ਅੱਖੀਆਂ ਰੋਂਦੀਆਂ ਨੇ, ਮੇਰਾ ਦਿਲ ਰੋਂਦਾ ਏ
ਜਦ ਵੀ ਦੂਰ ਅੱਖੀਆਂ ਤੋਂ ਮੇਰਾ ਯਾਰ ਹੋਂਦਾ ਏ
♪
ਨਹੀਓਂ ਲੰਘਦਾ ਇਕ ਪਲ ਵੀ
ਪਤਾ ਨਹੀਓਂ ਕਿਵੇਂ ਸਾਰਾ ਦਿਨ ਲੰਘਣਾ
ਫਿਰਾਂ ਤੱਕਦਾ ਰਾਹਵਾਂ ਤੇਰੀਆਂ
ਰੁੱਸ ਜਾਣ ਵਾਲਿਆ, ਤੂੰ ਕਿਵੇਂ ਮੰਨਣਾ?
ਕਦੇ ਮਿਲ ਜਾਏ ਤੇ ਸਮਝਾਵਾਂ ਮੈਂ
ਤੈਨੂੰ ਦਿਲ ਦਾ ਹਾਲ ਸੁਣਾਵਾਂ ਮੈਂ
♪
ਜਿਧਰੇ ਮਿਲਦੇ ਸੀ ਦਿਨ-ਰਾਤੀ ਓਥੇ ਬਹਿ ਕੇ ਰੋ ਲੈਨਾ
ਖ਼ਾਬਾ ਦੇ ਵਿੱਚ ਤੈਨੂੰ ਭਰਕੇ ਬਸ ਦੋ ਘੜੀਆਂ ਸੌ ਲੈਨਾ
ਯਾਦਾਂ ਰੋ ਪੈਂਦੀਆਂ ਨੇ ਦਰਦ ਜਦੋਂ ਹੋਂਦਾ ਏ
ਪਲਕਾਂ 'ਤੇ ਬੈਠਾ ਇਹ ਹਰ ਸੁਪਣਾ ਰੋਂਦਾ ਏ
ਨਹੀਓਂ ਲੰਘਦਾ ਇਕ ਪਲ ਵੀ
ਪਤਾ ਨਹੀਓਂ ਕਿਵੇਂ ਸਾਰਾ ਦਿਨ ਲੰਘਣਾ
ਕਦੇ ਮਿਲ ਜਾਏ ਤੇ ਸਮਝਾਵਾਂ ਮੈਂ
ਤੈਨੂੰ ਦਿਲ ਦਾ ਹਾਲ ਸੁਣਾਵਾਂ ਮੈਂ
♪
ਜੇ ਤੂੰ ਮੈਨੂੰ ਯਾਦ ਨਹੀਂ ਕਰਨਾ
ਯਾਦ ਵੀ ਨਾ ਫਿਰ ਆਇਆ ਕਰ
ਜੇ ਤੂੰ ਮੇਰਾ ਹੋ ਨਹੀਂ ਸਕਣਾ
ਐਨਾ ਨਾ ਤੜਪਾਇਆ ਕਰ
ਨੀਂਦਾਂ ਵੀ ਚੁਭਦੀਆਂ ਨੇ, ਰਾਤਾਂ ਨੂੰ ਡਰ ਲਗਦਾ
ਤਾਰੇ ਵੀ ਪੁੱਛਦੇ ਨੇ ਮੈਂ ਤੇਰਾ ਕੀ ਲਗਦਾ
ਨਹੀਓਂ ਲੰਘਦਾ ਇਕ ਪਲ ਵੀ
ਪਤਾ ਨਹੀਓਂ ਕਿਵੇਂ ਸਾਰਾ ਦਿਨ ਲੰਘਣਾ
ਕਦੇ ਮਿਲ ਜਾਏ ਤੇ ਸਮਝਾਵਾਂ ਮੈਂ
ਤੈਨੂੰ ਦਿਲ ਦਾ ਹਾਲ ਸੁਣਾਵਾਂ ਮੈਂ
♪
ਪਤਾ ਨਹੀਓਂ ਕਿਵੇਂ ਸਾਰਾ ਦਿਨ ਲੰਘਣਾ
ਰੁੱਸ ਜਾਣ ਵਾਲਿਆ, ਤੂੰ ਕਿਵੇਂ ਮੰਨਣਾ?
Поcмотреть все песни артиста
Sanatçının diğer albümleri