ ਭੁੱਲ ਜਾਣ ਵਾਲ਼ੇ ਦਿਸਦੇ ਨਾ ਚਾਰੇ, ਸੋਹਣਿਆ
ਵੇ ਦੱਸ ਕੀ ਕੁਸੂਰ ਮੈਥੋਂ ਹੋਇਆ
ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ
ਵੇ ਦਿਲ ਮਜਬੂਰ ਕਿਉਂ ਹੋਇਆ?
ਇੱਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਇੱਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਤਰਲੇ ਕਰਾਂ, ਜ਼ਿਦ 'ਤੇ ਅੜਾ
ਮੰਨਦਾ ਹੀ ਨਹੀਂ ਦਿਲ, ਕੀ ਕਰਾਂ?
ਹਰ ਵਾਰ ਇਹ ਧੜਕੇ ਜਦੋਂ
ਲੈਂਦਾ ਰਵੇ ਇੱਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ
ਤੱਕਦਾ ਫਿਰੇ ਤੇਰੀ ਰਾਹ
ਇੱਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
Поcмотреть все песни артиста
Sanatçının diğer albümleri