ਵੇ ਮੈਂ ਤੇਰੀ ਹੋ ਗਈ ਆਂ
ਤੂੰ ਮੈਨੂੰ ਰੋਣ ਨਾ ਦੇਵੀਂ
ਵੇ ਮੈਂ ਤੇਰੀ ਹੋ ਗਈ ਆਂ
ਤੂੰ ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਝੂ ਚੋਣ ਨਾ ਦੇਵੀਂ
ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿ ਲਾਂਗੀ
ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿ ਲਾਂਗੀ
ਮਾਹੀਆ, ਤੂੰ ਵਾਦਾ ਕਰ
ਮਾਹੀਆ, ਤੂੰ ਵਾਦਾ ਕਰ ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ
ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਝੂ ਚੋਣ ਨਾ ਦੇਵੀਂ
ਹੋ, ਮੇਰੀ ਸੁਬਹ ਵੀ ਤੂਹੀਓਂ ਏ
ਤੇ ਤੂਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ
ਉਹ ਤੇਰਾ ਨਾਮ ਏ
ਹੋ, ਮੇਰੀ ਸੁਬਹ ਵੀ ਤੂਹੀਓਂ ਏ
ਤੂਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ
ਉਹ ਤੇਰਾ ਨਾਮ ਏ
ਕਠਪੁਤਲੀ ਤੇਰੀ ਮੈਂ
ਜਿਵੇਂ ਮਰਜ਼ੀ ਖੇਡ ਲਵੀਂ
ਤੇਰੇ ਲਈ ਲੜ ਜੂੰ ਰੱਬ ਨਾਲ
ਅਜ਼ਮਾ ਕੇ ਵੇਖ ਲਵੀਂ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵੱਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵੱਸਦਾ
ਮਾਹੀਆ, ਤੂੰ ਵਾਦਾ ਕਰ
ਮਾਹੀਆ, ਤੂੰ ਵਾਦਾ ਕਰ ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ
ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਝੂ ਚੋਣ ਨਾ ਦੇਵੀਂ
ਹਾਏ, ਤੇਰੇ ਲਈ ਜੱਗ ਛੱਡਿਆ
ਤੂੰ ਮੈਨੂੰ ਨਾ ਛੱਡ ਦੇਵੀਂ
ਇਹ ਇਸ਼ਕ ਦੇ ਬਾਗ਼ਾਂ 'ਚ
ਨਾ ਕਰ ਤੂੰ ਅੱਡ ਦੇਵੀਂ
ਤੇਰੇ ਲਈ ਜੱਗ ਛੱਡਿਆ
ਤੂੰ ਮੈਨੂੰ ਨਾ ਛੱਡ ਦੇਵੀਂ
ਇਹ ਇਸ਼ਕ ਦੇ ਬਾਗ਼ਾਂ 'ਚ
ਨਾ ਕਰ ਤੂੰ ਅੱਡ ਦੇਵੀਂ
ਕੰਡਿਆਂ 'ਤੇ ਨਚਾ ਲਈ ਤੂੰ
ਨਾ ਸੀ ਕਰੁ, ਸੋਹਣੇ
ਤਾਂ ਵੀ ਮੈਂ ਹੱਸ-ਹੱਸ ਕੇ
"ਜੀ, ਜੀ" ਕਰੁ, ਸੋਹਣੇ
ਮੇਰੇ ਤੇਰੇ ਨਾਲ ਨੇ ਚਾਅ, ਸੱਜਣਾਂ
ਤੂੰ ਮੰਜ਼ਿਲ, ਤੂਹੀਓਂ ਰਾਹ, ਸੱਜਣਾਂ
ਮੇਰੇ ਤੇਰੇ ਨਾਲ ਨੇ ਚਾਅ, ਸੱਜਣਾਂ
ਤੂੰ ਮੰਜ਼ਿਲ, ਤੂਹੀਓਂ ਰਾਹ, ਸੱਜਣਾਂ
ਮਾਹੀਆ, ਤੂੰ ਵਾਦਾ ਕਰ
ਮਾਹੀਆ, ਤੂੰ ਵਾਦਾ ਕਰ ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ
ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਝੂ ਚੋਣ ਨਾ ਦੇਵੀਂ
Поcмотреть все песни артиста
Sanatçının diğer albümleri