MixSingh in the house
♪
ਕੰਮ ਦੀਆਂ ਫ਼ਿਰ ਕਿਹੜਾ offer ਆਉਣੀਆਂ ਨਈਂ
ਇਹ ਜੋ ਲੰਘ ਰਹੀਆਂ ਨੇ ਉਮਰਾਂ, ਆਉਣੀਆਂ ਨਈਂ
ਮੈਂ ਤਿਆਰ ਰਵਾਂ ਤੇ ਆਵੇ ਤੂੰ
ਕਿਤੇ date 'ਤੇ ਲੈਕੇ ਜਾਵੇ ਤੂੰ
ਕਦੇ ਰਾਤ ਨੂੰ ਗੇੜੀ 'ਤੇ ਜਾਈਏ
ਮੈਨੂੰ ice cream ਖਵਾਵੇ ਤੂੰ
ਛੋਟੀਆਂ ਗੱਲਾਂ ਨਾਲ
ਮੇਰਾ ਦਿਲ ਭਰ ਜਾਊਗਾ ਸਾਰਾ
ਕੰਮ ਤਾਂ ਹੁੰਦੇ ਹੀ ਰਹਿਣੇ (ਹੁੰਦੇ ਹੀ ਰਹਿਣੇ)
ਕਦੇ ਪਿਆਰ ਵੀ ਕਰ ਲੈ, ਯਾਰਾ
ਕੰਮ ਤਾਂ ਹੁੰਦੇ ਹੀ ਰਹਿਣੇ (ਹੁੰਦੇ ਹੀ ਰਹਿਣੇ)
ਕਦੇ ਪਿਆਰ ਵੀ ਕਰ ਲੈ, ਯਾਰਾ
ਕੰਮ ਤਾਂ ਹੁੰਦੇ ਹੀ ਰਹਿਣੇ (ਹੁੰਦੇ ਹੀ ਰਹਿਣੇ)
♪
ਸਾਰਾ ਦਿਨ ਕਦੇ ਕੱਠੇ ਘਰੇ ਲੰਘਾਈਏ, ਹਾਏ
ਨਾ ਕੋਈ ਆਵੇ, ਨਾ ਹੀ ਕਿਸੇ ਦੇ ਜਾਈਏ, ਹਾਏ
ਸਾਰਾ ਦਿਨ ਕਦੇ ਕੱਠੇ ਘਰੇ ਲੰਘਾਈਏ, ਹਾਏ
ਨਾ ਕੋਈ ਆਵੇ, ਨਾ ਹੀ ਕਿਸੇ ਦੇ ਜਾਈਏ, ਹਾਏ
ਠੰਡ 'ਚ ਦੇ ਦਿਆ ਕਰ ਤੂੰ ਚਾਹ
ਮੇਰੇ ਮੂੰਹ ਦੇ ਵਿੱਚ ਤੂੰ ਬੁਰਕੀਆਂ ਪਾ
ਜਿੱਥੇ ਤੂੰ ਅਕਸਰ ਜਾਨਾ ਏ
ਉਥੇ ਮੱਥਾ ਟੇਕਣ ਲੈਕੇ ਜਾ
ਕਿੰਨੇ ਸੋਹਣੇ ਆਪਾਂ
ਕਿੰਨਾ ਸੋਹਣਾ ਹੋਵੇ ਗੁਜ਼ਾਰਾ
ਕੰਮ ਤਾਂ ਹੁੰਦੇ ਹੀ ਰਹਿਣੇ (ਹੁੰਦੇ ਹੀ ਰਹਿਣੇ)
ਕਦੇ ਪਿਆਰ ਵੀ ਕਰ ਲੈ, ਯਾਰਾ
ਕੰਮ ਤਾਂ ਹੁੰਦੇ ਹੀ ਰਹਿਣੇ (ਹੁੰਦੇ ਹੀ ਰਹਿਣੇ)
ਕਦੇ ਪਿਆਰ ਵੀ ਕਰ ਲੈ, ਯਾਰਾ
ਕੰਮ ਤਾਂ ਹੁੰਦੇ ਹੀ ਰਹਿਣੇ (ਹੁੰਦੇ ਹੀ ਰਹਿਣੇ)
♪
ਬਸ ਜਿਉਂਦੇ-ਜੀ ਹੀ ਤੇਰੇ ਨਾਲ਼ ਰਹਿਣਾ
ਤੇਰੇ ਤੋਂ ਬਿਣਾਂ ਸੋਚਿਆ ਹੀ ਨਈਂ
ਮੁਮਤਾਜ ਨੇ ਤਾਜ ਤੋਂ ਕੀ ਲੈਣਾ
ਵੇ ਜਿਹੜਾ ਕਦੇ ਦੇਖਿਆ ਹੀ ਨਈਂ?
ਮੁਮਤਾਜ ਨੇ ਤਾਜ ਤੋਂ ਕੀ ਲੈਣਾ
ਵੇ ਜਿਹੜਾ ਕਦੇ ਦੇਖਿਆ ਹੀ ਨਈਂ?
ਦੋ ਘੜੀਆਂ ਮੇਰੇ ਕੋਲ਼ ਵੀ ਬਹਿ ਲਿਆ ਕਰ
ਕਦੇ-ਕਦੇ ਸੋਹਣਿਆ ਵੇ ਛੁੱਟੀ ਲੈ ਲਿਆ ਕਰ
ਦੋ ਘੜੀਆਂ ਮੇਰੇ ਕੋਲ਼ ਵੀ ਬਹਿ ਲਿਆ ਕਰ
ਕਦੇ-ਕਦੇ ਸੋਹਣਿਆ ਵੇ ਛੁੱਟੀ ਲੈ ਲਿਆ ਕਰ
ਕਦੇ ਘਰੇ time 'ਤੇ ਆਇਆ ਕਰ
ਮੇਰੇ ਨਾਲ਼ ਸ਼ਾਮ ਲੰਘਾਇਆ ਕਰ
ਬਾਹਰ ਤਾਂ ਖਾਂਦਾ ਹੀ ਰਹਿਨੈ ਵੇ
ਮੇਰੇ ਨਾਲ਼ ਰੋਟੀ ਖਾਇਆ ਕਰ
ਤੂੰ ਮੇਰਾ ਹੀ Babbu ਰਹਿਣਾ ਏ
ਬੇਸ਼ੱਕ ਜੱਗ ਜਿੱਤ ਲਈਂ ਸਾਰਾ
ਕਦੇ ਪਿਆਰ ਵੀ ਕਰ ਲੈ, ਯਾਰਾ
ਕਦੇ ਪਿਆਰ ਵੀ ਕਰ ਲੈ, ਯਾਰਾ
ਕੰਮ ਤਾਂ ਹੁੰਦੇ ਹੀ ਰਹਿਣੇ
(ਕੰਮ ਤਾਂ ਹੁੰਦੇ ਹੀ ਰਹਿਣੇ)
Поcмотреть все песни артиста
Sanatçının diğer albümleri