ਰੋਜ਼ ਰਵਾਉਨੈ, ਮੈਨੂੰ ਤੂੰ ਸਤਾਉਨੈ
ਰੋਜ਼ ਰਵਾਉਨੈ, ਮੈਨੂੰ ਤੂੰ ਸਤਾਉਨੈ
ਕਿਉਂ ਕਰਦੈ ਅੜੀਆਂ?
ਕੁਝ ਸਮਝ ਨਹੀਂ ਆਉਂਦਾ
ਨਾ ਤੋੜ-ਤੋੜ ਅਜ਼ਮਾ ਕੇ
ਮਜਬੂਰ ਹੋ ਜਾਵਾਂ
ਤੇਰੀ ਆਕੜ ਕਰਕੇ
ਮੈਂ ਤੇਰੇ ਕੋਲ਼ੋਂ ਕਿਤੇ ਨਾ ਦੂਰ ਹੋ ਜਾਵਾਂ
ਤੇਰੀ ਆਕੜ ਕਰਕੇ
ਮੈਂ ਤੇਰੇ ਕੋਲ਼ੋਂ ਕਿਤੇ ਨਾ ਦੂਰ ਹੋ ਜਾਵਾਂ
ਹਾਲੇ ਤਾਂ ਦਿਲ ਵਿੱਚ ਪਿਆਰ ਬੜਾ
ਤਾਂਹੀ ਸੱਭ ਕੁਝ ਮੈਂ ਝੱਲਦੀ ਆਂ
ਓਨਾ ਚਿਰ ਹੀ ਫ਼ਿਕਰ ਕਰੂੰ
ਜਦੋਂ ਤਕ ਤੇਰੇ ਵੱਲ ਦੀ ਆਂ
ਰੋਜ਼ ਰਵਾਉਨੈ
ਰੋਜ਼-ਰੋਜ਼-ਰੋਜ਼ ਰਵਾਉਨੈ
ਬਿਨਾਂ ਗੱਲ ਤੋਂ ਲੜ ਪੈਨਾ ਐ
ਬਿਨਾਂ ਗੱਲ ਤੋਂ ਬੋਲੇ ਵੇ
ਰੋਜ਼ ਸੋਚ ਕੇ ਦਿਨ ਲੰਘ ਜਾਂਦਾ
ਕਦ ਤੂੰ ਦਿਲ ਦੀਆਂ ਫ਼ੋਲੇ ਵੇ
(ਕਦ ਤੂੰ ਦਿਲ ਦੀਆਂ ਫ਼ੋਲੇ ਵੇ)
ਰਹਿੰਦਾ ਰੋਜ਼ ਛੇੜਦਾ ਜੰਗਾਂ
Nature ਐਦਾਂ ਦਾ ਨਹੀਂ ਚੰਗਾ
ਕਿਤੇ ਛੱਡ-ਛੁੱਡ ਕੇ ਸੱਭ ਕੁਝ
ਨਾ ਮਗਰੂਰ ਹੋ ਜਾਵਾਂ
ਤੇਰੀ ਆਕੜ ਕਰਕੇ
ਮੈਂ ਤੇਰੇ ਕੋਲ਼ੋਂ ਕਿਤੇ ਨਾ ਦੂਰ ਹੋ ਜਾਵਾਂ
ਤੇਰੀ ਆਕੜ ਕਰਕੇ
ਮੈਂ ਤੇਰੇ ਕੋਲ਼ੋਂ ਕਿਤੇ ਨਾ ਦੂਰ ਹੋ ਜਾਵਾਂ
ਹਾਲੇ ਤਾਂ ਦਿਲ ਵਿੱਚ ਪਿਆਰ ਬੜਾ
ਤਾਂਹੀ ਸੱਭ ਕੁਝ ਮੈਂ ਝੱਲਦੀ ਆਂ
ਓਨਾ ਚਿਰ ਹੀ ਫ਼ਿਕਰ ਕਰੂੰ
ਜਦੋਂ ਤਕ ਤੇਰੇ ਵੱਲ ਦੀ ਆਂ
ਬਿਨਾਂ ਗੱਲ ਤੋਂ ਲੜ ਪੈਨੀ ਐ
ਕੀ ਐ ਲੋੜ ਨੀ ਫ਼ਿਕਰਾਂ ਦੀ?
ਤੇਰੇ ਲਈ ਤੇ ਜਾਨ ਹਾਜ਼ਿਰ ਐ
ਜਾਨ ਹਾਜ਼ਿਰ ਐ ਮਿੱਤਰਾਂ ਦੀ
ਮੈਂ ਨਾਲ਼ ਤੇਰੇ ਹੀ ਰਹਿਣਾ
ਹੋ, ਦੂਰ ਨਾ ਪਲ ਵੀ ਬਹਿਣਾ
ਤੂੰ ਖ਼੍ਵਾਬ ਦੇ ਵਿੱਚ ਵੀ ਨਾ ਕੋਈ ਆਵੇ
ਗੱਲ ਲੋਚਿਆ ਕਰ
ਮੈਥੋਂ ਦੂਰ ਹੋਣ ਦੀ, ਦੂਰ ਹੋਣ ਦੀ
ਨਾ ਕੋਈ ਗੱਲ ਸੋਚਿਆ ਕਰ
ਨਾ ਕੋਈ ਗੱਲ ਸੋਚਿਆ ਕਰ
ਮੂੰਹ ਤੋਂ ਭਾਵੇਂ ਕੌੜਾ ਬੋਲੇ
ਚੰਗਾ Vinder ਦਿਲ ਦਾ ਐ
ਤੈਨੂੰ ਮਿਲ ਕੇ ਐਦਾਂ ਲਗਦਾ
ਖੂਹ ਪਿਆਸੇ ਨੂੰ ਮਿਲਦਾ ਐ
(ਖੂਹ ਪਿਆਸੇ ਨੂੰ ਮਿਲਦਾ ਐ)
Exchange ਤੈਨੂੰ ਨਹੀਂ ਕਰਨਾ
ਹੁਣ ਨਾਲ ਤੇਰੇ ਹੀ ਮਰਨਾ
ਫ਼ਿਰ, ਨੱਥੂ ਮਾਜਰੇ
ਸੱਭ ਤੋਂ ਭਾਵੇਂ ਦੂਰ ਹੋ ਜਾਵਾਂ
ਤੇਰੀ ਆਕੜ ਕਰਕੇ
ਮੈਂ ਤੇਰੇ ਕੋਲ਼ੋਂ ਕਿਤੇ ਨਾ ਦੂਰ ਹੋ ਜਾਵਾਂ
ਤੇਰੀ ਆਕੜ ਕਰਕੇ
ਮੈਂ ਤੇਰੇ ਕੋਲ਼ੋਂ ਕਿਤੇ ਨਾ ਦੂਰ ਹੋ ਜਾਵਾਂ
ਹਾਲੇ ਤਾਂ ਦਿਲ ਵਿੱਚ ਪਿਆਰ ਬੜਾ
ਤਾਂਹੀ ਸੱਭ ਕੁਝ ਮੈਂ ਝੱਲਦੀ ਆਂ
ਓਨਾ ਚਿਰ ਹੀ ਫ਼ਿਕਰ ਕਰੂੰ
ਜਦੋਂ ਤਕ ਤੇਰੇ ਵੱਲ ਦੀ ਆਂ
Поcмотреть все песни артиста
Sanatçının diğer albümleri