Ikky - Akh Rakhdi şarkı sözleri
Sanatçı:
Ikky
albüm: Say My Name
Hi, this is your soon to be ex-girlfriend
If you don't return my call within 0.5 seconds
Thank you very much, goodbye (man like Ikky)
♪
ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਲੜ ਪੈਂਦੀ ਆ ਸਹੇਲੀਆਂ ਨਾ' ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, uh)
ਜੱਟਾਂ ਦੀ ਕੁੜੀ ਦਾ ਦਿਲ਼ ਆਇਆ ਯਾਰ 'ਤੇ (no)
ਹਿੰਡ ਉੱਤੇ ਬੈਠੀ ਦੇਖੀ ਕਹਿਣੇ ਨਾਰ ਦੇ (what?)
ਪੱਖ 'ਚ ਹੁੰਗਾਰੇ ਕੱਲੀ ਚਾਹੁੰਦੀ ਪਿਆਰ ਦੇ
ਤੇ ਨਿੱਤ ਲੱਭਦੀ ਸਲੀਕੇ ਨਵੇਂ ਇਜ਼ਹਾਰ ਦੇ
ਰਹਿੰਦੀ ਯਾਰਾਂ ਤੋਂ ਸਪਾਰਸ਼ਾ ਲਵਾਉਂਦੀ ਬੇਹਿਸਾਬ
ਹਾਜਿਰ ਜਵਾਬੀ ਮੈਥੋਂ ਭਾਲਦੀ ਗੁਲਾਬ
ਕਰਾਂ ਆਕੜਾਂ ਤਾਂ ਹਾਸਿਆਂ ਨਾ' ਝੱਲ ਲੈ ਤਮਾਮ
ਜਿਵੇਂ ਰਾਣੀ ਦੀ ਤੋਤੇ 'ਚ ਉਹਦੀ ਮੇਰੇ ਵਿੱਚ ਜਾਣ
ਮੇਰੇ ਗੁਣੀਏ ਤੋਂ ਬਾਹਰ, ਕਰੇ ਬੈਪਤਾਂ ਜੋ ਉਹ-ਉਹ
ਦਿਲ ਦਰਦਾਂ ਦਾ ਖੂਹ, ਵਿੱਚ ਘੋਲਦੀ ਤਿਓ
ਮੁਸੀਬਤਾਂ ਦੀ ਲਗਦਾ guarantee ਚੱਕਦੀ
ਉਹ ਜਿਹੜੀ ਮੇਰੀਆਂ ਪੈੜਾਂ ਦੇ ਵਿੱਚ ਪੈਰ ਰੱਖਦੀ
ਸਮਾਂ ਲੰਘਿਆ ਨਾ ਚੰਗਾ ਮੈਨੂੰ ਦਿੰਦੀ ਆ ਨਸੀਤ
ਅੱਖਾਂ ਵਿੱਚ ਅੱਖਾਂ ਪਾ ਕੇ ਸੁਣ ਲਾ NseeB (ਸੁਣ)
ਰਜ਼ਾਮੰਦੀਆਂ ਨਾ' ਆਊਂ ਪੱਤ ਰੱਖਾਂ ਬਾਪ ਦੀ
ਜੇ ਤੂੰ ਮੰਨਦਾ ਤਾਂ ਤੁਰਾਂ ਘਰੇ ਗੱਲ ਸਾਕ ਦੀ
ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਲੜ ਪੈਂਦੀ ਆ ਸਹੇਲੀਆਂ ਨਾ' ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, ਅੱਖ ਰੱਖਦੀ)
ਦੱਸਦਾ ਹਾਂ ਸੱਚ ਤਾਂਹੀ ਗੱਲਾਂ ਕੋਰੀਆਂ (what?)
ਮੁੱਢ ਤੋਂ ਪਿਆਰਾਂ 'ਚ ਗੁੰਜਾਇਸ਼ਾਂ ਥੋੜ੍ਹੀਆਂ (whatever)
ਇੱਕ ਦਿਨੇ ਬਾਲ਼ ਰਾਜੀ ਰਹੀਏ ਯਾਰਾਂ ਨਾਲ਼
ਲੇਖਾਂ ਵਿੱਚ ਮੌਤ ਲਿਖੀਆਂ ਨਾ ਗੋਰੀਆਂ
ਮੇਰੀ ਗੋਤ ਮੂਹਰੇ ਲਾਉਣਾ ਚਾਹੁੰਦੀ ਨਾਮ, ਮੁਟਿਆਰੇ
ਜਾਣੀ ਸੱਚ ਨਾ ਕੋਈ ਸਾਹਾਂ ਦਾ ਵਿਸਾਹ, ਮੁਟਿਆਰੇ
ਯਾਰ ਤੇਰਾ ਠਹਿਰ ਖ਼ਾਮਖ਼ਾਹ, ਮੁਟਿਆਰੇ
ਹੱਥ ਦੋ-ਦੋ ਹੋਏ ਜ਼ਮਾਨਿਆਂ ਨਾ ਤਾਂ, ਮੁਟਿਆਰੇ
ਤੂੰ ਭਾਲ਼ੇ ਮੈਥੋਂ ਕਨਸੋਹਾਂ ਮੈਥੋਂ ਦੱਸ ਨਹੀਓਂ ਹੋਣਾ
ਮੇਰੀ ਜ਼ਿੰਦਗੀ ਦੋ ਛਵੀਆਂ ਦੀ ਧਾਰ 'ਤੇ ਖਲੋਣਾ
ਯਾਰੀ ਸਿਰੇ ਨਾ ਚੜ੍ਹੀ ਜੇ ਰਹਿਣਾ ਉਮਰਾਂ ਦਾ ਰੋਣਾ
ਵੈਰੀ ਭੇਜਦਾ ਨਿਆਉਂਦੇ ਚਾਹੁੰਦਾ ਮੌਤ ਨਾਲ਼ ਵਿਆਉਣਾ
ਪਿੱਛੋਂ ਬਹਿਨਾ ਪਹਿਲਾਂ ਰੱਖਾਂ ਹਥਿਆਰ car 'ਚ
ਜੇ ਤੂੰ ਹਜੇ ਵੀ ਤਿਆਰ, ਬਹਿ ਜਾ ਨਾਲ਼ car 'ਚ
ਕੈਦ ਬੋਲ ਗਈ ਜੇ ਝੱਟ ਨਾ ਕਿਨਾਰੇ ਤੱਕ ਲਈ
ਜਦੇ ਲੰਡਣੋਂ ਵਕੀਲ ਕਰ case ਚੱਕ ਲਈ, ਜੱਟੀਏ
...ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਲੜ ਪੈਂਦੀ ਆ ਸਹੇਲੀਆਂ ਨਾ' ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, ਅੱਖ ਰੱਖਦੀ)
ਅੱਖ ਰੱਖਦੀ, ਅੱਖ ਰੱਖਦੀ
ਜੱਟੀ ਅੱਖ ਰੱਖੇ (ਅੱਖ ਰੱਖਦੀ)
ਜੱਟੀ ਅੱਖ ਰੱਖੇ (ਅੱਖ ਰੱਖਦੀ)
ਜੱਟੀ ਚੋਰੀ-ਚੋਰੀ...
Поcмотреть все песни артиста
Sanatçının diğer albümleri