Kishore Kumar Hits

Desi Routz - Yaar Sohneya şarkı sözleri

Sanatçı: Desi Routz

albüm: Yaar Sohneya


ਹਰ ਵਿਹਲੇ ਜਪੇ "ਮੇਰੇ ਯਾਰ, ਮੇਰੇ ਯਾਰ"
ਮਿੱਟੀ ਵਿੱਚ ਰੋਲ ਦਿੱਤਾ ਚੰਨਾ ਮੇਰਾ ਪਿਆਰ
ਹਰ ਵਿਹਲੇ ਜਪੇ "ਮੇਰੇ ਯਾਰ, ਮੇਰੇ ਯਾਰ"
ਮਿੱਟੀ ਵਿੱਚ ਰੋਲ ਦਿੱਤਾ ਚੰਨਾ ਮੇਰਾ ਪਿਆਰ
ਉਹਨਾਂ ਨੂੰ ਹੀ hug ਕਰੇ, ਉਹਨਾਂ ਨੂੰ ਹੀ date
ਜਾ ਉਹਨਾਂ ਦੇ ਹੀ ਹੱਥਾਂ ਦੇ ਪਰੌਂਠੇ ਚਰ ਲੈ
ਜੇ ਐਨੇ ਹੀ ਪਿਆਰੇ ਤੈਨੂੰ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਮੇਰੇ ਨਾਲੋਂ ਚੰਗੀ ਤੈਨੂੰ ਲੱਗਦੀ ਸ਼ਰਾਬ
ਕਦੇ ਲੱਗਦੀ ਸੀ ਤੈਨੂੰ ਮੈਂ ਗੁਲਾਬ ਵੇ
ਵਿਗੜੇ ਸ਼ਰਾਬੀ ਤੇਰੇ ਸਾਰੇ ਯਾਰ ਹਾਣਦਿਆ
ਉਹਨਾਂ ਤੈਨੂੰ ਕੀਤਾ ਏ ਖਰਾਬ ਵੇ
ਹਾਂ-ਹਾਂ, ਮੇਰੇ ਨਾਲੋਂ ਚੰਗੀ ਤੈਨੂੰ ਲੱਗਦੀ ਸ਼ਰਾਬ
ਕਦੇ ਲੱਗਦੀ ਸੀ ਤੈਨੂੰ ਮੈਂ ਗੁਲਾਬ ਵੇ
ਹੋ, ਵਿਗੜੇ ਸ਼ਰਾਬੀ ਤੇਰੇ ਸਾਰੇ ਯਾਰ ਹਾਣਦਿਆ
ਉਹਨਾਂ ਤੈਨੂੰ ਕੀਤਾ ਏ ਖਰਾਬ ਵੇ
Ego ਨਾਲ ਭਰਿਆ ਰਹਿਨਾ ਐ ਸਾਰਾ ਦਿਨ
Ego ਨਾਲ ਭਰਿਆ ਰਹਿਨਾ ਐ ਸਾਰਾ ਦਿਨ
ਕਦੇ ਪਿਆਰ ਦੀ ਵੀ ਮਿੱਠੀ ਜਿਹੀ ਕਿਤਾਬ ਪੜ੍ਹ ਲੈ
ਜੇ ਐਨੇ ਹੀ ਪਿਆਰੇ ਤੈਨੂੰ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
Feel ਜਿਹਾ ਹੁੰਦਾ ਤੈਨੂੰ ਕਰਕੇ ਪਿਆਰ
ਮੈਂ ਤਾਂ ਚੁੱਲੇ ਵਿੱਚ ਸੁੱਟਤਾ ਸ਼ਬਾਬ ਵੇ
੨੪ ਘੰਟੇ ਵਿਹਲੜਾ ਨਾ' ਰਹਿਨਾ ਐ ਤਿਆਰ
ਮੈਨੂੰ ਤਾੜ-ਤਾੜ ਦੇਨਾ ਏ ਜਵਾਬ ਵੇ
ਹੋ-ਹੋ, Feel ਜਿਹਾ ਹੁੰਦਾ ਤੈਨੂੰ ਕਰਕੇ ਪਿਆਰ
ਮੈਂ ਤਾਂ ਚੁੱਲੇ ਵਿੱਚ ਸੁੱਟਤਾ ਸ਼ਬਾਬ ਵੇ
੨੪ ਘੰਟੇ ਵਿਹਲੜਾ ਲਈ ਰਹਿਨਾ ਐ ਤਿਆਰ
ਮੈਨੂੰ ਤਾੜ-ਤਾੜ ਦੇਨਾ ਏ ਜਵਾਬ ਵੇ
ਯਾਰਾਂ ਲਈ ਹਮੇਸ਼ਾ ਜਾਣ ਤਲੀ ਉਤੇ ਰੱਖੇ
ਯਾਰਾਂ ਲਈ ਹਮੇਸ਼ਾ ਜਾਣ ਤਲੀ ਉਤੇ ਰੱਖੇ
ਮੇਰੇ ਵਾਸਤੇ ਵੀ ਦਿਲ ਤਲੀ ਉਤੇ ਧਰ ਲੈ
ਜੇ ਐਨੇ ਹੀ ਪਿਆਰੇ ਤੈਨੂੰ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਕਰਦਾ ਤਾਂ ਹੈ ਨਹੀਂ ਚਾਹੁਣ ਵਾਲੀ ਦੀ ਕਦਰ
ਬਣੀ ਫ਼ਿਰੇ ਵੱਡਾ ਕਲਾਕਾਰ ਵੇ
ਹੁਣ ਤੈਨੂੰ ਕਰਨਾ ਨਹੀਂ ਮਾਫ਼ Ravi Raja
ਹਾੜੇ ਭਾਵੇਂ ਕੱਢ ਲੈ ੧੦੦੦ ਵੇ
ਹਾਂ, ਕਰਦਾ ਤਾਂ ਹੈ ਨਹੀਂ ਚਾਹੁਣ ਵਾਲੀ ਦੀ ਕਦਰ
ਬਣੀ ਫ਼ਿਰੇ ਵੱਡਾ ਕਲਾਕਾਰ ਵੇ
ਹੁਣ ਤੈਨੂੰ ਕਰਨਾ ਨਹੀਂ ਮਾਫ਼ Ravi Raja
ਹਾੜੇ ਭਾਵੇਂ ਕੱਢ ਲੈ ੧੦੦੦ ਵੇ
ਕਰ ਲਿਆ ਆਪਣਾ ਅਟੈਚੀ ਮੈਂ ਤਾਂ pack
ਕਰ ਲਿਆ ਆਪਣਾ ਅਟੈਚੀ ਮੈਂ ਤਾਂ pack
ਹੁਣ ਆਪਣਾ ਕਬੂਤਰਾਂ ਨਾ' ਘਰ ਭਰ ਲੈ
ਜੇ ਐਨੇ ਹੀ ਪਿਆਰੇ ਤੈਨੂੰ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ
ਜੇ ਐਨੇ ਹੀ ਪਿਆਰੇ ਤੇਰੇ ਯਾਰ, ਸੋਹਣਿਆ
ਜਾ ਉਹਨਾਂ ਵਿੱਚੋਂ ਇੱਕ ਨਾ' ਵਿਆਹ ਕਰ ਲੈ

Поcмотреть все песни артиста

Sanatçının diğer albümleri

Benzer Sanatçılar