ਬੀਤ ਜਾਣੀਆਂ ਇਹ ਰੁੱਤਾਂ, ਹਾਣੀਆ
ਜੇ ਨਾ ਮਾਣੀਆਂ, ਟੋਲ਼ਦਾ ਰਵੀਂ
ਚੱਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲ੍ਹਦਾ ਰਵੀਂ
ਕੱਲੇ ਹੋ ਗਏ, ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ, ਵੇ ਦਿਲਜਾਨੀਆ
ਖ਼ੰਜਰਾਂ ਤੋਂ ਤਿੱਖੇ ਤੇਰੇ ਛੱਲੇ ਹੋ ਗਏ
ਛੱਲੇ ਹੋ ਗਏ
ਰੁਕ ਜਾਣਾ ਐ, ਸਾਹ ਨੇ ਰੁਕ ਜਾਣਾ ਐ
ਫ਼ੇਰ ਪਿੱਛੋਂ ਮਿੱਟੀਆਂ ਫ਼ਰੋਲ਼ਦਾ ਰਵੀਂ
ਚੱਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲ੍ਹਦਾ ਰਵੀਂ
I can feel you, I can heal you
I can breathe you, I can feel you
ਪੈਂਦੇ ਸੱਲ ਵੇ, ਕੋਈ ਨਾ ਹੱਲ ਵੇ
ਚੱਲ ਦਿਲਾ, ਆਪਣਾ ਠਿਕਾਣਾ ਮੱਲ ਵੇ
ਹਾਫ਼ਿਜ਼ ਖ਼ੁਦਾ ਚੱਲੇ ਅੰਬਰਾਂ ਦੇ ਰਾਹ
ਮੇਰੇ Sartaaj, ਸਾਡੀ ਸੁਣ ਗੱਲ ਵੇ
ਸੁਣ ਗੱਲ ਵੇ
ਜਦ ਸ਼ਾਮਾਂ ਪੈਣੀਆਂ, ਯਾਦਾਂ ਬਹਿਣੀਆਂ
ਸੂਹੇ ਰੰਗ ਪਾਣੀਆਂ 'ਚ ਘੋਲ਼ਦਾ ਰਵੀਂ
ਚੱਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲ੍ਹਦਾ ਰਵੀਂ
ਬੀਤ ਜਾਣੀਆਂ ਇਹ ਰੁੱਤਾਂ, ਹਾਣੀਆ
ਜੇ ਨਾ ਮਾਣੀਆਂ, ਟੋਲ਼ਦਾ ਰਵੀਂ
Поcмотреть все песни артиста
Sanatçının diğer albümleri