Mickey Singh - Tu Hi Das De şarkı sözleri
Sanatçı:
Mickey Singh
albüm: Tu Hi Das De
ਬੈਠਾ ਯਾਰਾਂ ਵਿੱਚ, ਗੱਲ ਤੇਰੀ ਛਿੜਗੀ
ਕਹਿੰਦੇ ਅੱਖ ਥੋਡੀ ਕਿੱਦਾਂ ਹਾਏ ਓ, ਭਿੜਗੀ?
ਬੈਠਾ ਯਾਰਾਂ ਵਿੱਚ, ਗੱਲ ਤੇਰੀ ਛਿੜਗੀ
ਕਹਿੰਦੇ ਅੱਖ ਥੋਡੀ ਕਿੱਦਾਂ ਹਾਏ ਓ, ਭਿੜਗੀ?
ਓ, ਕਹਿੰਦੇ ਕੁੜੀ ਆ ਗੁਲਾਬ, ਮੁੰਡਾ ਜੱਟਾਂ ਦਾ ਖ਼ਰਾਬ
ਕਿੱਦਾਂ ਨਿਭੂ ਹਾਏ ਜਨਾਬ? ਤੂੰ ਹੀ ਦੱਸਦੇ
ਓ, ਮੇਰੇ ਪੁੱਛਦੇ ਨੇ ਯਾਰ, ਕੀ ਹਾਏ ਦਵਾਂ ਮੈਂ ਜਵਾਬ? ਤੂੰ ਹੀ ਦੱਸਦੇ
♪
ਓ, ਕਹਿੰਦੇ ਕੁੜੀ ਆ ਗੁਲਾਬ, ਮੁੰਡਾ ਜੱਟਾਂ ਦਾ ਖ਼ਰਾਬ
ਕਿੱਦਾਂ ਨਿਭੂ ਹਾਏ ਜਨਾਬ? ਤੂੰਹੀਂਓ ਦੱਸਦੇ
ਮੇਰੇ ਪੁੱਛਦੇ ਨੇ ਯਾਰ, ਕੀ ਹਾਏ ਦਵਾਂ ਮੈਂ ਜ਼ਵਾਬ? ਤੂੰਹੀਂਓ ਦੱਸਦੇ
ਵੇ ਮੈਂ ਮਹਿਕਾਂ ਤੇਰੀਆਂ ਦੇ ਵਿੱਚ ਖੋਇਆ ਨੀ
ਨੂਰ ਤੇਰਾ ਹਾਏ, ਮੈਂ ਗੀਤਾਂ 'ਚ ਪਰੋਇਆ ਨੀ
ਮੈਂ ਤਾਂ ਮਹਿਕਾਂ ਤੇਰੀਆਂ ਵਿੱਚ ਖੋਇਆ ਨੀ
ਆ ਲੈ ਹੱਥ ਫ਼ੜ, ਮੁੰਡਾ ਤੇਰਾ ਹੋਇਆ ਨੀ
ਹੋ, ਐਦਾਂ ਕਰਦੇ ਕਿਉਂ ਦੂਰ, ਦੱਸੋ ਇਹਦਾ ਕੀ ਕਸੂਰ?
ਗੱਲ ਮੰਨਲੋ ਹਜੂਰ, ਜਿੱਦ ਛੱਡ ਦੇ
ਮੇਰੇ ਪੁੱਛਦੇ ਨੇ ਯਾਰ, ਏ ਕੋਈ ਦਿੰਦਾ ਨੀ ਜ਼ਵਾਬ, ਸਹੀ ਕਰਦੇ ਹਿਸਾਬ, ਤੁਹੀਂਓ ਦੱਸਦੇ
Oh-o-oh
♪
Yeah-yeah
♪
ਮੇਰੇ ਬੋਲਿਆਂ ਹਾਏ, ਸਿੱਧੇ ਮੂੰਹ ਤੂੰ ਗੱਲ ਨਾ ਕਰੇਂ
ਐਵੇਂ ਸੰਗਦੀ ਐਂ ਜਾਂ ਫ਼ਿਰ ਕੁੜੇ ਜੱਗ ਤੋਂ ਡਰੇਂ?
ਮੇਰੇ ਬੋਲਿਆਂ ਹਾਏ, ਸਿੱਧੇ ਮੂੰਹ ਤੂੰ ਗੱਲ ਨਾ ਕਰੇਂ
ਐਵੇਂ ਸੰਗਦੀ ਐਂ ਜਾਂ ਫ਼ਿਰ ਕੁੜੇ ਜੱਗ ਤੋਂ ਡਰੇਂ?
ਕਾਹਤੋਂ ਬੰਦ ਤੂੰ ਕਿਤਾਬ? ਕੋਈ ਦਿੰਦੀ ਨਾ ਜ਼ਵਾਬ
ਕਿੱਦਾਂ ਨਿਭੂ ਹਾਏ ਜਨਾਬ? ਤੂੰ ਹੀ ਦੱਸਦੇ
ਓ, ਮੇਰੇ ਪੁੱਛਦੇ ਨੇ ਯਾਰ, ਕਿ ਹਾਏ ਦਵਾਂ ਮੈਂ ਜਵਾਬ? ਤੂੰ ਹੀ ਦੱਸਦੇ (ਤੂੰ ਹੀ ਦੱਸਦੇ)
ਓ, ਮੇਰੇ ਪੁੱਛਦੇ ਨੇ ਯਾਰ, ਕਿ ਹਾਏ ਦਵਾਂ ਮੈਂ ਜਵਾਬ? ਤੂੰ ਹੀ ਦੱਸਦੇ (ਤੂੰ ਹੀ ਦੱਸਦੇ)
ਮੇਰੇ ਪੁੱਛਦੇ ਨੇ ਯਾਰ, ਏ ਕੋਈ ਦਿੰਦਾ ਨੀ ਜ਼ਵਾਬ, ਸਹੀ ਕਰਦੇ ਹਿਸਾਬ, ਤੁਹੀਂਓ ਦੱਸਦੇ
Поcмотреть все песни артиста
Sanatçının diğer albümleri